ਦਿੱਲੀ ਫੇਰ ਸ਼ਰਮਸ਼ਾਰ
ਨਿਰਭੈਆ ਕਾਂਡ ਨੂੰ ਅਜੇ ਨਹੀਂ ਲੋਕ ਭੁੱਲੇ,
ਸ਼ਰਮਸ਼ਾਰ ਹੋਈ ਦਿੱਲੀ ਇਕ ਵਾਰ ਫੇਰ ਮੀਆਂ ।
ਇਕ ਹੋਰ ਕੰਨਿਆ ਦੀ ਰਾਜਧਾਨੀ ਬਲੀ ਲੈ ਲਈ,
ਮਾੜੀ ਕਿਸਮਤ ਨੇ ਲਿਆ ਸੀ ਘੇਰ ਮੀਆਂ ।
12 ਕਿਲੋਮੀਟਰ ਤਕ ਧੂਹਿਆ ਸੀ ਕਾਰ ਹੇਠਾਂ,
ਮੁਜ਼ਰਮ ਹੋ ਗਏ ਨੇ ਕਿੰਨੇ ਦਲੇਰ ਮੀਆਂ ।
ਕ੍ਰਿਸ਼ਨ ਬਣਕੇ ਨਾ ਕੋਈ ਅਵਤਾਰ ਆਇਆ,
ਦੁਰਯੋਧਨ ਘਸੀਟਦੇ ਰਹੇ ਚਾਰ-ਚੁਫ਼ੇਰ ਮੀਆਂ ।
High Alert ਤੇ ਸੀ ਉਂਜ ਤਾਂ ਪੁਲਿਸ ਸਾਰੀ,
ਪਰ ਫਰਜ਼ ਨਿਭਾਉਣ ਵੇਲੇ ਕਰ ਗਈ ਦੇਰ ਮੀਆਂ ।
ਕੋਈ ਅੰਗ ਵੱਢੇ ਤੇ ਕੋਈ ਤੇਜ਼ਾਬ ਛਿੜਕੇ,
ਛੂੰਹਣ ਅੰਬਰਾਂ ਨੂੰ ਅੱਜ ਪਾਪਾਂ ਦੇ ਢੇਰ ਮੀਆਂ ।
ਧੀਆਂ-ਧਿਆਣੀਆਂ ਨੂੰ ਹੋਊ ਨਾ ਕੋਈ ਖ਼ਤਰਾ,
ਬੜੀ ਦੂਰ ਹੈ ਅਜੇ ਉਹ ਸਵੇਰ ਮੀਆਂ ।
‘ਗਿੱਲ ਬਲਵਿੰਦਰ’ ਜਿਹੇ ਕੈਂਡਲਾਂ ਜਗਾਈ ਜਾਂਦੇ,
ਪਸਰਿਆ ਮਨਾ ਅੰਦਰ ਘੁੱਪ-ਹਨੇਰ ਮੀਆਂ ।
ਗਿੱਲ ਬਲਵਿੰਦਰ
CANADA +1.416.558.5530
([email protected] )