ਥੋਰ੍ਹ ਕੰਡਿਆਲੀ ਹੱਥ ‘ਚ ਫੜ੍ਹਕੇ ਦੇਖ ਲਈ
ਅਸਾਂ ਬਥੇਰੀ ਕੋਸ਼ਿਸ਼ ਕਰਕੇ ਦੇਖ ਲਈ।
ਤੇਰੇ ਮਨ ਵਿੱਚ ਕੀ ਹੈ ਇਹ ਤੂੰ ਜਾਣੇ,
ਹਾਮੀ ਤੇਰੇ ਹੱਕ ਵਿੱਚ ਭਰਕੇ ਦੇਖ ਲਈ।
ਜ਼ਿੰਦਗੀ ਕਹਿਣ ਹੁਸੀਨ ਕਿਉਂ ਮਾਣੀ ਨਾ,
ਰੁੜੀ ਵਹਿਣ ਗ਼ਮਾਂ ‘ਚ ਹੜ੍ਹਕੇ ਦੇਖ ਲਈ।
ਪੱਤਝੜ ਰੁੱਤੇ ਮਹਿਕਣ ਨਾ ਫੁੱਲ ਕਦੇ,
ਪੌਣਾਂ ਵਿੱਚ ਖੁਸ਼ਬੋਈ ਭਰਕੇ ਦੇਖ ਲਈ।
ਕਹਿਣ ਦੀਆਂ ਨੇ ਗੱਲਾਂ ਸਾਥ ਨਿਭਾਵਾਂਗੇ,
ਦਿਖੇ ਨਾ ਬੋਲਾਂ ‘ਚ ਸਚਾਈ ਪੜ੍ਹਕੇ ਦੇਖ ਲਈ।
ਰੁੱਤ ਸਰਾਪੀ ਮੁੱਕਣ ਦਾ ਨਈਂ ਨਾਂ ਲੈਂਦੀ,
ਗ਼ੈਰਾਂ ਜਿਹੀ ਬਹਾਰ ਜੀਅ ਭਰਕੇ ਦੇਖ ਲਈ।
ਧੁਰ ਦਰਗਾਹੋਂ ਦੋ ਰੂਹਾਂ ਦਾ ਮੇਲ ਹੁੰਦਾ,
ਵਿਛੋੜੇ ਦੀ ਸੱਟ ਤਨ ਤੇ ਜਰਕੇ ਦੇਖ ਲਈ।
ਅੱਗ ਹਿਜ਼ਰ ਦੀ ਸੜਨਾ ਪਏ ਮੁਹੱਬਤ ਨੂੰ,
ਵਾਂਙ ਜੁਗਨੂੰਆਂ ਲਾਟ ਤੇ ਸੜਕੇ ਦੇਖ ਲਈ।
ਰਹਿਮਤ ਬਿਨਾਂ ਨਾ ਹੁੰਦਾ ਭਵਜਲ ਪਾਰ ਕਦੇ,
ਨਾ ਮੁੱਕੀ ਦੁੱਖਾਂ ਦੀ ਨੈਂ ਤਰਕੇ ਦੇਖ ਲਈ।
ਪੌੜੀ ਇਸ਼ਕ ਹਕੀਕੀ ਚੜ੍ਹਣਾ ਔਖਾ ਹੈ,
ਸੌਖੀ ਜਾਣ ਮਜ਼ਾਜੀ ਚੜ੍ਹਕੇ ਦੇਖ ਲਈ।
– ਸੁਲੱਖਣ ਮਹਿਮੀ
+647-786-6329