9.8 C
Toronto
Tuesday, October 21, 2025
spot_img
Homeਰੈਗੂਲਰ ਕਾਲਮਸਾਡਾ ਕਾਹਦਾ ਨਵਾਂ ਸਾਲ?

ਸਾਡਾ ਕਾਹਦਾ ਨਵਾਂ ਸਾਲ?

ਸਾਡਾ ਕਾਹਦਾ ਨਵਾਂ ਸਾਲ?
ਸਾਡੇ ਲਈ ਤਾਂ ਓਹੀ ਜੰਜਾਲ।
ਓਹੀ ਗਰਮੀ, ਓਹੀ ਸਰਦੀ,
ਓਹੀ ਹਾੜ ਤੇ ਓਹੀ ਸਿਆਲ।
‘ਅੱਛੇ ਦਿਨ੍ਹਾਂ’ ਦੀ ਆਸ ‘ਚ ਯਾਰੋ,
ਲੰਘ ਗਏ ਹੁਣ ਤਾਂ ਕਈ ਸਾਲ।
ਨਵਾਂ ਸਾਲ ਤਾਂ ਓਹਨਾਂ ਲਈ ਏ,
ਨਿੱਤ ਛਕਦੇ ਜੋ ਤਰਦਾ ਮਾਲ।
ਨਵੇਂ ਸਾਲ ਵਿੱਚ ਨਵੀਆਂ ਸਾਮੀਆਂ,
ਨਵੇਂ ਹੀ ਲੈਣ ੳਹ ਨਾਤੇ ਪਾਲ।
ਨਵੇਂ ਪ੍ਰਾਜੈਕਟ ਤੇ ਨਵੇਂ ਹੀ ਠੇਕੇ,
ਨਵਾਂ ਹੀ ਲੈਣ ੳਹ ਮਾਲ ਹੰਗਾਲ਼।
ਜਨਤਾ ਵਿਚਾਰੀ ਵੇਂਹਦੀ ਰਹਿੰਦੀ,
ਕਰ ਜਾਣ ਉਹ ਸੱਭ ‘ਗੋਲ-ਮਾਲ’।
ਸਾਡੇ ਲਈ ਤਾਂ ਏਨਾ ਹੀ ਬੜਾ ਏ,
ਆ ਜਾਵੇ ਜੇ ਕੋਈੇ ਨਵਾਂ ਖ਼ਿਆਲ।
ਉਸ ਨੂੰ ਫਿਰ ਕਵਿਤਾ ਜਾਂ ਗੀਤ ਦੇ
ਕੁਝ ਸ਼ਬਦਾਂ ਵਿੱਚ ਲੈਂਦੇ ਹਾਂ ਢਾਲ।
ਬਣ ਜਾਏ ਜੇ ਰਚਨਾ ਵਧੀਆ,
ਹੋ ਜਾਈਏ ਫਿਰ ਤਾਂ ਮਾਲੋ-ਮਾਲ।
ਨਹੀਂ ਤਾਂ ‘ਝੰਡ’ ਫਿਰ ਏਹੀ ਕਹਿੰਦਾ,
ਆਲ-ਮਾਲ, ਹੋਇਆ ਪੂਰਾ ਥਾਲ਼।
– ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128

 

 

RELATED ARTICLES
POPULAR POSTS