ਗਿੱਲ ਬਲਵਿੰਦਰ
+1 416-558-5530
ਛਾਪੇ ਅਤੇ ਰੇਡਾਂ
ਘਰੇ ਛਾਪਾ ਅਤੇ ਦਫਤਰਾਂ ਵਿੱਚ Raid ਹੁੰਦੀ,
ਕਾਰਵਾਈ ਇਸ਼ਾਰੇ ਨਾਲ ਹਾਕਮ ਕਰਾਈ ਜਾਂਦੇ।
ਕਿਸਾਨਾਂ ਮਜ਼ਦੂਰਾਂ ਦੀ ਜੋ ਵੀ ਭਰੇ ਹਾਮੀਂ,
ਛਾਪ ਕੇ ਨੋਟਿਸ ਉਸ ਹੱਥ ਫੜਾਈ ਜਾਂਦੇ।
ਦਸਵੰਧ ਕੱਢ ਕੇ ਕਰੇ ਜੇ ਕੋਈ ਸੇਵਾ,
ਉਹਦਾ ਨਾਮ ਵੀ ਲਿਸਟ ਵਿੱਚ ਪਾਈ ਜਾਂਦੇ।
ਹੰਕਾਰ ਹੋ ਗਿਆ ਅੱਤ ਦਾ ਲੀਡਰਾਂ ਨੂੰ,
ਗੁਰੂ ਦੇ ਲੰਗਰ ਵੱਲ ਉਂਗ਼ਲਾਂ ਉਠਾਈ ਜਾਂਦੇ।
ਤੇ ਸਰਕਾਰ ਦੇ ਪੱਖ਼ ਦੀ ਜਿਹੜਾ ਗਲ ਕਰਦਾ,
Body Gaurd ਉਹਦੀ ਸੇਵਾ ਵਿੱਚ ਲਾਈ ਜਾਂਦੇ।
ਵਫ਼ਾਦਾਰ ਮੀਡੀਆ ਤੇ ਕੁਝ Bollywood ਵਾਲੇ,
ਆਪਣੇ ਮਾਲਕਾਂ ਲਈ ਪੂਛ ਹਿਲਾਈ ਜਾਂਦੇ।
ਕੋਈ ਪੁੱਛੇ ਨਾ ਏਸ ਸਰਕਾਰ ਕੋਲੋਂ,
ਕੀਮਤਾਂ ਗੈਸ ਤੇਲ ਦੀਆਂ ਕਾਹਤੋਂ ਵਧਾਈ ਜਾਂਦੇ।
ਸੱਪ ਮਹਿੰਗਾਈ ਦਾ ਜਨਤਾ ਨੂੰ ਰੋਜ਼ ਡੰਗੇ,
ਸਪੇਰੇ ਕੀਲਣ ਦੀ ਥਾਂ ਦੁੱਧ ਨੇ ਪਿਆਈ ਜਾਂਦੇ।
‘ਗਿੱਲ ਬਲਵਿੰਦਰਾ’ ਨਮਕ ਹਲਾਲ ਘੱਟ ਗਏ,
ਲੂਣ ਭਾਰਤ ਵਰਸ਼ ਦਾ ਸਾਰੇ ਭਾਂਵੇਂ ਖਾਈ ਜਾਂਦੇ।
gillbs@’hotmail.com