2.1 C
Toronto
Friday, November 14, 2025
spot_img
Homeਰੈਗੂਲਰ ਕਾਲਮਲਾਵਾਰਸ (ਦਵੱਈਆ ਛੰਦ)

ਲਾਵਾਰਸ (ਦਵੱਈਆ ਛੰਦ)

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ।
ਕੋਰਾ-ਕੱਕਰ ਝੱਖੜ-ਝੋਲੇ, ਭੁੰਜੇ ਸੋਇ ਗੁਜ਼ਾਰਾਂ।

ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ।
ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ।

ਅੰਤ ਕਾਲ ਵੀ ਛੱਤੋਂ ਵਾਂਝਾ, ਕੱਫ਼ਣ ਕੋ ਨਾ ਪਾਵੇ।
ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ।

ਦਯਾ ਬਰੋਬਰ ਤੀਰਥ ਨਾਹੀ, ਫੱਕਰ ਲਾਸ਼ ਉਠਾਈ।
ਗ਼ੁਰਬਤ ਕੋਹੇ ਲਾਵਾਰਸ ਦੀ, ‘ਮਾਂਗਟ’ ਚਿਖਾ ਜਲਾਈ।

– ਡਾ. ਨੌਰੰਗ ਸਿੰਘ ਮਾਂਗਟ
ਸੰਸਥਾਪਕ, ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ)
ਇੰਡੀਆ:95018-42506, ਕੈਨੇਡਾ : 403-401-8787

RELATED ARTICLES
POPULAR POSTS