Breaking News
Home / ਰੈਗੂਲਰ ਕਾਲਮ / ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ

ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359
ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟਲਾਟਰੀ ਦੀ ਰਕਮ ‘ਤੇ ਵੀ ਕੋਈ ਟੈਕਸ ਨਹੀਂ ਪਰ ਇਸ ਰਕਮ ਤੋਂ ਮਿਲਣ ਵਾਲੀ ਆਮਦਨ ‘ਤੇ ਟੈਕਸ ਜ਼ਰੂਰ ਦੇਣਾ ਪਵੇਗਾ।
ਲਾਈਫ ਇੰਸੋਰੈਂਸ ਦੇ ਵਾਰਸਾਂ ਨੂੰ ਮਿਲਣ ਵਾਲੇ ਕਲੇਮ ਵੀ ਟੈਕਸ ਫਰੀ ਹੁੰਦੇ ਹਨ।ਤੋਹਫੇ ਅਤੇ ਵਿਰਾਸਤ ਦੀ ਰਕਮ ‘ਤੇ ਕੈਨੇਡਾ ਵਿਚ ਕੋਈ ਟੈਕਸ ਨਹੀਂ ਲੱਗਦਾ। ਜੇ ਤੁਹਾਡਾ ਕੋਈ ਆਪਣਾ ਰਿਸਤੇਦਾਰ ਵੀ ਗਿਫਟ ਜਾਂ ਵਿਰਾਸਤ ਤੁਹਾਨੂੰ ਦਿੰਦਾ ਹੈ ਤਾਂ ਵੀ ਕੋਈ ਟੈਕਸ ਨਹੀਂ ਦੇਣਾ ਪਵੇਗਾ ਪਰ ਇਸ ਰਕਮ ਤੋਂ ਮਿਲਣ ਵਾਲੀ ਆਮਦਨ ‘ਤੇ ਟੈਕਸ ਜ਼ਰੂਰ ਲੱਗੇਗਾ। ਪਰ ਗਿਫਟ ਜਾਂ ਵਿਰਾਸਤ ਦੇਣ ਵਾਲੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਟੈਕਸ ਜ਼ਰੂਰ ਦੇਣਾ ਪੈਂਦਾ ਹੈ।
ਟੀ ਐਫ ਐਸ ਏ ਦੀ ਆਮਦਨ ‘ਤੇ ਵੀ ਕੋਈ ਟੈਕਸ ਨਹੀਂ ਲੱਗਦਾ ਅਤੇ ਇਸ ਵਿਚੋਂ ਪੈਸੇ ਕਢਵਾਉਣ ‘ਤੇ ਵੀ ਟੈਕਸ ਨਹੀਂ ਦੇਣਾ ਪੈਂਦਾ।
ਕਾਰ ਐਕਸੀਡੈਂਟ ਜਾਂ ਕਰੀਮੀਨਲ ਐਕਟ ਦਾ ਸਿਕਾਰ ਹੋਣ ‘ਤੇ ਮਿਲਣ ਵਾਲਾ ਮੁਆਵਜ਼ਾ ਅਤੇ ਰਿਹਾਇਸ਼ੀ ਘਰ ਵੇਚਣ ‘ਤੇ ਹੋਏ ਲਾਭ ‘ਤੇ ਟੈਕਸ ਨਹੀਂ ਲੱਗਦਾ।
ਹਰ ਇਕ ਆਮਦਨ ‘ਤੇ ਇਕੋ ਜਿਹਾ ਟੈਕਸ ਨਹੀਂ ਲੱਗਦਾ। ਸਾਰਿਆਂ ਨਾਲੋਂ ਵਧੀਆ ਆਮਦਨ ਉਹ ਹੈ ਜਿਸ ‘ਤੇ ਕੋਈ ਵੀ ਟੈਕਸ ਨਹੀਂ ਲੱਗਦਾ।
ਦੂਜੇ ਨੰਬਰ ‘ਤੇ ਉਹ ਆਮਦਨ ਜਿਸ ‘ਤੇ ਘੱਟ ਟੈਕਸ ਦੇਣਾ ਪੈਂਦਾ ਹੈ ਜਿਵੇਂ ਡਿਵੀਡੈਂਟ ਅਤੇ ਕੈਪੀਟਲ ਗੇਨ ‘ਤੇ।
ਤੀਜੀ ਉਹ ਆਮਦਨ ਜਿਸ ਤੇ ਸਾਰਿਆਂ ਨਾਲੋਂ ਵੱਧ ਟੈਕਸ ਦੇਣਾ ਪੈਂਦਾ ਹੈ ਜਿਵੇਂ ਤਨਖਾਹ, ਬੋਨਸ, ਕਿਰਾਇਆ ਅਤੇ ਵਿਆਜ਼। ਜੇ ਇਹ ਆਮਦਨ ਟੈਕਸ ਭਰਨ ਸਮੇਂ ਸਹੀ ਜਗ੍ਹਾ ਨਹੀਂ ਗਿਣੀ ਤਾਂ ਵੱਧ ਟੈਕਸ ਦੇ ਰਹੇ ਹੋ।
ਹਰ ਕਿਸਮ ਦੀ ਆਮਦਨ ਟੈਕਸ ਰਿਟਰਨ ਵਿਚ ਸਹੀ ਜਗ੍ਹਾ ਤੇ ਦਿਖਾ ਕੇ ਅਤੇ ਹੇਠ ਲਿਖੇ ਤਿੰਨ ਤਰੀਕੇ ਵਰਤ ਕੇ ਹੋਰ ਵੱਧ ਟੈਕਸ ਬਚਾਇਆ ਜਾ ਸਕਦਾ ਹੈ।
ਸਾਰੀਆਂ ਕਟੌਤੀਆਂ ਜਿਵੇਂ ਆਰ ਆਰ ਐਸ ਪੀ, ਪੈਨਸਨ ਪਲਾਨ, ਯੂਨੀਅਨ ਅਤੇ ਪ੍ਰੋਫੈਸਨਲ ਫੀਸ, ਮੂਵਿੰਗ ਦੇ ਖਰਚੇ ਅਤੇ ਚਾਈਲਡ ਕੇਅਰ ਦੇ ਖਰਚੇ ਸਿਧੇ ਹੀ ਆਮਦਨ ਵਿਚੋਂ ਘੱਟ ਹੋ ਜਾਂਦੇ ਹਨ ਅਤੇ ਟੈਕਸ ਘੱਟ ਦੇਣਾ ਪੈਂਦਾ ਹੈ। ਟੈਕਸ ਅੱਗੇ ਪਾਉਣ ਦਾ ਤਰੀਕਾ ਵੀ ਟੈਕਸ ਘੱਟ ਕਰਦਾ ਹੈ ਕਿਉਂਕਿ ਜਿਹੜਾ ਟੈਕਸ ਅਸੀਂ ਅੱਜ ਦੇਣਾ ਸੀ ਉਹੀ ਕਈ ਸਾਲ ਬਾਅਦ ਦੇਣਾ ਹੈ, ਜਿਵੇਂ ਆਰ ਆਰ ਐਸਪੀ ਅਤੇ ਹੋਰ ਇਨਵੈਸਟਮੈਂਟਾਂ ਵਿਚ ਪਾਇਆ ਪੈਸਾ ਅੱਜ ਟੈਕਸ ਘੱਟ ਕਰਦਾ ਹੈ।
ਆਮਦਨ ਦੀ ਸਹੀ ਤਰੀਕੇ ਨਾਲ ਵੰਡ ਜਾਂ ਇਨਕਮ ਸਪਲਿਟ ਕਰਨ ਨਾਲ ਵੀ ਕਾਫੀ ਜ਼ਿਆਦਾ ਟੈਕਸ ਬਚਾਇਆ ਜਾ ਸਕਦਾ ਹੈ ਜਿਵੇਂ ਸਪਾਊਜਲ ਆਰ ਆਰ ਐਸਪੀ, ਕੰਮ ਦੀ ਪੈਨਸ਼ਨ ਦੀ ਵੰਡ, ਰਿਟਾਇਰ ਜੋੜਿਆਂ ਦੀ ਪੈਨਸ਼ਨ ਸਪਲਿਟ, ਪਾਰਟਨਰਸਿਪ ਜਾਂ ਕੰਪਨੀ ਵਿਚ ਬਿਜਨਸ ਆਮਦਨ, ਬੱਚਿਆਂ ਨੂੰ ਮਿਲਣ ਵਾਲੇ ਲਾਭ ਬੱਚੇ ਦੇ ਨਾਮ ਤੇ ਹੀ ਜਮਾਂ ਕਰਨੇ, ਬਿਜਨਸ ਵਿਚੋਂ ਘਰ ਦੇ ਮੈਂਬਰਾਂ ਨੂੰ ਤਨਖਾਹ ਦੇਣੀ ਅਤੇ ਟਰੱਸਟ ਵਰਗੇ ਤਰੀਕੇ ਇਕ ਚੰਗੇ ਅਕਾਊਂਟੈਂਟ ਦੀ ਸਲਾਹ ਨਾਲ ਵਰਤਕੇ ਕਾਨੂੰਨੀ ਤਰੀਕੇ ਨਾਲ ਬਹੁਤ ਟੈਕਸ ਬਚਾਇਆ ਜਾ ਸਕਦਾ ਹੈ।
ਹਰ ਇਕ ਬੱਜਟ ਵਿਚ ਟੈਕਸ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ, ਇਸ ਕਰਕੇ ਤੁਹਾਨੂੰ ਟੈਕਸ ਸਬੰਧੀ ਸਰਕਾਰ ਵਲੋਂ ਦਿਤੀਆਂ ਸਾਰੀਆਂ ਸਹੂਲਤਾਂ ਜਿਵੇਂ, ਸਾਰੀਆਂ ਕਟੌਤੀਆਂ, ਟੈਕਸ ਹਾਲ ਦੀ ਘੜੀ ਅੱਗੇ ਪਾਉਣ ਦੇ ਸਾਰੇ ਤਰੀਕੇ, ਆਮਦਨ ਨੂੰ ਆਪਸ ਵਿਚ ਵੰਡ ਕੇ ਟੈਕਸ ਬਚਾਉਣ ਦੇ ਸਾਰੇ ਤਰੀਕੇ ਵਰਤਕੇ ਟੈਕਸ ਬਚਾਉਣਾ ਚਾਹੀਦਾ ਹੈ। ਅਸੀਂ ਸਿਰਫ ਟੈਕਸ ਭਰਦੇ ਹੀ ਨਹੀਂ, ਤੁਹਾਡੀ ਆਮਦਨ ਅਨੁਸਾਰ ਸਾਰੇ ਟੈਕਸ ਕਰੈਡਿਟ ਅਤੇ ਸਾਰੀਆਂ ਕਟੌਤੀਆਂ ਦਾ ਫਾਇਦਾ ਲੈਕੇ ਕਨੂੰਨੀ ਤੌਰ ‘ਤੇ ਟੈਕਸ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਬਾਅਦ ਵਿਚ ਰੈਵੀਨਿਊ ਕੈਨੇਡਾ ਤੋਂ ਕੋਈ ਚਿੱਠੀ ਪੱਤਰ ਆਉਂਦਾ ਹੈ ਜਾਂ ਆਡਿਟ ਆਉਂਦਾ ਹੈ ਤਾਂ ਉਸਦਾ ਜਵਾਬ ਵੀ ਅਸੀਂ ਆਪ ਹੀ ਦਿੰਦੇ ਹਾਂ। ਜੇ ਤੁਹਾਡਾ ਆਪਣਾ ਬਿਜਨਸ ਹੈ, ਕੰਪਨੀ ਬਣਾਈ ਹੈ, ਦੇਸ਼ ਤੋਂ ਬਾਹਰ ਦੇ ਟੈਕਸ ਹਨ, ਇਨਵੈਸਟਮੈਂਟ ਹੈ ਜਾਂ ਰੈਂਟਲ ਪ੍ਰਾਪਰਟੀ ਹੈ ਤਾਂ ਤੁਹਾਨੂੰ ਇਕ ਕੁਆਲੀਫਾਈਡ ਅਤੇ ਪ੍ਰੋਫੈਸ਼ਨਲ ਅਕਾਊਟੈਂਟ ਦੀ ਲੋੜ ਪੈਂਦੀ ਹੈ ।
ਇਸ ਦੇਸ਼ ਵਿਚ ਨਵੇਂ ਆਏ ਪਹਿਲੀ ਵਾਰ ਟੈਕਸ ਭਰਨ ਵਾਲੇ ਵਿਅੱਕਤੀਆਂ ਦੀ ਟੈਕਸ ਰਿਟਰਨ ਭਰਨ ਵੇਲੇ ਬਹੁਤ ਹੀ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਪਹਿਲੀ ਰਿਟਰਨ ਦੇ ਅਧਾਰ ‘ਤੇ ਹੀ ਕਈ ਕਿਸਮ ਦੇ ਬੈਨੀਫਿਟ ਮਿਲਣੇ ਸੁਰੂ ਹੁੰਦੇ ਹਨ। ਇਸ ਤਰ੍ਹਾਂ ਹੀ ਇਸ ਸਾਲ 18 ਸਾਲ ਦੇ ਹੋਏ ਵਿਅਕਤੀ ਵੀ ਆਪਣੀ ਪਹਿਲੀ ਵਾਰ ਟੈਕਸ ਰਿਟਰਨ ਜ਼ਰੂਰ ਫਾਈਲ ਕਰਨ ਭਾਵੇਂ ਕੋਈ ਆਮਦਨ ਨਾਂ ਵੀ ਹੋਵੇ ਕਿਉਂਕਿ ਇਹਨਾਂ ਨੂੰ ਵੀ ਪਹਿਲੀ ਰਿਟਰਨ ਦੇ ਅਧਾਰ ‘ਤੇ ਹੀ ਕਈ ਕਿਸਮ ਦੇ ਬੈਨੀਫਿਟ ਮਿਲਣੇ ਸ਼ੁਰੂ ਹੁੰਦੇ ਹਨ। ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ 30 ਅਪਰੈਲ ਹੀ ਹੁੰਦੀ ਹੈ। ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਜਾਂ ਪਰਸਨਲ ਟੈਕਸ ਭਰਨਾ ਹੈ, ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਟੈਕਸ ਭਰਨ ਵਾਸਤੇ ਜਾਂ ਟੈਕਸ ਅਤੇ ਅਕਾਊਂਟਿੰਗ ਸਬੰਧੀ ਕੋਈ ਵੀ ਮਸਲਾ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300 -2359 ‘ਤੇ।

Check Also

ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ

ਡਾ. ਡੀ ਪੀ ਸਿੰਘ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ …