13.2 C
Toronto
Tuesday, October 14, 2025
spot_img
Homeਨਜ਼ਰੀਆਬਸੰਤੀ ਰੰਗ ਕਿਸਾਨੀ ਦੇ ਸੰਗ

ਬਸੰਤੀ ਰੰਗ ਕਿਸਾਨੀ ਦੇ ਸੰਗ

ਸੁਖਪਾਲ ਸਿੰਘ ਗਿੱਲ
9878111445
ਬਸੰਤ ਨੂੰ ਰੁੱਤਾਂ ਦੀਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਬਸੰਤ ਦਾਅਰਥ ਹੈ, ਬਹਾਰ। ਛੇ ਰੁੱਤਾਂ ਵਿੱਚ ਬਸੰਤ ਰੁੱਤ ਨਿਵੇਕਲਾ ਸੁਨੇਹਾ ਦਿੰਦੀ ਹੈ। ਵਿਰਸੇ ਦੀਬਾਤ ਸੁਣਾਉਂਦੀ ਬਸੰਤ ਰੁੱਤ ਦਾਸਾਡੇ ਕਿੱਤੇ ਖੇਤੀਬਾੜੀਨਾਲਵੀ ਗੂੜ੍ਹਾ ਸੰਬੰਧ ਹੈ। ਕਿਸਾਨੀਖੇਤੀਬਾੜੀਸਾਨੂੰ ਜੰਮਣ ਸਾਰ ਹੀ ਗੁੜ੍ਹਤੀ ਵਿੱਚ ਮਿਲਜਾਂਦੀ ਹੈ। ਖੇਤੀ ਪਵਿੱਤਰ ਕਿੱਤਾ ਹੈ। ਇਸ ਲਈ ਬਸੰਤ ਰੁੱਤ ਦਾ ਪੰਜਾਬੀਅਤ ਨਾਲਨੇੜਿਓਮੇਲ ਹੈ। ਬਸੰਤ ਸਾਡੀਧਾਰਮਿਕ, ਸੱਭਿਆਚਾਰਕ, ਸੱਭਿਅਤਾ ਅਤੇ ਸਮਾਜਿਕ ਜਿੰਦਗੀ ਦਾ ਸ਼ਿੰਗਾਰ ਵੀ ਹੈ। ਰੁੱਤਾਂ ਦੇ ਨਾਲ-ਨਾਲਸਾਡੇ ਰੀਤੀਰਿਵਾਜਾਂ ਦੀ ਖੁਸ਼ਹਾਲੀ ਅਤੇ ਭਾਈਚਾਰਕਏਕਤਾਦੀ ਗਵਾਹੀਭਰਦੀ ਹੈ। ਬਸੰਤ ਦੇ ਸੰਗ ਖੇਤੀਅਤੇ ਅਧਿਆਤਮਵਾਦਦੇਖੀਏ ਤਾਂ ਸਾਡੀ ਖੁਸ਼ੀ ਵਿੱਚ ਹੋਰਵੀਵਾਧਾਕਰਦੀ ਹੈ। ਆਜ਼ਾਦੀ ਤੋਂ ਪਹਿਲਾਂ ਹਕੀਕਤਰਾਏ ਦੀਯਾਦ ਵਿੱਚ ਇਸ ਦਾਮੇਲਾ ਲਾਹੌਰ ਵਿੱਚ ਲੱਗਿਆ ਕਰਦਾ ਸੀ।
ਧਾਰਮਿਕ ਪੱਖ ਤੋਂ ਹਿੰਦੂ ਧਰਮ ਵਿੱਚ ਬਸੰਤ ਰੁੱਤ ਵਿੱਚ ਸਰਸਵਤੀਮਾਤਾਦੀਪੂਜਾਕੀਤੀਜਾਂਦੀ ਹੈ। ਛੋਟੇ ਬੱਚਿਆਂ ਨੂੰ ਇਸ ਦਿਨ ਅੱਖਰ ਗਿਆਨਵੀਕਰਾਇਆਜਾਂਦਾ ਹੈ। ਬਸੰਤ ਪੰਚਮੀ ਨੂੰ ਸ੍ਰੀ ਆਨੰਦਪੁਰ ਸਾਹਿਬਨੇੜੇ ਗੁਰਦੁਆਰਾ ਗੁਰੂ ਕੀ ਲਾਹੌਰ ਵਿਖੇ ਮੇਲਾਭਰਦਾ ਹੈ। ਇਸ ਦਿਨ ਪੰਚਮ ਪਾਤਸ਼ਾਹ ਦੇ ਘਰਮੀਰੀ-ਪੀਰੀ ਦੇ ਮਾਲਕ ਨੇ ਜਨਮਲਿਆ ਸੀ।
ਸਾਡੀਆਂ ਫਸਲਾਂ ਜਾ ਜੋਬਨਵੀ ਬਸੰਤ ਰੁੱਤੇ ਸਿਖਰ’ਤੇ ਹੁੰਦਾ ਹੈ। ਇਸ ਰੁੱਤ ਨੂੰ ਕਿਸਾਨੀ ਪੱਖ ਫਸਲਾਂ ਵੱਲ ਤੱਕਦਾ ਹੋਇਆ ਗਿਣਤੀਆਂ ਮਿਣਤੀਆਂ ਸ਼ੁਰੂਕਰਦਾ ਹੈ। ਜੋ ਵਿਸਾਖੀਤੀਕਰਮਨ ਵਿੱਚ ਚੱਲਦੀਆਂ ਰਹਿੰਦੀਆਂ ਹਨ । ਮਾਘ ਸੁਦੀ ਪੰਚਮੀ ਨੂੰ ਮਨਾਇਆਜਾਂਦਾ ਇਹ ਮੌਸਮੀ ਤਿਉਹਾਰ ਹੈ। ਕਿਸਾਨਖੇਤਾਂ ਦੇ ਬੰਨੇ ਬੰਨੇ ਤੁਰਦਾਫਿਰਦਾਪੀਲੇ ਰੰਗ ਵਾਂਗ ਖਿੜ੍ਹ ਜਾਂਦਾ ਹੈ। ਬਸੰਤ ਪੰਚਮੀ ਨੂੰ ਗਿੱਧਾ ਵੀਪੈਂਦਾ ਹੈ। ਜਿਸ ਨੂੰ ਬਸੰਤੀ ਗਿੱਧਾ ਕਿਹਾ ਜਾਂਦਾ ਹੈ। ਲਾਲਾਧਨੀਰਾਮਚਾਤ੍ਰਿਕ ਜੀ ਦੀਆਂ ਇਨ੍ਹਾਂ ਸਤਰਾਂ ਨੂੰ ਬਸੰਤ ਦੇ ਸੰਗ ਇਉ ਪ੍ਰਸੰਗਿਤ ਕੀਤਾ ਜਾ ਸਕਦਾ ਹੈ ‘ਬਾਗਾਂ ਉੱਤੇ ਰੰਗ ਫੇਰਿਆਬਹਾਰਨੇ’ਅਤੇ ‘ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ’ ਇਸੇ ਤਰ੍ਹਾਂ ਇਸ ਰੁੱਤ ਤੋਂ ਪ੍ਰਕਿਰਤੀਦੀਬਹਾਰਸ਼ੁਰੂ ਹੁੰਦੀ ਹੈ। ਇਸ ਸਮੇਂ ਗੀਤ, ਬੀਰਤਾਅਤੇ ਸ਼ਿੰਗਾਰ ਰਸਦਾਪ੍ਰਗਟਾਅਵੀਦੇਖਣ ਨੂੰ ਮਿਲਦਾ ਹੈ। ਬਹੁਤੇ ਕਵੀਆਂ ਗੀਤਾਕਾਰਾਂ ਨੇ ਬਸੰਤ ਰੁੱਤ ਨੂੰ ਨੇੜਿਓ ਟੁੰਬਿਆ। ਬਸੰਤ ਰੁੱਤ ਨੂੰ ਆਪ ਮੁਹਾਰੇ ਹੀ ਮਨਦੀ ਖੁਸ਼ੀ ਅਤੇ ਤਨਦੀ ਖੁਸ਼ੀ ਦਾਪ੍ਰਗਟਾਵਾਵੀ ਹੁੰਦਾ ਹੈ। ਬਸੰਤ ਰੁੱਤ ਨੂੰ ਕਿਸਾਨਾਂ ਦੇ ਸ਼ਗਨਾਂ ਦਾ ਸੁਨੇਹਾ ਵੀਸ਼ੁਰੂ ਹੁੰਦਾ ਹੈ।
ਖੇਤਾਂ ਵਿੱਚ ਖਿੜ੍ਹੇ ਸਰ੍ਹੋਂ ਅਤੇ ਹੋਰਫਸਲਾਂ ਦੇ ਪੀਲੇਪਣਨਾਲ ਰੰਗੀ ਧਰਤੀਮਾਤਾਸਾਡੀ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀਅਤੇ ਪੱਖਾਂ ਦੀਬਾਤਪਾਉਂਦੀ ਹੈ। ਖੇਤਾਂ ਵਿੱਚ ਖੂਬ ਉਗੜ੍ਹਿਆਪੀਲਾ ਰੰਗ ਆਤਮਾ ਨੂੰ ਵੀਸਕੂਨ ਦਿੰਦਾ ਹੈ। ਬਸੰਤ ਰੁੱਤ ਨੂੰ ਲਿਖਣਲਈਬਹੁਤ ਸੂਝ ਸਮਝ ਤੋਂ ਕੰਮ ਲੈਣਾਪੈਂਦਾ ਹੈ। ਜ਼ਿੰਦਗੀ ਦੀਸਜਾਵਟ ਨੂੰ ਖੇਤਾਂ ਦੇ ਸੰਗ ਵੀ ਬਸੰਤ ਪ੍ਰਗਟਕਰਦੀ ਹੈ। ਬਸੰਤੀ ਰੰਗ ਪਹਿਨਣਾ ਇਸ ਰੁੱਤੇ ਮਾਨਵਤਾ ਦੇ ਮਨ ਨੂੰ ਚੰਗਾ ਅਤੇ ਸ਼ੁੱਭ ਭਾਉਂਦਾ ਹੈ। ਆਲਸੀਅਤੇ ਛੋਟੇ ਬੱਚੇ ਨੂੰ ਨਹਾਉਣਲਈਉਤਸ਼ਾਹਿਤਵੀਕੀਤਾਜਾਂਦਾ ਹੈ। ‘ਆਈ ਬਸੰਤ ਪਾਲਾ ਉਡੰਤ’ ਇਹ ਵੀਤਕਾਜਾਲਗਾਇਆਜਾਂਦਾ ਹੈ ਕਿ ਪੁੰਗਰੀ ਹੋਈ ਪ੍ਰਕਿਰਤੀਹੁਣ ਵਿੱਚ ਵਿਚਾਲੇ ਨਹੀਂ ਅਟਕਦੀ। ਬਸੰਤ ਦੀ ਰੁੱਤੇ ਸਭਤਰ੍ਹਾਂ ਦਾਸਾਹਿਤਆਪਣੇ ਆਪ ਹੀ ਪੁੰਗਰਨ ਲੱਗਦਾ ਹੈ। ਇਹ ਰੁੱਤ ਖੁਸ਼ੀਆਂ ਖੇੜਿਆਂ ਨੂੰ ਜ਼ਿੰਦਗੀ ਦੇ ਸੰਗ ਹੋਸ਼-ਜੋਸ਼ਅਤੇ ਖੇੜੇ ਪ੍ਰਧਾਨਕਰਦੀ ਹੈ।
ਇਸ ਰੁੱਤੇ ਪੀਲੇ ਕੱਪੜਿਆਂ ਦਾਪਹਿਨਣਾਆਰਜ਼ੀਨਹੀਂ ਹੁੰਦਾ ਬਲਕਿਹਰਵਰ੍ਹੇ ਨਵਿਆਇਆਜਾਂਦਾ ਹੈ। ਕਿਸਾਨੀ ਅੰਦੋਲਨ ਦੌਰਾਨ ਬਸੰਤੀ ਰੁੱਤ ਹੋਰਵੀ ਗੂੜ੍ਹੀ ਹੋ ਗਈ। ਭਗਤ ਸਿੰਘ ਦੀ ਸੋਚ ‘ਤੇ ਪਹਿਰਾਦੇਣਾ ਇਸ ਰੰਗ ਦਾ ਕੰਮ ਹੈ। ਬਸੰਤ ਪੰਚਮੀ ਨੂੰ ਗਰਮੀਦੀ ਰੁੱਤ ਦੀਦਸ਼ਤਕਵੀਸ਼ੁਰੂ ਹੁੰਦੀ ਹੈ। ਇਸ ਰੁੱਤ ਦੇ ਜਮਾਨੇ ਦਿਲਾਂ ਦੇ ਹੁਲਾ-ਹੁਲਾਸ ਦੇ ਨਾਲ ਪਤੰਗ ਵੀਉਡਾਉਂਦੇ ਹਨ।ਠੀਕ ਉਸੇ ਤਰ੍ਹਾਂ ਪੇਚੇ ਲੜਾਉਂਦੇ ਹਨ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵਿੱਚ ਕਿਸਾਨੀਦਾ ਕੇਂਦਰਨਾਲਪੇਚਾਪਿਆ। ਇਸ ਰੁੱਤ ਦੇ ਛੇੜ-ਛਾੜ ਨੂੰ ਬਸੰਤ ਤੋਂ ਬਸੰਤਰ ਉਹ ਲੋਕਬਣਾਉਂਦੇ ਹਨਜਿਨ੍ਹਾਂ ਵਿੱਚ ਗਿਆਨਦੀਕਮੀ ਹੁੰਦੀ ਹੈ। ਕਿਸਾਨੀ ਅੰਦੋਲਨ ਵਿੱਚ ਬਸੰਤੀ ਬਸਤਰਪਹਿਨੇ ਆਮਮਿਲਦੇ ਹਨ। ਜੋ ਜਜ਼ਬੇ, ਜੋਸ਼, ਹੌਸਲੇ ਅਤੇ ਭਾਈਚਾਰਕਏਕਤਾਦੀ ਗਵਾਹੀਭਰਦੇ ਹਨ।ਆਓ ਬਸੰਤ ਰੁੱਤ ਮਨਾਈਏ।
ੲੲੲ

RELATED ARTICLES
POPULAR POSTS