Breaking News
Home / ਨਜ਼ਰੀਆ / ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ

ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ

ਪਰਮਜੀਤ ਕੌਰ ਸਰਹਿੰਦ
ਦੀਵਾਲੀਹਰਸਾਲਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰਸਾਲਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰਘਰ, ਹਰਬਾਜ਼ਾਰ ਤੇ ਹਰਧਰਮਸਥਾਨ’ਤੇ ਜਗਦੇ ਨੇ।ਪਰ ਕੀ ਇਹ ਮਨੁੱਖੀ ਮਨ ਦੇ ਹਨ੍ਹੇਰੇ ਕੋਨਿਆਂ ਨੂੰ ਵੀ ਰੁਸ਼ਨਾਉਂਦੇ ਨੇ? ਕੀ ਇਹ ਕਿਸੇ ਗਰੀਬਮਿਹਨਤਕਸ਼ਦੀ ਕੁੱਲੀ ਲਈਵੀਚਾਨਣਦੀਰਿਸ਼ਮਪ੍ਰਦਾਨਕਰਦੇ ਨੇ?ਸਰਕਾਰੀਸਟਰੀਟਲਾਇਟਾਂ ਦਿਨਰਾਤਜਗਦੀਆਂ ਨੇ ਪਰ ਕਿਸੇ ਗਰੀਬਦੀ ਕੁੱਲੀ ਵਿੱਚ ਜਾਂ ਝੁੱਗੀਆਂ ਝੌਂਪੜੀਆਂ ਵਿੱਚ ਤਾਂ ਦੀਵਾਲੀ ਨੂੰ ਵੀ ਕੋਈ ਨਿੱਕਾ ਜਿਹਾ ਬੱਲਬ ਨਹੀਂ ਟਿਮਟਿਮਾਉਂਦਾ। ਇਹ ਅਸਾਵਾਂਪਣਦੇਖ ਕੇ, ਸਮਝ ਕੇ ਵੀ ਅਸੀਂ ਕੁਝ ਦੇਰ ਉਦਾਸ ਤੇ ਮਾਯੂਸ ਤਾਂ ਹੋ ਜਾਂਦੇ ਹਾਂ ਪਰਕਰਨਲਈਜਿਵੇਂ ਸਾਨੂੰ ਕੁਝ ਨਹੀਂ ਸੁੱਝਦਾ ਜਾਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਤੇ ਦੀਵਾਲੀਆਉਂਦੀ ਤੇ ਲੰਘਜਾਂਦੀਹੈ।ਰੋਸ਼ਨੀਆਂ ਦੇ ਇਸ ਤਿਉਹਾਰ ਦੇ ਮੂਲਮਨੋਰਥ ਤੋਂ ਤਾਂ ਅਸੀਂ ਜਿਵੇਂ ਕੋਹਾਂ ਦੂਰ ਹੀ ਰਹਿੰਦੇ ਹਾਂ। ਇਤਿਹਾਸਮਿਥਿਹਾਸਕਹਿੰਦੇ ਹੈ ਸ੍ਰੀਰਾਮਚੰਦਰ, ਸੀਤਾ ਤੇ ਲਛਮਣ ਜੀ ਨਾਲ ਚੌਦਾਂ ਸਾਲਾਂ ਦਾਬਣਵਾਸ ਕੱਟ ਕੇ ਜਦੋਂ ਅਯੁੱਧਿਆ ‘ਚ ਵਾਪਸਪਰਤੇ ਤਾਂ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਜਨਤਾਵਲੋਂ ਦੀਪਮਾਲਾਕੀਤੀ ਗਈ ਤੇ ਇਹ ਤਿਉਹਾਰ ਹੋਂਦ ‘ਚ ਆਇਆ। ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦਸਾਹਿਬ ਦੇ ਗਵਾਲੀਅਰਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤਰਿਹਾਅ ਹੋ ਕੇ ਆਉਣ ਦੀ ਖ਼ੁਸ਼ੀ ਵਿੱਚ ਦੀਪਮਾਲਾਕੀਤੀ ਗਈ ਸੀ। ਜੋ ਅੱਜ ਵੀ ਵਿਲੱਖਣ ਰੌਸ਼ਨੀਆਂ ਤੇ ਆਤਿਸ਼ਬਾਜ਼ੀਚਲਾ ਕੇ ਪਰੰਪਰਾ ਅਨੁਸਾਰ ਨਿਭਾਈਜਾਂਦੀ ਹੈ ਕਿਹਾ ਜਾਂਦੈ ਕਿ ‘ਰੋਟੀਆਪਣੇ ਘਰਦੀਦਿਵਾਲੀਅੰਮ੍ਰਿਤਸਰਦੀ।’
ਬਚਪਨ ਵਿੱਚ ਜਦੋਂ ਦਿਵਾਲੀਦਾਬੜਾ ਚਾਅ ਹੁੰਦਾ ਸੀ ਤੇ ਦੀਵਾਲੀਦਾਮੰਤਵਸਿਰਫ਼ ਇਹੋ ਲੱਗਦਾ ਸੀ ਕਿ ਘਰਾਂ ਦੀਸਫ਼ਾਈਕੀਤੀਜਾਵੇ ਤੇ ਬੇਲੋੜਾ ਪੁਰਾਣਾ ਸਮਾਨਬਾਹਰ ਸੁੱਟ ਦਿੱਤਾ ਜਾਵੇ। ਟੁੱਟੇ ਫੁੱਟੇ ਬਰਤਨ ਜੋ ਪਿੱਤਲ, ਕੈਂਹ ਜਾਂ ਭਾਰਤ ਦੇ ਹੁੰਦੇ , ਜਿਹਨਾਂ ਨੂੰ ‘ਫੁੱਟ’ ਕਿਹਾ ਜਾਂਦਾ, ਭਾਂਡਿਆਂ ਵਾਲੇ ਨੂੰ ਘੱਟ ਮੁੱਲ ‘ਤੇ ਦੇ ਕੇ ਨਵੇਂ ਬਰਤਨਖਰੀਦੇ ਜਾਂਦੇ ਜਾਂ ਉਂਜ ਵੀ ਇਕ ਨਵਾਂ ਬਰਤਨਛੋਟਾ ਜਾਂ ਵੱਡਾ ਜ਼ਰੂਰਖਰੀਦਿਆਜਾਣਾ ਜ਼ਰੂਰੀਸਮਝਿਆਜਾਂਦਾ। ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀਕਰਾਕਰੀ ਉਦੋਂ ਨਹੀਂ ਸੀ ਹੁੰਦੀ। ਪਿੱਤਲ ਦੇ ਸਾਰੇ ਬਰਤਨਦੀਵਾਲੀ ਤੋਂ ਪਹਿਲਾਂ ਕਲੀਕਰਾਏ ਜਾਂਦੇ।ਨਾਲ਼ ਦੇ ਸ਼ਹਿਰੋਂ ਹਰਸਾਲਇਹਨਾਂ ਦਿਨਾਂ ਵਿੱਚ ਕਲੀਕਰਨਵਾਲਾਆਉਂਦਾ।ਕਲੀਕਰਵਾਏ ਬਰਤਨਨਵੇਂ ਨਕੋਰ ਹੋ ਜਾਂਦੇ, ਅੱਗ ‘ਤੇ ਤਪ ਕੇ ਕੀਟਾਣੂਰਹਿਤਵੀ ਹੋ ਜਾਂਦੇ।ਦੀਵਾਲੀ’ਤੇ ਪਰਿਵਾਰ ਦੇ ਸਾਰੇ ਮੈਂਬਰਨਵੇਂ ਕੱਪੜੇ ਖ਼ਰੀਦੇ , ਸਿਲਾਉਂਦੇ ਜਾਂ ਕਿਸੇ ਵਿਆਹਸ਼ਾਦੀਵੇਲੇ ਹੀ ਨਵੇਂ ਕੱਪੜੇ ਬਣਵਾਏ ਜਾਂਦੇ। ਅੱਜ ਵਾਂਗ ਢੇਰਾਂ ਦੇ ਢੇਰ ਸੂਟ, ਸਾੜੀਆਂ, ਕੋਟਪੈਂਟ ਜਾਂ ਪੈਂਟਕਮੀਜ਼ਾਂ ਲੋਕਾਂ ਕੋਲਨਹੀਂ ਸਨ ਹੁੰਦੇ, ਪਰਲੋਕ ਖ਼ੁਸ਼ ਸਨ ਸੰਤੁਸ਼ਟ ਸਨ’ਜ਼ਿਆਦਾ ਕੀ ਚਾਹਤਨਹੀਂ ਹਮਕੋ, ਵਲੀਸਬਰ ਸਬੂਰੀ ਸੇ ਤੇ ‘ਥੋੜੇ ਮੇਂ ਗੁਜ਼ਾਰਾ ਹੋਤਾਹੈ’ਵਾਲਾਰਿਵਾਜ਼ ਸੀ। ਹੁਣ ਤਾਂ ਜਿਹੜਾ ਕੱਪੜਾ, ਗਹਿਣਾ ਕਿਸੇ ਇਕ ਸਮਾਗਮ ਜਾਂ ਦਿਨ ਤਿਉਹਾਰ ‘ਤੇ ਕਿਸੇ ਪਾਲਿਆ ਉਹ ਦੁਬਾਰਾ ਪਹਿਨਣਦਾਰਿਵਾਜ ਹੀ ਨਹੀਂ ਰਿਹਾ।ਖ਼ਾਸਕਰ ਔਰਤਾਂ ਲਈ ਤਾਂ ਨਵਾਂ ਸੂਟਸਾੜੀ ਪਾਉਣੀ ਇਸ ਤਰ੍ਹਾਂ ਜ਼ਰੂਰੀ ਹੋ ਗਈ ਜਿਵੇਂ ਮੇਜ਼ਬਾਨ ਨੇ ਉਹਨਾਂ ਦੇ ਆਉਣ ਲਈ ਇਹ ਸ਼ਰਤ ਰੱਖੀ ਹੋਵੇ। ਉਦੋਂ ਤਾਂ ਨਵੇਂ ਕੱਪੜੇ, ਨਵੇਂ ਬਰਤਨ (ਭਾਵੇਂ ਉਹ ਕਲੀਕਰਵਾ ਕੇ ਨਵੇਂ ਹੋ ਜਾਂਦੇ ਸਨ) ਤੇ ਸਾਫ਼ਸਫ਼ਾਈਕਰਕੇ ਨਵਾਂ ਨਵਾਂ ਹੋਇਆ ਘਰਮਨ ਵਿੱਚ ਚਾਅ ਭਰਦਿੰਦਾ ਸੀ ਤੇ ਦੀਵਾਲੀਦਾਮਤਲਬ ਜਾਂ ਮੰਤਵਜਿਵੇਂ ਚਾਅ ਹੀ ਹੋ ਨਿੱਬੜਦਾ ਸੀ।
ਅੱਜ ਦੀਦੀਵਾਲੀ’ਤੇ ਲੋਕਸਫ਼ਾਈਆਂ ਕਰਵਾਉਂਦੇ ਨੇ, ਮਹਿੰਗੇ ਰੰਗ ਰੋਗਨ ਪੇਂਟ ਕਾਰੀਗਰਾਂ ਪੇਂਟਰਾਂ ਨੂੰ ਲਗਾ ਕੇ ਕਰਵਾਉਂਦੇ ਨੇ ਪਰ ਇਹ ਹਰਸਾਲ ਤਾਂ ਕੋਈ ਹੀ ਕਰਵਾਉਂਦਾ ਹੈ ਕਿਉਂਕਿ ਇਹ ਰੰਗ ਰੋਗਨ ਤੇ ਪੇਂਟ ਬਹੁਤ ਹੀ ਮਹਿੰਗੇ ਨੇ, ਦੂਜਾ ਇਹ ਜਲਦੀਖਰਾਬਵੀਨਹੀਂ ਹੁੰਦੇ ਪਰ ਇਹ ਕਿਸੇ ਤਰ੍ਹਾਂ ਵੀ ਉਦੋਂ ਦੀ ਹੁੰਦੀ ਸਲਾਨਾਸਫ਼ਾਈ ਨੂੰ ਮਾਤਨਹੀਂ ਪਾਸਕਦੇ। ਉਦੋਂ ਘਰਾਂ ਦੀਸਫ਼ਾਈਇੰਨੀਮਹਿੰਗੀ ਨਹੀਂ ਸੀ ਹੁੰਦੀ ਤੇ ਲੋਕ ਪੇਂਟਰਾਂ, ਕਾਰੀਗਰਾਂ, ਦਿਹਾੜੀਦਾਰਾਂ ਨੂੰ ਲਾਉਂਦੇ ਸਨ।ਘਰ ਦੇ ਸਾਰੇ ਜੀਅ ਰਲ ਕੇ ਸਫਾਈਕਰਦੇ ਸਨ। ਬਹੁਤਾ ਕੀਤਾਖੇਤਵਾਲੇ ਸਾਂਝੀ ਸੀਰੀ ਨੂੰ ਨਾਲਲਾਲੈਂਦੇ ਸਨ।ਸਫੈਦੀਭਾਵੇਂ ਚੂਨੇ ਵਿੱਚ ਨੀਲਪਾ ਕੇ ਦੋ ਦਿੰਨਦਿਨਭਿਓ ਕੇ ਰੱਖ ਛੱਡਣਾ, ਪਾਣੀ ਨੂੰ ਡੰਡੇ ਨਾਲ਼ਹਿਲਾਉਂਦੇ ਰਹਿਣਾ।ਪੀਲੀ ਮਿੱਟੀ ਵੀਏਦਾਂ ਹੀ ਪਾਣੀ ਵਿੱਚ ਪਾ ਰੱਖਣੀ। ਨਾਲ਼ ਦੇ ਕਸਬੇ ਤੋਂ ਹੀ ਮੁੰਜ ਦੀਆਂ ਕੂਚੀਆਂ ਲੈ ਆਉਣੀਆਂ ਤੇ ਬੜੇ ਚਾਅ ਤੇ ਹਿੰਮਤਨਾਲ਼ਆਪਣਾਆਪਣਾਘਰਚਮਕਾਲੈਣਾ। ਜੇ ਕਿਸੇ ਦਾਕੰਮਦੀਵਾਲੀ ਤੱਕ ਨੇਪਰੇ ਨਾਚੜ੍ਹਦਾਦਿਸਣ ਤਾਂ ਕੰਮ ਮੁਕਾ ਚੁੱਕਣ ਵਾਲਿਆਂ ਉਹਨਾਂ ਨਾਲ਼ ਜਾ ਲੱਗਣਾ। ਇਹ ਸਾਂਝ ਜਿੱਥੇ ਆਪਸੀਮੋਹਪਿਆਰਵਧਾਉਂਦੀ, ਉੱਥੇ ਬੇਲੋੜੇ ਖ਼ਰਚੇ ਤੋਂ ਬੱਚਤਾਂ ਕਰਵਾਉਂਦੀ।ਬੇਲੋੜੇ ਦਿਖਾਵੇ ਨਹੀਂ ਸੀ, ਈਰਖਾਨਹੀਂ ਸੀੇ। ਇਹ ਵੀਧਾਰਨਾ ਹੁੰਦੀ ਸੀ ਕਿ ਸਾਫ਼ ਸੁਥਰੇ ਸੋਹਣੇ ਘਰ ਵਿੱਚ ਲੱਛਮੀ ਆਵੇਗੀ। ਸਾਰੇ ਲੋਕ ਲੱਛਮੀ ਦੀਪੂਜਾਕਰਦੇ ਸਨ, ਪਰਸਾਡੇ ਘਰ ਇਹ ਵੀਨਹੀਂ ਸੀ ਕੀਤੀਜਾਂਦੀ।
ਕੱਚੇ ਘਰਾਂ ਵਾਲੇ ਪਾਂਡੂਨਾਲ਼ਘਰ ਨੂੰ ਲਿੱਪ ਪੋਚਲੈਂਦੇ, ਗੋਹੇ ਤੇ ਮਿੱਟੀ ਨੂੰ ਰਲਾ ਕੇ ਵਿਹੜੇ ਤੇ ਅੰਦਰ ਲਿੱਪ ਲੈਂਦੇ।ਕਲਾਤਮਕ ਰੁਚੀਆਂ ਵਾਲੀਆਂ ਪੇਂਡੂ ਸੁਆਣੀਆਂ ਪਾਂਡੂ ‘ਚ ਫਿਰੋਜ਼ੀ ਜਾਂ ਕਿਰਮਚੀ ਰੰਗ ਪਾ ਕੇ ਤੋਈਆਂ ਕੱਢ ਲੈਂਦੀਆਂ। ਪਿੱਤਲ ਦੇ ਭਾਂਡੇ ਰੇਤ ਜਾਂ ਸੁਆਹ ਨਾਲ਼ਮਾਂਜ-ਮਾਂਜ ਕੇ ਸੋਨੇ ਵਾਂਗ ਲਿਸ਼ਕਾਲੈਂਦੀਆਂ। ਜਿਹੋ ਜਿਹੇ ਸਾਫ਼ ਜਿਹੇ ਦਿਲਾਂ ਵਾਲੇ ਲੋਕਸਨ ਉਹੋ ਜਿਹੇ ਘਰ ਹੁੰਦੇ। ਦੀਵਾਲੀ ਤੋਂ ਪਹਿਲਾਂ ਦਿਨਨਾਲ਼ ਦੋ ਪਿੰਡੋਂ ਸੈਂਪਲੇ ਤੋਂ ਉਮਰਾ ਘੁਮਾਰ ਦੀਵੇ ਠੂਠੀਆਂ ਤੇ ਕੁੱਜੀਆਂ ਲੈ ਕੇ ਆਉਂਦਾ, ਨਾ ਕੋਈ ਪੈਸੇ ਦਾਦੇਣਲੈਣਨਾ ਸੌਦੇਬਾਜ਼ੀ। ਘਰਦੀਆਂ ਸੁਆਣੀਆਂ ਨੇ ਲੋੜ ਮੁਤਾਬਕ ਦੀਵੇ ਠੂਠੀਆਂ ਲੈਲੈਣੇ ਤੇ ਉਹਨੂੰ ਕਣਕ, ਮੱਕੀ, ਗੁੜ ਦੇ ਦੇਣਾ। ਜਿੱਥੇ ਉਸ ਦਾ ਹੱਥਲਾ ਥੈਲਾਬੋਰੀਭਰਜਾਣਾ ਉੱਥੇ ਹੀ ਰੱਖ ਅਗਲੇ ਘਰ ਵਿੱਚ ਸ਼ੁਰੂ ਹੋ ਜਾਣਾ।ਸ਼ਾਮੀਂ ਆ ਕੇ ਉਸ ਨੇ ਦਾਣਾ ਫੱਕਾ ਆਪਣੇ ਖੋਤੇ ‘ਤੇ ਜਾਂ ਰੇਹੜੇ ‘ਤੇ ਲੱਦ ਕੇ ਲੈਜਾਣਾ।ਮੇਰੇ ਚੇਤਿਆਂ ਵਿੱਚੋਂ ਉਹ ਮਿਹਨਤੀਸਾਦੇ ਜਿਹੇ ਲੋਕਕਦੇ ਨਹੀਂ ਵਿਸਰਦੇ। ਮੈਨੂੰਮਹਿੰਗੀਆਂ ਮੋਮਬੱਤੀਆਂ ਸੋਹਣੇ ਡਿਜ਼ਾਇਨਾਂ ਵਾਲੇ ਦੀਵੇ, ਰੰਗ ਬਿਰੰਗੇ ਟਿਊਬਾਂ, ਬਲਬ ਉਹਨਾਂ ਦੀਵਿਆਂ ਨਾਲੋਂ ਅੱਜ ਵੀ ਘੱਟ ਰੌਸ਼ਨ ਲੱਗਦੇ ਨੇ ਕਿਉਂਕਿ ਇਹਨਾਂ ਦੀ ਰੌਸ਼ਨੀ ਸਾਡੀਆਤਮਾ ਨੂੰ, ਮਨ ਨੂੰ ਨਹੀਂ ਰੁਸ਼ਨਾਉਂਦੀ।
ਦੀਵਾਲੀਵਾਲੇ ਦਿਨਾਂ ਵਿੱਚ ਖੂਹਾਂ ‘ਤੇ ਬੜੀਆਂ ਰੌਣਕਾਂ ਹੋਣੀਆਂ, ਕਿਉਂਕਿ ਉਹਨਾਂ ਦਿਨਾਂ ਵਿੱਚ ਅੱਜ ਵਾਂਗ ਘਰਪਾਣੀਦੀਆਂ ਟੂਟੀਆਂ ਟੈਂਕੀਆਂ ਨਹੀਂ ਸਨ ਹੁੰਦੀਆਂ। ਕਿਸੇ ਕਿਸੇ ਘਰਨਲਕਾ ਹੁੰਦਾ ਸੀ। ਪਿੰਡਦਾਝਿਊਰ ਤੇ ਝਿਊਰੀਘਰਘਰ ਖੂਹ ਤੋਂ ਲਿਆ ਕੇ ਪਾਣੀਭਰਦੇ ਸਨ। ਸੋ ਉਹਨਾਂ ਦੀਖੇਚਲ ਬਚਾਉਣ ਲਈ ਤੇ ਰਲਮਿਲਆਪਣਾਮਨ ਪ੍ਰਚਾਉਣ ਲਈਵੀ ਕੁੜੀਆਂ ਕੱਤਰੀਆਂ ਵੱਡੇ ਭਾਰੇ ਕੱਪੜੇ ਖੂਹ ‘ਤੇ ਧੋ ਲਿਆਉਂਦੀਆਂ।ਦੀਵਾਲੀ ਤੋਂ ਪਹਿਲੇ ਦਿਨਸਾਰੇ ਦੀਵੇ ਠੂਠੀਆਂ ਵੱਡੀ ਸਾਰੀਬਾਲਟੀ ਜਾਂ ਟੱਬ ਵਿੱਚ ਪਾਣੀਪਾ ਕੇ ਰੱਖ ਦੇਣੇ ਤੇ ਸਵੇਰੇ ਪਾਣੀ ‘ਚੋਂ ਕੱਢ ਕੇ ਮੂਧੇ ਮਾਰਦੇਣੇ।ਐਦਾਂ ਕੀਤਿਆਂ ਉਹਨਾਂ ਵਿੱਚ ਪਾਇਆਤੇਲਦੇਰ ਤੱਕ ਰਹਿੰਦਾ।ਪਿੰਜੀ ਹੋਈ ਚਿੱਟੀ-ਚਿੱਟੀ ਰੂੰ ਬੇਬੇ ਨੂੰ (ਤਾਈ ਜੀ ਨੂੰ) ਬੀ ਜੀ ਨੇ ਫੜਾਦੇਣੀ। ਉਹਨਾਂ ਦੋਵਾਂ ਘਰਾਂ ਲਈ ਬੱਤੀਆਂ ਵੱਟ ਦੇਣੀਆਂ। ਅਸੀਂ ਸਾਰੇ ਭੈਣਭਰਾਵਾਂ ਵੀ ਉਸ ਕੰਮ ਵਿੱਚ ਆਪਣਾ ਯੋਗਦਾਨ ਪਾਉਣੋਂ ਨਾ ਖੁੰਝਣਾ। ਕੋਈ ਛੋਟੀ, ਕੋਈ ਮੋਟੀ ਬੱਤੀ, ਜਿਹੋ ਜਿਹੀ ਬੱਤੀ ਬਣਨੀਬੇਬੇ ਨੇ ਹਟਾਉਂਦਿਆਂ ਵੀ ਵੱਟ ਵੱਟ ਸੁੱਟੀ ਜਾਣੀ।ਸਾਰੀਆਂ ਬੱਤੀਆਂ ਵੱਡੇ ਸਾਰੇ ਕਿਸੇ ਭਾਂਡੇ ਕੋਲ ਜਾਂ ਕਟੋਰੇ ਵਿੱਚ ਤੇਲਪਾ ਕੇ ਤੇਲਰਚਨਲਈ ਰੱਖ ਦੇਣੀਆਂ।ਸਰ੍ਹੋਂ ਦੇ ਤੇਲ ਵਿੱਚ ਡੁੱਬੀਆਂ ਤੇਲਰਚੀਆਂ ਬੱਤੀਆਂ ਸਾਰੀਰਾਤਜਗਦੀਆਂ ਰਹਿਣੀਆਂ।ਦੀਵਾਲੀਵਾਲੇ ਦਿਨਸਵੇਰ ਤੋ ਹੀ ਘਰਾਂ ਵਿੱਚ ਮੀਟ ਮੁਰਗੇ, ਬੱਕਰੇ, ਸੂਰਆਦਿ ਰਿੱਝਣੇ ਸ਼ੁਰੂ ਹੋ ਜਾਂਦੇ। ਕੁੱਕਰ ਦਾ ਤਾਂ ਕਿਸੇ ਨਾਂ ਹੀ ਨਹੀਂ ਸੀ ਸੁਣਿਆ। ਸਾਰੇ ਘਰਾਂ ਵਿੱਚ ਖੀਰਕੜਾਹ ਜ਼ਰੂਰਬਣਦਾ। ਕਈ ਘਰਾਂ ਵਿੱਚ ਹਲਵਾਈਲਾ ਕੇ ਮੋਟੀਬੂੰਦੀ ਦੇ ਲੱਡੂ ਵੀਬਣਾਏ ਜਾਂਦੇ।ਸਾਡੇ ਘਰਬੀ-ਜੀ ਸ਼ੱਕਰਪਾਰੇ ਤੇ ਮੱਠੀਆਂ ਆਪ ਹੱਥੀਂ ਬਣਾਉਂਦੇ। ਅੱਜ ਵਾਂਗ ਅੱਖਾਂ ਚੁੰਧਿਆਉਂਦੀਮਠਿਆਈ ਜਾਂ ਡਰਾਈਫਰੂਟਦੀਪੈਕਿੰਗ ਦੀਵਾਲੀ’ਤੇ ਜ਼ਰੂਰਸ਼ਹਿਰੋਂ ਲਿਆਂਦੇ ਜਾਂਦੇ।ਸਾਦੀ ਖੁਰਾਕ ਹੀ ਉਹਨਾਂ ਚੰਗੀਆਂ ਸਿਹਤਾਂ ਦਾਰਾਜ਼ ਸੀ। ਕਿਸੇ ਕਿਸੇ ਘਰਸ਼ਹਿਰੋਂ ਅੰਮ੍ਰਿਤੀਆਂ ਤੇ ਜਲੇਬੀਆਂ ਵੀਲਿਆਂਦੀਆਂ ਜਾਂਦੀਆਂ।ਆਤਿਸ਼ਬਾਜ਼ੀ ਦੇ ਨਾਂ ‘ਤੇ ਛੋਟੇ ਵੱਡੇ ਪਟਾਕੇ, ਫੁੱਲਝੜੀਆਂ, ਸ਼ੁਰਕਣੀਆਂ ਜਾਂ ਚੱਕਰੀਆਂ ਆਉਂਦੀਆਂ , ਉਹ ਵੀ ਕਿਸੇ ਕਿਸੇ ਹੋਈ ਵਾਲੇ ਦੇ ਘਰ।ਆਮਘਰਾਂ ਵਿੱਚ ਪਟਾਕੇ ਹੀ ਆਉਂਦੇ, ਜਿਨ੍ਹਾਂ ਨੂੰ ਬੰਬ ਕਿਹਾ ਜਾਂਦਾ। ਵੱਡਾ ਵੀਰਸਰਹਿੰਦੋਂ ਅਨਾਰ ਜ਼ਰੂਰਲੈ ਕੇ ਜਾਂਦਾ ਤੇ ਉਹ ਰੰਗ ਬਿਰੰਗੀਆਂ ਰੋਸ਼ਨੀਆਂ ਬਿਖੇਰਦੇ ਅਨਾਰ ਬਹੁਤ ਖ਼ਾਸਆਈਟਮ ਹੁੰਦੇ ਤੇ ਸਾਰੇ ਗਲੀਵਿਹੜੇ ਵਾਲਿਆਂ ਦੀ ਖਿੱਚ ਦਾ ਕੇਂਦਰਵੀ।ਇਹਨਾਂ ਅਨਾਰਾਂ ਦੇ ਨਾਲ਼ਸਾਡੇ ਘਰ ਦੇ ਖੁੱਲ੍ਹੇ ਵਿਹੜੇ ਵਿਚਬੜੀ ਰੌਣਕ ਲਾਦੇਣੀ। ਕਈ ਕਈਘਰ ਇਕੱਠੇ ਹੋ ਕੇ ਇਕੋ ਥਾਂ ਆਪਣੇ ਆਪਣੇ ਘਰੋਂ ਲਿਆਂਦੇ ਪਟਾਕੇ ਚਲਾ ਕੇ ਦੀਵਾਲੀਮਨਾਉਂਦੇ।
ਸ਼ਾਮੀਂ ਥੋੜ੍ਹੇ ਜਿਹੇ ਪਟਾਕੇ ਚਲਾ ਕੇ ਘਰਦੀਰਸੋਈਵਿਚਬਣਿਆਖਾਣਪੀਣਦਾਸਾਰਾਸਮਾਨ ਵੱਡੇ ਸਾਰੇ ਥਾਲਵਿਚ ਕੌਲੀਆਂ ਸਜਾ ਕੇ ਢੱਕ ਸੁਆਰ ਕੇ ਪਿੰਡ ਦੇ ਗੁਰਦੁਆਰੇ ਭੇਜਿਆਜਾਂਦਾ।ਸਿਰਫ਼ਮੀਟ ਮੁਰਗੇ ਵਾਲਾਪਤੀਲਾ ਇੱਕ ਪਾਸੇ ਰੱਖ ਦਿੱਤਾ ਜਾਂਦਾ।ਸਾਡੇ ਘਰ ਵਿੱਚ ਕੋਈ ਲਕਸ਼ਮੀਪੂਜਾ ਜਾਂ ਹੋਰਰਸਮਰੀਤਨਹੀਂ ਸੀ ਕੀਤੀਜਾਂਦੀ।ਸਿਰਫ਼ ਗੁਰਦੁਆਰੇ ਮੱਥਾ ਟੇਕਿਆਜਾਂਦਾ ਤੇ ਮਠਿਆਈਸਮੇਤਖਾਣਪੀਣਦਾਸਮਾਨ ਦੇ ਕੇ ਸਾਨੂੰ ਹੀ ਭੈਣਭਰਾਵਾਂ ਨੂੰ ਭੇਜਿਆਜਾਂਦਾ।ਸਾਨੂੰਆਪ ਨੂੰ ਵੀ ਇਹ ਕੰਮਨਿਬੇੜਨਦੀਬੜੀਕਾਹਲ ਹੁੰਦੀ ਕਿਉਂਕਿ ਆ ਕੇ ਸਾਰੇ ਘਰ’ਤੇ ਦੀਵੇ ਜਗਾਉਣੇ ਹੁੰਦੇ ਸਨ ਤੇ ਪਟਾਕੇ ਵੀ ਚਲਾਉਣੇ ਹੁੰਦੇ ਸਨ। ਵੱਡੇ ਵੀਰ ਨੇ ਚੁਬਾਰੇ ਦੇ ਜੰਗਲਿਆਂ ‘ਤੇ ਬੜੇ ਸਜ਼ਾ ਸਜ਼ਾ ਕੇ ਦੀਵੇ ਰੱਖਣੇ। ਅਸੀਂ ਛੋਟਿਆਂ ਨੇ ਥਾਲਾਂ ਵਿਚਦੀਵੇ ਰੱਖੀਂ ਉਹਦੇ ਨਾਲ਼ਫਿਰਨਾ।ਵਾੜੇ ਗੁਹਾਰੇ ਵੀਦੀਵਾਬਾਲਿਆਜਾਂਦਾ ਤੇ ਰੂੜੀ’ਤੇ ਵੀ।ਦੀਵਾਲੀ ਜਿੱਥੇ ਰੌਸ਼ਨੀ ਤੇ ਰੌਣਕ ਵੰਡਦੀ ਸੀ, ਮਨਾਂ ਦੀ ਸਾਂਝ ਵੀ ਪੱਕੀ ਕਰਦੀ ਸੀ। ਦੀਵੇ ਜਗਾ ਕੇ ਸਾਡੇ ਕਈ ਘਰਾਂ ਦੇ ਜੀਆਂ ਨੇ ਇੱਕੋ ਥਾਂ ਪਟਾਕੇ ਚਲਾਉਣੇ।
ਸਾਰੇ ਪਿੰਡ ਦੇ ਕੰਮੀਆਂ ਨੇ ਰਾਤ ਨੂੰ ਰੋਟੀਲੈਣ ਆਉਣਾ। ਬੀ-ਜੀ ਨੇ ਸਾਰਿਆਂ ਨੂੰ ਘਰਬਣਿਆ, ਸਾਰਾ ਕੁਝ ਦੇਣਾ ਤੇ ਬਜ਼ਾਰੋਂ ਲਿਆਂਦੇ ਵਿੱਚੋਂ ਵੀ ਜ਼ਰੂਰ ਹਿੱਸਾ ਦੇਣਾ। ਕਈਆਂ ਨੇ ਉੱਥੇ ਹੀ ਬੈਠ ਕੇ ਖਾ ਪੀਜਾਣਾ ਤੇ ਅਨਾਰਚਲਦੇ ਦੇਖਣੇ ਜੋ ਸਾਰੇ ਪਿੰਡਵਿਚਪੰਜਚਾਰਘਰੀਂ ਹੀ ਚੱਲਦੇ ਸਨ। ਉਮਰਾ ਦੀਵਿਆਂ ਵਾਲਾਦੂਜੇ ਪਿੰਡੋਂ ਦੂਜੇ ਦਿਨਰੋਟੀਲੈਣਆਉਂਦਾ, ਬੀ-ਜੀ ਉਹਦਾ ਸਾਰਾ ਹਿੱਸਾ ਜ਼ਰੂਰ ਰੱਖਦੇ। ਕਿੱਥੇ ਉਹ ਰੌਸ਼ਨ ਮਨਾਂ ਦੀ ਰੌਸ਼ਨ ਦੀਵਾਲੀ ਕਿੱਥੇ ਇਹ ਚਾਰਦੀਵਾਰੀ ਦੇ ਅੰਦਰਦੀਆਂ ਦੀਵਾਲੀਆਂ! ਅੱਜ ਵੀਲੋਕ ਰੰਗ ਰੋਗਨ ਕਰਾਉਂਦੇ ਨੇ, ਮਹਿੰਗੇ ਭਾਅ ਔਖੇ ਹੋ ਕੇ ਵੀਦਿਖਾਵੇ ਕਰਦੇ ਨੇ, ਭਾਵੇਂ ਕਰਜ਼ਾ ਚੁੱਕੇ ਕੇ ਕਰਨ।ਸਰ੍ਹੋਂ ਦੇ ਤੇਲ ਦੇ ਦੀਵੇ ਤਾਂ ਕੋਈ ਪੰਜ ਸੱਤ ਭਾਵੇਂ ਲਾਉਂਦਾਹੋਵੇ, ਬਿਜਲੀ ਦੇ ਰੰਗ ਬਿਰੰਗੇ ਬਲਬਟਿਊਬਾਂ ਦੀਆਂ ਲੜੀਆਂ ਹਰਘਰ ਦੇ ਬਨੇਰਿਆਂ, ਜੰਗਲਿਆਂ ਦਾਸ਼ਿਕਾਰਬਣਦੀਆਂ ਨੇ।ਅੰਤਾਂ ਦਾਸ਼ਿੰਗਾਰਸਜਾਵਟਕੀਤੀਜਾਂਦੀਹੈ।ਬਾਹਰ ਰੌਸ਼ਨੀ ਬਹੁਤ ਹੈ, ਪਰਮਨਾਂ ਅੰਦਰਜਿਵੇਂ ਹਨੇਰਾ ਹੈ, ਨਾ ਸਾਂਝਾ ਨਾਮੋਹ ਮੁਹੱਬਤਾਂ। ਕੋਈ ਨਾਰਲਮਿਲ ਕੇ ਪਟਾਕੇ ਚਲਾਉਂਦਾ ਹੈ ਨਾ ਬੱਤੀਆਂ ਵੱਟਦਾ ਹੈ।ਹਰ ਕੋਈ ਅਪਣੇ ਘਰਆਪਣੀਚਾਰਦੀਵਾਰੀ ਵਿੱਚ ਸਿਮਟ ਕੇ ਰਹਿ ਗਿਆ ਹੈ।
ਘਰਾਂ ਅੰਦਰ ਤੇ ਘਰਾਂ ਬਾਹਰਬਨੇਰਿਆਂ ਤੇ ਜੰਗਲਿਆਂ ‘ਤੇ ਬੜੀ ਰੌਸ਼ਨੀ ਹੈ।ਪਰਇਨਸਾਨਜਿਵੇਂ ਹਨੇਰੇ ਜੰਗਲ ਵਿੱਚ ਗੁੰਮ ਗਿਆ ਹੈ।ਮੈਂ ਵਾਰਵਾਰ ਇਹੋ ਸੋਚਦੀ ਹਾਂ ਕਿ ਕਿੰਨਾ ਚੰਗਾ ਹੋਵੇ ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ ਤੇ ਮੋਹ ਮੁਹੱਬਤ ਸਾਂਝਾਂ ਦੀ ਉਹ ਪੁਰਾਣੀ ਰੌਸ਼ਨੀ ਸਾਨੂੰਫਿਰਨਸੀਬਹੋਵੇ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …