21.4 C
Toronto
Thursday, August 20, 2026
spot_img
Homeਰੈਗੂਲਰ ਕਾਲਮਮਰਕੇ ਦੇਖ.....

ਮਰਕੇ ਦੇਖ…..

ਜੀਣ ਤੋਂ ਪਹਿਲਾਂ ਮਰ ਕੇ ਦੇਖ।
ਸ਼ਾਹ ਰਗ ਥਾਈਂ ਵੜ੍ਹ ਕੇ ਦੇਖ।
ਕੀ ਖੱਟਿਆ ਤੇ ਪਾਇਆ ਕੀ,
ਲੇਖਾ-ਜੋਖਾ ਕਰ ਕੇ ਦੇਖ।
ਦਮ ਮੁੱਕੇ ਪਰ ਨਫ਼ਸ਼ ਨਾ ਮੁੱਕੇ,
ਰਹੇ ਬੇਕਾਬੂ, ਲੜ ਕੇ ਦੇਖ।
ਐਵੇਂ ਝੁਕ ਕੇ ਕਰੇਂ ਦਿਖਾਵੇ,
ਅੰਦਰੋਂ ਵੀ ਕਦੇ ਡਰ ਕੇ ਦੇਖ।
ਜਿੱਤ ਨਾਲੋਂ ਹਾਰ ਹੀ ਚੰਗੀ,
ਹਰੀ ਪਿਆਰ ‘ਚ ਹਰ ਕੇ ਦੇਖ।
ਉਸਨੂੰ ਪਾਉਣਾ ਸੌਖਾ ਕਿੱਥੇ,
ਵਾਂਙ ਜੁਗਨੂੰਆਂ ਸੜ ਕੇ ਦੇਖ।
ਨਹੀਂ ਮੁੱਕਣੇ ਕੰਮ ਦੁਨੀ ਦੇ,
ਜੀਵਨ ਨੂੰ ਵੀ ਪੜ੍ਹ ਕੇ ਦੇਖ।
‘ਹਕੀਰ’ ਭਟਕਣ ਤਾਂ ਹੀ ਮੁੱਕੂ,
‘ਮੈਂ’ ਨੂੰ ਚਰਨੀਂ ਧਰ ਕੇ ਦੇਖ।
ਸੁਲੱਖਣ ਸਿੰਘ
+647-786-6329

RELATED ARTICLES
POPULAR POSTS