4.8 C
Toronto
Friday, November 7, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਦੁਸਹਿਰਾ
ਰਾਜਾ ਲੰਕਾ ਦਾ ਕਰਦਾ ਸੀ ਕੰਮ ਮਾੜੇ,
ਤਾਂ ਹੀ ਸ੍ਰੀ ਰਾਮ ਨੇ ਦਿੱਤਾ ਸੀ ਮਾਰ ਰਾਵਣ।
ਦੁਸਹਿਰਾ ਮਨਾਉਂਦਿਆਂ ਸਾਨੂੰ ਕਈ ਸਾਲ ਹੋ ਗਏ,
ਹਰ ਵਰ੍ਹੇ ਫ਼ੂਕ ਦਈਏ ਕਈ ਹਜ਼ਾਰ ਰਾਵਣ।
ਸਾੜੇ ਪੁਤਲੇ ਪਰ ਸੜੀ ਬੁਰਾਈ ਹੈ ਨਹੀਂ,
ਸਾਡੇ ਆਸੇ-ਪਾਸੇ ਘੁੰਮਣ ਬੇਸ਼ੁਮਾਰ ਰਾਵਣ।
ਚਿੱਟੇ ਦਿਨ ਹੀ ਕਰੀ ਜਾਣ ਕੰਮ ਕਾਲੇ,
ਲੁੱਟ-ਲੁੱਟ ਦੇਸ਼ ਨੂੰ ਹੋ ਜਾਣ ਫਰਾਰ ਰਾਵਣ।
ਧਰਮ ਦੇ ਨਾਮ ‘ਤੇ ਡੋਲ੍ਹ ਰਹੇ ਲਹੂ ਸਾਡਾ,
ਵੰਡ ਕੇ ਵੀਰਾਂ ਨੂੰ ਖੇਡਣ ਸ਼ਿਕਾਰ ਰਾਵਣ।
ਡਾਕੇ, ਚੋਰੀਆਂ, ਸ਼ਰ੍ਹੇਆਮ ਕਤਲ ਕਰਦੇ,
ਕਈ ਥਾਂ ਚਲਾਉਂਦੇ ਨੇ ਖੁਦ ਸਰਕਾਰ ਰਾਵਣ।
ਤੇਜ਼ਾਬ ਸੁੱਟਦੇ ਧੀਆਂ-ਧਿਆਣੀਆਂ ‘ਤੇ,
ਇੱਜ਼ਤ ਆਬਰੂ ਨੂੰ ਕਰਨ ਤਾਰ-ਤਾਰ ਰਾਵਣ।
‘ਗਿੱਲ ਬਲਵਿੰਦਰ’ ਜਿਹੇ ਜੈ-ਜੈ ਕਾਰ ਕਰਦੇ,
ਆਉਂਦੇ ਜਦ ਵੀ ਬਦਲ ਕੇ ਕਿਰਦਾਰ ਰਾਵਣ।
[email protected]

RELATED ARTICLES
POPULAR POSTS