Breaking News
Home / ਰੈਗੂਲਰ ਕਾਲਮ / ਕੀ ਸਾਈਕਲ ਸਵਾਰ ਨੂੰ ਵੀ ਟਿਕਟ ਮਿਲ ਸਕਦੀ ਹੈ?

ਕੀ ਸਾਈਕਲ ਸਵਾਰ ਨੂੰ ਵੀ ਟਿਕਟ ਮਿਲ ਸਕਦੀ ਹੈ?

ਚਰਨ ਸਿੰਘ ਰਾਏ416-400-9997
ਓਨਟਾਰੀਓ ਸਰਕਾਰ ਨੇ ਸਮਝ ਲਿਆ ਹੈ ਕਿ ਸਾਈਕਲ ਤੇ ਸੈਰ-ਸਪਾਟਾ ਕਰਨਾ ਇਕ ਉਦਯੋਗ ਹੋ ਨਿਬੜਿਆ ਹੈ। ਇਸ ਕਰਕੇ ਹੀ ਸਰਕਾਰ ਨੇ ਇਸ ਉਦਯੋਗ ਨੂੰ ਹੋਰ ਪ੍ਰਫੁਲਤ ਕਰਨ ਦਾ ਫੈਸਲਾ ਲੈ ਲਿਆ ਹੈ। ਹੁਣ ਗੋ-ਸਟੇਸ਼ਨਾਂ ਅਤੇ ਕਾਰ ਪੂਲ ਸਥਾਨਾਂ ਨੇੜੇ ਸਾਈਕਲ ਪਾਰਕ ਕਰਨ ਵਾਸਤੇ ਰਿੰਗ,ਰੈਕ ਅਤੇ ਸਟੋਰ ਰੂਮ ਬਣਾਏ ਜਾਣਗੇ ਤਾਂਕਿ ਹੋਰ ਵੱਧ ਲੋਕ ਆਪਣੀਆਂ ਕਾਰਾਂ ਘਰੇ ਛੱਡਕੇ ਸਾਈਕਲ ਚੁਕਣ। ਓਨਟਾਰੀਓ ਵਿਚ ਸਾਈਕਲ ਤੇ ਸੈਰ-ਸਪਾਟਾ ਕਰਨ 15 ਲੱਖ ਲੋਕ ਹਰ ਸਾਲ ਆਉਦੇ ਹਨ ਅਤੇ 428 ਮਿਲੀਅਨ ਡਾਲਰ ਹਰ ਸਾਲ ਇਥੇ ਆਕੇ ਖਰਚਦੇ ਹਨ ਅਤੇ ਕਾਰਾਂ ਤੇ ਆਉਣ ਵਾਲੇ ਮੁਸਾਫਰਾਂ ਨਾਲੋਂ ਵੱਧ ਖਰਚਾ ਵੀ ਕਰਦੇ ਹਨ। ਓਨਟਾਰੀਓ ਸਰਕਾਰ ਨੇ 2013 ਵਿਚ 20 ਸਾਲਾ ਪਲਾਨ ਬਣਾਈ ਸੀ ਸਾਈਕਲਿੰਗ ਨੂੰ ਪ੍ਰੋਮੋਟ ਕਰਨ ਵਾਰੇ। ਇਸ ਅਧੀਨ 120 ਬਾਈਕ ਲੌਕਰ ਬਣਾਏ ਜਾਣੇ ਹਨ ਅਤੇ ਇਹ ਮਾਰਚ 2018 ਤੱਕ ਬਣ ਜਾਣਗੇ 26 ਗੋ-ਸਟੇਸ਼ਨਾਂ ਤੇ 28 ਲੌਕਰ ਰੂਮ ਵੀ ਬਣਾਏ ਜਾਣੇ ਹਨ। ਇਸ ਤਰ੍ਹਾਂ ਕਰਕੇ ਸਰਕਾਰ ਕਾਰਾਂ ਰਾਹੀਂ ਗਰੀਨ ਹਾਊਸ ਪ੍ਰਦੂਸ਼ਨ ਨੂੰ ਰੋਕਣ ਦਾ ਯਤਨ ਵੀ ਕਰ ਰਹੀ ਹੈ। ਕਨੇਡੀਅਨ ਮੈਡੀਕਲ ਅਸੋਸੀਏਸ਼ਨ ਅਨੁਸਾਰ 10% ਵੱਧ ਸਰੀਰਕ ਕਸਰਤ ਨਾਲ ਹੀ 150 ਮਿਲੀਅਨ ਡਾਲਰ ਦਾ ਸਿਹਤ ਸੰਭਾਲ ਦਾ ਖਰਚਾ ਹਰ ਸਾਲ ਬਚ ਸਕਦਾ ਹੈ। ਸਾਈਕਲ ਚਲਾਉਣ ਨਾਲ ਇਹ ਕੰਮ ਆਪਣੇ ਆਪ ਹੀ ਹੋ ਜਾਣਾ ਹੈ।
ਲੋਕਲ ਲੈਵਲ ਤੇ ਵੀ ਓਨਟਾਰੀਓ ਸਰਕਾਰ ਸਾਈਕਲ ਚਲਾਉਣ ਵਾਲਿਆਂ ਦਾ ਬਹੁਤ ਧਿਆਨ ਰੱਖਦੀ ਹੈ,ਇਂਨ੍ਹਾਂ ਦੀ ਸੁਰੱਖਿਆ ਵਾਸਤੇ ਕਈ ਕਨੂੰਨ ਵੀ ਬਣਾਏ ਗਏ ਹਨ। ਓਨਟਾਰੀਓ ਵਿਚ 12-13 ਲੱਖ ਲੋਕ ਹਰ ਰੋਜ ਸਾਈਕਲ ਚਲਾਉਂਦੇ ਹਨ ਜਦੋਂ ਤੱਕ ਮੌਸਮ ਠੀਕ ਰਹਿੰਦਾ ਹੈ।
ਪਿਛਲੇ ਸਾਲ ਇਕ ਕਨੂੰਂਨ ਬਣਿਆ ਹੈ ਕਿ ਜੇ ਤੁਸੀਂ ਸਾਈਕਲ ਸਵਾਰ ਨੂੰ ਪਾਸ ਕਰਨਾ ਹੈ ਤਾਂ ਘੱਟੋ-ਘੱਟ ਇਕ ਮੀਟਰ ਦਾ ਫਾਸਲਾ ਛੱਡ ਕੇ ਪਾਰ ਕਰਨਾ ਹੈ। ਇਸ ਤਰ੍ਹਾਂ ਹੀ ਜੇ ਤੁਸੀਂ ਆਪਣੀ ਕਾਰ ਦਾ ਦਰਵਾਜਾ ਬਿਨਾਂ ਪਿਛੇ ਦੇਖੇ ਖੋਲ ਦਿੰਦੇ ਹੋ ਅਤੇ ਪਿਛੇ ਆਉਂਦਾ ਸਾਈਕਲ ਸਵਾਰ ਸੱਟ ਖਾ ਬੈਠਦਾ ਹੈ ਤਾਂ ਤੁਹਾਨੂੰ ਟਿਕਟ ਮਿਲ ਜਾਣੀ ਹੈ 365 ਡਾਲਰ ਦੀ ਅਤੇ ਤਿੰਨ ਡੀਮੈਰਿਟ ਪੁਆਇੰਟ ਵੀ ਲੱਗ ਜਾਣੇ ਹਨ ਅਤੇ ਇੰਸੋਰੈਂਸ ਵੀ ਵੱਧ ਜਾਣੀ ਹੈ ਤਿੰਨ ਸਾਲ ਵਾਸਤੇ। ਸਾਈਕਲ ਚਲਾਉਣਾ ਸਿਹਤ ਵਰਧਕ ਵੀ ਹੈ,ਮਨੋਰੰਜਕ ਵੀ ਹੈ, ਆਉਣ ਜਾਣ ਵਾਸਤੇ ਵੀ ਇਕ ਸਸਤਾ ਸਾਧਨ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਇਥੋਂ ਦੇ ਸੜਕ ਦੇ ਨਿਯਮਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ,ਹੈੇਲਮੈਂਟ ਅਤੇ ਹੋਰ ਸੇਫਟੀ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਭਾਵੇਂ ਸਾਈਕਲ ਚਲਾਉਣ ਵਾਸਤੇ ਕਿਸੇ ਲਾਈਸੈਂਸ ਦੀ ਲੋੜ ਨਹੀਂ ਨਾ ਹੀ ਇੰਸੋਰੈਂਸ ਦੀ ਲੋੜ ਹੈ ਨਾ ਹੀ ਪਲੇਟ ਵਾਸਤੇ ਰਜਿਸਟਰ ਕਰਨਾ ਪੈਂਦਾ ਹੈ ਪਰ ਫਿਰ ਵੀ ਹਾਈਵੇ ਟਰੈਫਿਕ ਐਕਟ ਅਨੁਸਾਰ ਇਸਨੂੰ ਵਹੀਕਲ ਹੀ ਮੰਨਿਆਂ ਜਾਂਦਾ ਹੈ ਕਿਵੇਂ ਕਾਰ ਟਰੱਕ ਅਤੇ ਮੋਰਟਸਾਈਕਲ ਨੂੰ ਵਾਹਨ ਮੰਨਿਆ ਜਾਂਦਾ ਹੈ। ਇਸ ਕਰਕੇ ਹੀ ਸਾਈਕਲ ਸਵਾਰ ਨੂੰ ਵੀ ਟਰੈਫਿਕ ਦੇ ਉਨਾਂ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਹੜੇ ਬਾਕੀ ਸਾਰੇ ਵਾਹਨਾਂ ਦੇ ਡਰਾਈਵਰ ਕਰਦੇ ਹਨ। ਇਸ ਤੋਂ ਇਲਾਵਾ ਸਾਈਕਲ ਸਵਾਰਾਂ ਵਾਸਤੇ ਹੋਰ ਵੀ ਕਈ ਸੜਕ ਤੇ ਚੱਲਣ ਦੇ ਕਨੂੰਨ ਹਨ ਜਿੰਨਾਂ ਦੀ ਪਾਲਣਾ ਕਰਨੀ ਜਰੂਰੀ ਹੈ ਨਹੀਂ ਤਾਂ ਟਿਕਟ ਮਿਲ ਸਕਦੀ ਹੈ।
ਇਕ ਨਿਯਮ ਇਹ ਹੈ ਕਿ ਸਾਈਕਲ ਸਵਾਰ ਨੂੰ ਸੜਕ ਦੇ ਸੱਜੇ ਪਾਸੇ ਘੱਟ ਸਪੀਡ ਵਾਲੀ ਲੇਨ ਵਿਚ ਰਹਿਣਾ ਹੈ। ਤੁਸੀਂ ਹਾਈਵੇ ਤੇ ਸਾਈਕਲ ਨਹੀ ਚਲਾ ਸਕਦੇ,ਇਸ ਤਰ੍ਹਾਂ ਹੀ ਜਿਥੇ ਪੈਦਲ ਯਾਤਰੀਆਂ ਦੇ ਲੰਘਣ ਦੀ ਜਗਾ ਕਰਾਸਓਵਰ ਬਣੀ ਹੋਈ ਹੈ ਤਾਂ ਤੁਸੀਂ ਸਾਈਕਲ ‘ਤੇ ਚੜ੍ਹ ਕੇ ਨਹੀਂ ਪਾਰ ਕਰ ਸਕਦੇ,ਬਾਕੀ ਪੈਦਲ ਯਾਤਰੀਆਂ ਵਾਂਗ ਹੀ ਸਾਈਕਲ ਤੋਂ ਉਤਰਕੇ ਹੀ ਸੜਕ ਪਾਰ ਕਰ ਸਕਦੇ ਹੋ।
18 ਸਾਲ ਤੋਂ ਘੱਟ ਹਰ ਸਾਈਕਲ ਸਵਾਰ ਨੂੰ ਹੈਲਮੈਂਟ ਪਾਉਣੀ ਜਰੂਰੀ ਹੈ,16 ਸਾਲ ਤੋਂ ਘੱਟ ਬੱਚਿਆਂ ਨੂੰ ਹੈਲਮੈਂਟ ਪਵਾਉਣੀ ਮਾਪਿਆਂ ਦੀ ਡਿਊਟੀ ਹੈ। ਇਸ ਤਰ੍ਹਾਂ ਹੀ ਜੇ ਸਾਈਕਲ ਤੇ ਸਹੀ ਤਰੀਕੇ ਨਾਲ ਲਾਈਟ ਜਾਂ ਰੀਫਲੈਕਟਰ ਨਹੀਂ ਲਗਾਇਆ ਤਾਂ ਟਿਕਟ ਮਿਲ ਜਾਣੀ ਹੈ ਅਤੇ ਸਾਈਕਲ ਤੇ ਘੰਟੀ ਜਾਂ ਹਾਰਨ ਵੀ ਲਗਾਉਣਾ ਕਨੂੰਨੀ ਤੌਰ ਤੇ ਜਰੂਰੀ ਹੈ ਜੇ ਨਹੀਂ ਲਗਾਇਆ ਤਾਂਵੀ 110 ਡਾਲਰ ਦੀ ਟਿਕਟ ਮਿਲ ਜਾਣੀ ਹੈ। ਜੇ ਸਾਈਕਲ ਇਕ ਸਵਾਰੀ ਵਾਸਤੇ ਬਣਿਆ ਹੋਇਆ ਹੈ ਤਾਂ ਦੂਹਰੀ ਸਵਾਰੀ ਕਰਨ ਤੇ ਵੀ ਟਿਕਟ ਮਿਲ ਜਾਣੀ ਹੈ। ਟਰਾਂਟੋ ਮਿਊਂਸਪਲਟੀ ਵਿਚ ਇਹ ਵੀ ਕਨੂੰਨ ਹੈ ਕਿ 14 ਸਾਲ ਤੋਂ ਉਪਰ ਕੋਈ ਵੀ ਵਿਅਕਤੀ ਸਾਈਡ-ਵਾਕ ਤੇ ਸਾਈਕਲ ਨਹੀਂ ਚਲਾ ਸਕਦਾ ਅਤੇ ਸਾਈਡ-ਵਾਕ ਤੇ ਸਾਈਕਲ ਚਲਾਉਣ ਦਾ ਜੁਰਮਾਨਾ ਵੀ 60 ਡਾਲਰ ਹੈ
ਇਸ ਤੋਂ ਇਲਾਵਾ ਉਹ ਸਾਰੇ ਸੜਕ ਨਿਯਮਾਂ ਦੀ ਵੀ ਪਾਲਣਾ ਕਰਨੀਂ ਪੈਂਦੀ ਹੈ ਜੋ ਦੂਸਰੇ ਵਾਹਨਾਂ ਦੇ ਡਰਾਈਵਰ ਕਰਦੇ ਹਨ। ਜਿਵੇਂ ਸਟਾਪ ਸਾਈਨ ਤੇ ਵੀ ਖੜ੍ਹਨਾ ਪੈਂਦਾ ਹੈ, ਸਕੂਲ ਬੱਸ ਵਾਸਤੇ ਵੀ ਰੁਕਣਾ ਪੈਂਦਾ ਹੈ ਅਤੇ ਰੈਡ ਲਾਈਟ ਨੂੰ ਪਾਰ ਨਹੀ ਕਰ ਸਕਦੇ । ਸਿਗਨਲ ਨਾਂ ਦੇਣ ਤੇ ਅਤੇ ਵੰਨ-ਵੇ ਸਟਰੀਟ ਤੇ ਗਲਤ ਸਾਈਡ ਤੇ ਜਾਣ ਕਰਕੇ ਵੀ ਟਿਕਟ ਮਿਲ ਸਕਦੀ ਹੈ। ਇਸ ਤਰ੍ਹਾਂ ਹੀ ਪੁਲੀਸ ਅਫਸਰ ਵਲੋਂ ਰੋਕਣ ਤੇ ਜੇ ਪਛਾਣ ਪੱਤਰ ਨਹੀਂ ਦਿਖਾਉਂਦੇ ਜਾਂ ਆਪਣੀ ਸਹੀ ਪਛਾਣ ਨਹੀ ਦੱਸਦੇ ਤਾਂ ਇਸਦੀ ਵੀ ਇਕ ਹੋਰ ਟਿਕਟ ਮਿਲ ਜਾਣੀ ਹੈ। ਕੇਅਰਲੈਸ ਡਰਾਈਵਿੰਗ ਤੱਕ ਦੀ ਟਿਕਟ ਵੀ ਸਾਈਕਲ ਸਵਾਰ ਨੂੰ ਮਿਲ ਸਕਦੀ ਹੈ।
ਓਨਟਾਰੀਓ ਸਰਕਾਰ ਸਾਈਕਲ ਸਵਾਰਾਂ ਦੀ ਸੇਫਟੀ ਬਾਰੇ ਬਹੁਤ ਫਿਕਰਬੰਦ ਹੈ ਅਤੇ ਉਹਨਾਂ ਦੀ ਸਹੂਲਤ ਵਾਸਤੇ ਕਈ ਜਗਾ ਤੇ ਖਾਸ ਤੌਰ ਤੇ ਸੜਕ ਤੇ ਜਗਾ ਛੱਡੀ ਹੋਈ ਹੈ ਸਾਈਕਲ ਚਲਾਉਣ ਵਾਸਤੇ ਪਰ ਫਿਰ ਵੀ ਕੁਲ ਹਾਦਸਿਆਂ ਦਾ 25% ਤੱਕ ਸਾਈਕਲ ਸਵਾਰ ਹੁੰਦੇ ਹਨ ਅਤੇ ਬਹੁਤੀ ਵਾਰ ਸਾਈਕਲ ਸਵਾਰ ਦੀ ਹੀ ਗਲਤੀ ਹੁੰਦੀ ਹੈ। ਇਸ ਕਰਕੇ ਹੀ ਇਹ ਆਰਟੀਕਲ ਲਿਖਿਆ ਗਿਆ ਹੈ। ਸਰਕਾਰ ਸਹੂਲਤਾਂ ਦੇਣ ਸਮੇਂ ਇਹ ਵੀ ਆਸ ਕਰਦੀ ਹੈ ਕਿ ਸਾਰੇ ਸਾਈਕਲ ਸਵਾਰ ਆਪਣੀ ਜਿੰਮੇਵਾਰੀ ਸਮਝਣ, ਸਾਰੇ ਸੜਕ ਦੇ ਨਿਯਮਾਂ ਦੀ ਪਾਲਣਾ ਕਰਕੇ ਸਹੀ ਸਲਾਮਤ ਟਿਕਟ ਫਰੀ ਘਰ ਪਹੁਚਣ। ਕਈ ਵਾਰ ਸਾਈਕਲ ਗਲਤ ਢੰਗ ਨਾਲ ਚਲਾਉਣ ਕਰਕੇ ਮਿਲੀ ਟਿਕਟ ਕਰਕੇ ਕਾਰ ਇੰਸੋਰੈਂਸ਼ ਵੀ ਵੱਧ ਜਾਂਦੀ ਹੈ ਜਿਹੜੀ ਕਿ ਆਮ ਤੌਰ ਤੇ ਨਹੀਂ ਵੱਧਣੀ ਚਾਹੀਦੀ।
ਸਵਾਲ-2-ਕੀ ਇੰਸੋਰੈਂਸ ਕੰਪਨੀਆਂ ਨੇ ਰੇਟ ਹੋਰ ਵੀ ਵਧਾ ਦਿਤੇ ਹਨ?
ਇੰਸੋਰੈਂਸ ਕੰਪਨੀਆਂ ਹਰ ਤਿੰਨ ਮਹੀਨੇ ਵਾਅਦ ਆਪਣੇ ਰੇਟਾਂ ਦਾ ਮੁਲਾਂਕਣ ਕਰਦੀਆਂ ਹਨ ਅਤੇ ਘੱਟ ਵੱਧ ਕਰਨ ਵਾਸਤੇ ਫਾਈਨੈਂਸ਼ ਕਮਿਸ਼ਨ ਆਫ ਉਨਟਾਰੀਓ ਨੂੰ ਅਪਲਾਈ ਕਰਦੀਆਂ ਹਨ ਅਤੇ ਇਸ ਮਨਜੂਰੀ ਤੋਂ ਬਾਅਦ ਹੀ ਇੰਸੋਰੈਂਸ ਦੇ ਰੇਟ ਘੱਟ ਵੱਧ ਕਰ ਸਕਦੀਆਂ ਹਨ। ਤਿੰਨ ਮਹੀਨੇ ਪਹਿਲਾਂ ਕਈ ਕੰਪਨੀਆਂ ਨੇ ਰੇਟ 7% ਤੱਕ ਵਧਾਏ ਸੀ ਅਤੇ ਕਈਆਂ ਨੇ 3% ਰੇਟ ਘੱਟ ਵੀ ਕੀਤੇ ਸਨ।ਹੁਣ ਫਿਰ ਦੁਬਾਰਾ ਕਈ ਇੰਸੋਰੈਂਸ ਕੰਪਨੀਆਂ ਨੇ ਰੇਟ ਵਧਾਏ ਹਨ। ਇਸ ਕਰਕੇ ਹੁਣ ਰੀਨੀਊਲ ਦੇ ਰੇਟ ਵੀ ਬਹੁਤ ਵੱਧਕੇ ਆ ਰਹੇ ਹਨ। ਕਈ ਵਿਅਕਤੀਆਂ ਦੇ ਰੇਟ 500 ਤੋਂ 1000 ਡਾਲਰ ਤੱਕਰ ਵੱਧਕੇ ਆ ਰਹੇ ਹਨ ਜੇ ਉਹਨਾਂ ਕੋਲ ਦੋ ਕਾਰਾਂ ਅਤੇ ਘਰ ਹੈ। ਜੇ ਹੁਣ ਤੁਹਾਡੇ ਕਾਰਾਂ ਅਤੇ ਘਰ ਦੇ ਇੰਸੋਰੈਂਸ ਦੇ ਰੇਟ ਵੱਧਕੇ ਆ ਗਏ ਹਨ ਤਾਂ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ ਅਤੇ ਬਾਕੀ ਸਾਰੀਆਂ ਕੰਪਨੀਆਂ ਦੇ ਰੇਟ ਚੈਕ ਕਰਕੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਤੁਹਾਡੇ ਰੇਟ ਘੱਟ ਹੋ ਸਕਦੇ ਹਨ।
ਜੇ ਹਾਈ ਰਿਸਕ ਡਰਾਈਵਰ ਹੋਣ ਕਰਕੇ ਇੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਬਹੁਤ ਮਹਿੰਗੀ ਮਿਲ ਰਹੀ ਹੈ ਅਤੇ ਜੇ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਜੀ ਲਾਈਸੈਂਸ ਲੈਣ ਤੇ ਵੀ ਨਹੀਂ ਘੱਟ ਨਹੀਂ ਹੋਈ ਜਾਂ ਜਿਹਨਾਂ ਨਵੇਂ ਡਰਾਈਵਰਾਂ ਨੂੰ ਇਕ ਸਾਲ ਪੂਰਾ ਹੋ ਗਿਆ ਪਰ ਇੰਸੋਰੈਂਸ ਘੱਟ ਨਹੀਂ ਹੋਈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ,ਜੇ ਪਿਛਲੇ ਸਾਲ ਕੋਈ ਟਿਕਟ ਨਹੀਂ ਮਿਲੀ ਅਤੇ ਕੋਈ ਐਕਸੀਡੈਂਟ ਨਹੀਂ ਹੋਇਆ ਤਾਂ ਇਕ ਕੰਪਨੀ ਨਵੇਂ ਡਰਾਈਵਰਾਂ ਨੂੰ ਕਾਫੀ ਡਿਸਕਾਊਂਟ ਦੇਕੇ ਉਹਨਾਂ ਦੇ ਰੇਟ ਕਾਫੀ ਹੱਦ ਤੱਕ ਠੀਕ ਕਰ ਦਿੰਦੀ ਹੈ। ਹਰ ਤਰ੍ਹਾਂ ਦੀ ਇੰਸੋਰੈਂਸ ਬਾਰੇ ਕੋਈ ਵੀ ਉਲਝਣ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ।

 

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 No Direct Flight to India ਸਿੱਧੀ Flight ਨਾ India ਤੋਂ ਕੋਈ …