-11 C
Toronto
Wednesday, January 21, 2026
spot_img
Homeਪੰਜਾਬਲਹਿੰਬਰ ਹੁਸੈਨਪੁਰੀ ਨੂੰ ਹੁਣ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਲਹਿੰਬਰ ਹੁਸੈਨਪੁਰੀ ਨੂੰ ਹੁਣ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਪਣੀ ਧਰਮ ਪਤਨੀ ਅਤੇ ਧੀ ਨਾਲ ਕੁੱਟਮਾਰ ਦੇ ਮਾਮਲੇ ’ਚ ਘਿਰੇ ਲਹਿੰਬਰ ਹੁਸੈਨਪੁਰੀ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਤਲਬ ਕਰ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਹੁਣ ਲਹਿੰਬਰ ਹੁਸੈਨਪੁਰੀ ਸਣੇ ਮਾਮਲੇ ਨਾਲ ਸਬੰਧਤ ਦੋਵਾਂ ਧਿਰਾਂ ਨੂੰ ਭਲਕੇ 4 ਜੂਨ ਨੂੰ ਦੁਪਹਿਰ 12 ਵਜੇ ਪੇਸ਼ ਹੋਣਾ ਪਵੇਗਾ। ਲਹਿੰਬਰ ਹੁਸੈਨਪੁਰੀ ’ਤੇ ਆਪਣੀਆਂ ਸਾਲੀਆਂ ਨੂੰ ਭੱਦੇ ਮੈਸੇਜ ਕਰਨ, ਘਟੀਆ ਕੁਮੈਂਟ ਕਰਨ ਤੇ ਛੇੜਛਾੜ ਤੱਕ ਦੇ ਵੀ ਦੋਸ਼ ਲੱਗੇ ਹਨ। ਪਰਿਵਾਰ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਲਹਿੰਬਰ ਦੇ ਕਿਸੇ ਔਰਤ ਨਾਲ ਸਬੰਧ ਹਨ।

RELATED ARTICLES
POPULAR POSTS