Breaking News
Home / ਹਫ਼ਤਾਵਾਰੀ ਫੇਰੀ / ਚੀਨ ‘ਚ ਛਪਦੇ ਹਨ ਭਾਰਤੀ ਨੋਟ!

ਚੀਨ ‘ਚ ਛਪਦੇ ਹਨ ਭਾਰਤੀ ਨੋਟ!

ਚੀਨੀ ਮੀਡੀਆ ਦਾ ਦਾਅਵਾ ਸਸਤੇ ਦੇ ਚੱਕਰ ਵਿਚ ਭਾਰਤੀ ਕਰੰਸੀ ਛਪ ਰਹੀ ਚੀਨ ਵਿਚ
ਭਾਰਤੀ ਰਿਜ਼ਰਵ ਬੈਂਕ ਨੇ ਰਿਪੋਰਟ ਨੂੰ ਦੱਸਿਆ ਗਲਤ
ਨਵੀਂ ਦਿੱਲੀ : ਚੀਨ ਦੇ ਅਖਬਾਰ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਨੇ ਦਾਅਵਾ ਕੀਤਾ ਕਿ ਕਈ ਦੇਸ਼ਾਂ ਦੀ ਕਰੰਸੀ ਚੀਨ ਵਿਚ ਛਾਪੀ ਜਾਂਦੀ ਹੈ। ਇਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਚਾਈਨਾ ਬੈਂਕਨੋਟ ਪ੍ਰਿਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ (ਸੀਬੀਪੀਐਮਸੀ) ਦੇ ਪ੍ਰਧਾਨ ਲਿਊ ਗੁਈਸ਼ੇਂਗ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਨੇ ਕਈ ਦੇਸ਼ਾਂ ਦੇ ਕਰੰਸੀ ਨੋਟ ਛਾਪਣ ਦਾ ਠੇਕਾ ਲਿਆ ਹੋਇਆ ਹੈ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਰਿਪੋਰਟ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਭਾਰਤੀ ਨੋਟ ਦੇਸ਼ ਵਿਚ ਹੀ ਛਾਪੇ ਜਾਂਦੇ ਹਨ। ਰਿਪੋਰਟ ਮੁਤਾਬਕ, 2013 ਵਿਚ ਬੈਲਟ ਐਂਡ ਰੋਡ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਸੀ, ਜਿਸ ਤੋਂ ਬਾਅਦ ਚੀਨ ਨੇ ਵਿਦੇਸ਼ੀ ਕਰੰਸੀ ਦੀ ਪ੍ਰਿੰਟਿੰਗ ਸ਼ੁਰੂ ਕਰ ਦਿੱਤੀ। ਇਸ ਸਮੇਂ ਦੇਸ਼ ਵਿਚ ਮੌਜੂਦ ਸਾਰੇ ਪਲਾਂਟਾਂ ਵਿਚ ਕਰੰਸੀ ਨੋਟ ਦਾ ਪ੍ਰੋਡਕਸ਼ਨ ਕਾਫੀ ਜ਼ਿਆਦਾ ਹੈ। ਚੀਨ ਦੇ ਇਕ ਅਧਿਕਾਰੀ ਮੁਤਾਬਕ, ਵਿਦੇਸ਼ੀ ਕਰੰਸੀ ਦੀ ਛਪਾਈ ਯੂਆਨ ਦੇ ਮੁਕਾਬਲੇ ਜ਼ਿਆਦਾ ਹੈ।
ਭਾਰਤ ਦਾ ਕੰਟਰੈਕਟ ਹਾਸਲ ਕੀਤਾ : ਗੁਈਸ਼ੇਂਗ ਨੇ ਦੱਸਿਆ ਕਿ 2015 ਵਿਚ ਸਭ ਤੋਂ ਪਹਿਲਾਂ ਨੇਪਾਲ ਦੇ ਕਰੰਸੀ ਨੋਟ ਚੀਨ ਵਿਚ ਛਪਣੇ ਸ਼ੁਰੂ ਹੋਏ ਸਨ। ਇਸ ਤੋਂ ਬਾਅਦ ਚੀਨ ਨੇ ਭਾਰਤ, ਸ੍ਰੀਲੰਕਾ, ਥਾਈਲੈਂਡ, ਮਲੇਸ਼ੀਆ, ਬ੍ਰਾਜ਼ੀਲ ਅਤੇ ਪੋਲੈਂਡ ਆਦਿ ਦੇਸ਼ਾਂ ਦੇ ਕੰਟਰੈਕਟ ਹਾਸਲ ਕੀਤੇ। ਸੂਤਰਾਂ ਦਾ ਕਹਿਣਾ ਹੈ ਕਿ ਲਿਸਟ ਵਿਚ ਸ਼ਾਮਲ ਦੇਸ਼ਾਂ ਦੀ ਸੰਖਿਆ ਜ਼ਿਆਦਾ ਵੀ ਹੋ ਸਕਦੀ ਹੈ। ਚੀਨ ਪੂਰੇ ਦੇਸ਼ ਵਿਚ ਕਰੀਬ 10 ਪਬਲਿਸ਼ਿੰਗ ਪਲਾਂਟ ਚਲਾ ਰਿਹਾ ਹੈ, ਜਿਨ੍ਹਾਂ ਵਿਚ ਕਰੀਬ 18 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਇਸ ਮਾਮਲੇ ਵਿਚ ਚੀਨ ਨੰਬਰ ਇਕ ‘ਤੇ ਆ ਗਿਆ ਹੈ। ਉਥੇ, ਬ੍ਰਿਟਿਸ਼ ਕੰਪਨੀ ਡੇ ਲਾ ਰਿਯੂ ਦੂਜੇ ਨੰਬਰ ‘ਤੇ ਹੈ। ਇਸ ਵਿਚ 2017 ਦੇ ਅਖੀਰ ਤੱਕ ਕਰੀਬ ਤਿੰਨ ਹਜ਼ਾਰ ਕਰਮਚਾਰੀ ਕੰਮ ਕਰਦੇ ਸਨ।
ਚੀਨ ਕੋਲ ਸਭ ਤੋਂ ਹਾਈਟੈਕ ਤਕਨੀਕ
ਅਖਬਾਰ ਦਾ ਦਾਅਵਾ ਹੈ ਕਿ ਵਿਕਾਸਸ਼ੀਲ ਦੇਸ਼ ਚੀਨ ਵਿਚ ਨੋਟ ਛਪਵਾਉਣਾ ਕਾਫੀ ਪਸੰਦ ਕਰ ਰਹੇ ਹਨ। ਇਸ ਲਈ ਇੱਥੇ ਮੈਟੇਲਿਕ ਰਿਬਨ, ਐਵੇਡਿਡ ਥਰੈਡ ਅਤੇ ਨਾ ਫੈਲਣ ਵਾਲੀ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਕਨੀਕ ਦੂਜੇ ਦੇਸ਼ਾਂ ਤੋਂ ਵਧੀਆ ਹੈ, ਜਿਸ ਨੂੰ ਚੀਨ ਘੱਟ ਕੀਮਤਾਂ ‘ਤੇ ਮੁਹੱਈਆ ਕਰਵਾ ਰਿਹਾ ਹੈ। ਗੁਈਸ਼ੇਂਗ ਮੁਤਾਬਕ, ਚੀਨ ਪਹਿਲਾ ਅਜਿਹਾ ਦੇਸ਼ ਹੈ, ਜੋ ਨੋਟ ਨੂੰ ਇਕੋ ਸਮੇਂ ਦੋਵੇਂ ਪਾਸਿਆਂ ਤੋਂ ਛਾਪ ਸਕਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …