ਵਿਜ਼ਟਰ ਵੀਜ਼ਾ ਵਿਚ ਬਦਲਾਅ ਨਾਲ ਹੋਈ ਮੁਸੀਬਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸਰਕਾਰ ਨੇ ਭਾਰਤੀਆਂ ਅਤੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਲਈ ਵਿਜ਼ਟਰ ਵੀਜ਼ੇ ਦੀ ਮਿਆਦ ਇਕ ਮਹੀਨੇ ਤੱਕ ਸੀਮਤ ਕਰ ਦਿੱਤੀ ਹੈ। ਇਸ ਨਾਲ ਹਜ਼ਾਰਾਂ ਪੰਜਾਬੀਆਂ ਨੂੰ ਪ੍ਰੇਸ਼ਾਨੀ ਹੋਈ ਹੈ। ਹੁਣ ਉਨ੍ਹਾਂ ਨੂੰ ਹਰ ਸਾਲ ਟੂਰਿਸਟ ਵੀਜ਼ਾ ਲੈਣਾ ਹੋਵੇਗਾ ਅਤੇ ਨਾਲ ਹੀ ਇੱਕ ਮਹੀਨੇ ਦੇ ਅੰਦਰ ਕੈਨੇਡਾ ਛੱਡਣਾ ਹੋਵੇਗਾ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਇਸ ਨਾਲ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖਤਮ ਹੋ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਭਾਈਚਾਰੇ ਦੇ ਵਿਅਕਤੀਆਂ ‘ਤੇ ਪਵੇਗਾ, ਜੋ ਕੈਨੇਡਾ ਆਉਂਦੇ-ਜਾਂਦੇ ਰਹਿੰਦੇ ਹਨ।
ਕੈਨੇਡਾ ਦੇ ਵੈਨਕੂਵਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਦੋ ਸਾਲ ਪਹਿਲਾਂ ਵਿਆਜ ਦਰਾਂ ਵਧਣੀਆਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਬਹੁਤ ਸਾਰੇ ਕੈਨੇਡੀਅਨਾਂ ਲਈ ਘਰ ਖਰੀਦਣਾ ਅਸੰਭਵ ਹੋ ਗਿਆ ਹੈ। ਵੱਡੀ ਇਮੀਗ੍ਰੇਸ਼ਨ ਲਹਿਰ ਕਾਰਨ ਕੈਨੇਡਾ ਦੀ ਆਬਾਦੀ ਵੀ ਰਿਕਾਰਡ ਉਚਾਈ ‘ਤੇ ਪਹੁੰਚ ਗਈ ਹੈ।
2023 ‘ਚ 12 ਲੱਖ ਟੂਰਿਸਟ ਵੀਜ਼ੇ, ਜਿਨ੍ਹਾਂ ‘ਚੋਂ 60 ਫੀਸਦੀ ਪੰਜਾਬ ਮੂਲ ਦੇ : ਕੈਨੇਡਾ ਦੇ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ 10 ਸਾਲ ਦੇ ਟੂਰਿਸਟ ਵੀਜ਼ੇ ਦੀ ਮਿਆਦ ਖਤਮ ਹੋਣ ਦਾ ਸਭ ਤੋਂ ਵੱਧ ਅਸਰ ਪੰਜਾਬ ‘ਤੇ ਪਵੇਗਾ। ਕੈਨੇਡਾ ‘ਚ 2021 ‘ਚ ਭਾਰਤੀਆਂ ਨੂੰ 2 ਲੱਖ 36 ਹਜ਼ਾਰ ਟੂਰਿਸਟ ਵੀਜ਼ੇ ਜਾਰੀ ਕੀਤੇ ਗਏ ਸਨ ਪਰ 2022 ‘ਚ 393 ਫੀਸਦੀ ਦੇ ਵਾਧੇ ਨਾਲ ਇਹ ਗਿਣਤੀ 11 ਲੱਖ 67 ਹਜ਼ਾਰ ਤੱਕ ਪਹੁੰਚ ਗਈ ਅਤੇ 2023 ‘ਚ ਇਹ ਗਿਣਤੀ 12 ਲੱਖ ਨੂੰ ਪਾਰ ਕਰ ਗਈ, ਜਿਸ ‘ਚੋਂ 60 ਫੀਸਦੀ ਤੋਂ ਵੱਧ ਪੰਜਾਬ ਮੂਲ ਦੇ ਹਨ। ਹਰ ਸਾਲ ਡੇਢ ਲੱਖ ਬੱਚੇ ਪੰਜਾਬ ਤੋਂ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ, ਉਹ ਵੀ ਪ੍ਰਭਾਵਿਤ ਹੋਣਗੇ।
ਪਹਿਲਾਂ 6 ਮਹੀਨੇ ਦਾ ਸਮਾਂ ਮਿਲਦਾ ਸੀ : ਨਵੇਂ ਨਿਯਮ ਕਾਰਨ ਕੈਨੇਡਾ ‘ਚ 10 ਲੱਖ ਲੋਕਾਂ ਲਈ ਸੰਕਟ ਖੜ੍ਹਾ ਹੋ ਗਿਆ ਹੈ, ਜੋ ਵਿਜ਼ਟਰ ਜਾਂ ਮਲਟੀਪਲ ਵੀਜ਼ਾ ‘ਤੇ ਕੈਨੇਡਾ ‘ਚ ਹਨ। ਇਨ੍ਹਾਂ ਵਿੱਚੋਂ 4.5 ਲੱਖ ਦੇ ਕਰੀਬ ਪੰਜਾਬ ਮੂਲ ਦੇ ਹਨ। ਦੱਸਿਆ ਗਿਆ ਕਿ ਕੈਨੇਡੀਅਨ ਸਰਕਾਰ ਨੇ ਵੀ ਇਸ ਮਾਮਲੇ ‘ਚ ਪੂਰੀ ਤਰ੍ਹਾਂ ਨਾਲ ਤਸਵੀਰ ਸਪੱਸ਼ਟ ਨਹੀਂ ਕੀਤੀ, ਕੀ ਇਸ ਨਾਲ ਸੁਪਰ ਵੀਜ਼ਾ ‘ਤੇ ਵੀ ਕੋਈ ਅਸਰ ਪਵੇਗਾ? ਸੁਪਰ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਬੱਚੇ ਹਨ ਜੋ ਕੈਨੇਡਾ ਵਿੱਚ ਪੀਆਰ ਜਾਂ ਨਾਗਰਿਕ ਹਨ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …