21 C
Toronto
Sunday, September 13, 2026
spot_img
Homeਹਫ਼ਤਾਵਾਰੀ ਫੇਰੀਸਾਬਕਾ ਪ੍ਰਧਾਨ ਮੰਤਰੀ ਟਰੂਡੋ ਅਤੇ ਗਾਇਕਾ ਕੈਟੀ ਪੈਰੀ ਨੇ ਇਕੱਠਿਆਂ ਕੀਤਾ ਡਿਨਰ

ਸਾਬਕਾ ਪ੍ਰਧਾਨ ਮੰਤਰੀ ਟਰੂਡੋ ਅਤੇ ਗਾਇਕਾ ਕੈਟੀ ਪੈਰੀ ਨੇ ਇਕੱਠਿਆਂ ਕੀਤਾ ਡਿਨਰ

ਸਾਬਕਾ ਪ੍ਰਧਾਨ ਮੰਤਰੀ ਟਰੂਡੋ ਅਤੇ ਗਾਇਕਾ ਕੈਟੀ ਪੈਰੀ ਨੇ ਇਕੱਠਿਆਂ ਕੀਤਾ ਡਿਨਰਸ਼ੋਸ਼ਲ ਮੀਡੀਆ ‘ਤੇ ਚਰਚਾਵਾਂ ਦਾ ਬਜ਼ਾਰ ਗਰਮ
ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਵਿਚ ਟਰੂਡੋ ਅਮਰੀਕੀ ਗਾਇਕਾ ਕੈਟੀ ਪੈਰੀ ਨਾਲ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿਚ ਡਿਨਰ ਕਰਦੇ ਨਜ਼ਰ ਆਏ। ਟੀ.ਐਮ.ਜੈਡ ਦੀ ਇਕ ਰਿਪੋਰਟ ਅਨੁਸਾਰ ਕੈਟੀ ਅਤੇ ਟਰੂਡੋ 28 ਜੁਲਾਈ, 2025 ਦੀ ਰਾਤ ਨੂੰ ਮਾਂਟਰੀਅਲ ਦੇ ‘ਲੇ ਵਿਅਲੋਨ’ ਰੈਸਟੋਰੈਂਟ ਵਿਚ ਮਿਲੇ ਸਨ। ਇਹ ਗੱਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੋਹਾਂ ਦੀ ਇਸ ਮੁਲਾਕਾਤ ਦਾ ਇਕ ਵੀਡੀਓ ਇਸ ਸਮੇਂ ਇੰਟਰਨੈਟ ‘ਤੇ ਵੀ ਟਰੈਂਡ ਕਰ ਰਿਹਾ ਹੈ। ਦੋਵਾਂ ਦੇ ਡਿਨਰ ਦੀਆਂ ਇਹ ਝਲਕੀਆਂ ਸੋਸ਼ਲ ਮੀਡੀਆ ‘ਤੇ ਦਿਖਾਈ ਦੇ ਰਹੀਆਂ ਹਨ, ਜਿਸ ਵਿਚ ਕੈਟੀ ਪੈਰੀ ਅਤੇ ਟਰੂਡੋ ਇਕੋ ਮੇਜ਼ ‘ਤੇ ਇਕ ਦੂਜੇ ਨਾਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਹ ਆਹਮੋ-ਸਾਹਮਣੇ ਬੈਠੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੈਟੀ ਦਾ ਪਿਛਲੇ 9 ਸਾਲਾਂ ਦਾ ਉਸਦੇ ਮੰਗੇਤਰ ਓਰਲੈਂਡੋ ਬਲੂਮ ਨਾਲ ਰਿਸ਼ਤਾ ਵੀ ਟੁੱਟ ਗਿਆ ਹੈ। ਦੂਜੇ ਪਾਸੇ ਟਰੂਡੋ ਵੀ ਦੋ ਸਾਲ ਪਹਿਲਾਂ ਯਾਨੀ 2023 ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਹਨ।
ਹੁਣ ਇਸ ਡਿਨਰ ਦੀਆਂ ਝਲਕਾਂ ਦੇ ਨਾਲ ਕੈਟੀ ਅਤੇ ਟਰੂਡੋ ਨੂੰ ਇਸ ਤਰ੍ਹਾਂ ਦੇ ਰੈਸਟੋਰੈਂਟ ਵਿਚ ਦੇਖਣ ਨਾਲ ਡੇਟਿੰਗ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ। ਇਨ੍ਹੀਂ ਦਿਨੀਂ ਕੈਟੀ ਪੈਰੀ ਕੈਨੇਡਾ ਦੇ ਦੌਰੇ ‘ਤੇ ਹਨ। ਹਾਲਾਂਕਿ ਕੈਟੀ ਅਤੇ ਟਰੂਡੋ ਦੀ ਇਹ ਮੁਲਾਕਾਤ ਕਿਸੇ ਆਮ ਸੈਲੀਬ੍ਰਿਟੀ ਵਰਗੀ ਨਹੀਂ ਸੀ ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਸੁਰੱਖਿਆ ਗਾਰਡ ਵੀ ਸਖਤ ਨਿਗਰਾਨੀ ‘ਤੇ ਨਜ਼ਰ ਆਏ। ਇਹ ਵੀ ਦੱਸਿਆਗਿਆ ਕਿ ਖਾਣਾ ਖਾਣ ਤੋਂ ਬਾਅਦ ਕੈਟੀ ਅਤੇ ਟਰੂਡੋ ਦੋਵੇਂ ਸਟਾਫ ਅਤੇ ਸ਼ੈਫ ਦਾ ਧੰਨਵਾਦ ਕਰਨ ਲਈ ਖੁਦ ਉਸ ਰੈਸਟੋਰੈਂਟ ਦੀ ਰਸੋਈ ਵਿਚ ਗਏ ਸਨ। ‘ਫਾਇਰਵਰਕ’ ਗਾਇਕਾ ਕੈਟੀ ਪੈਰੀ ਓਰਲੈਂਡੋ ਬਲੂਮ ਤੋਂ ਵੱਖ ਹੋਣ ਤੋਂ ਬਾਅਦ ਸਿੰਗਲ ਹੈ। ਹਾਲਾਂਕਿ ਕੈਟੀ ਦੀ ਓਰਲੈਂਡੋ ਤੋਂ ਇਕ ਧੀ ਹੈ। ਜਦਕਿ ਜਸਟਿਨ ਟਰੂਡੋ ਨੇ 18 ਸਾਲ ਦੇ ਵਿਆਹ ਤੋਂ ਬਾਅਦ ਅਗਸਤ 2023 ਵਿਚ ਪਤਨੀ ਸੋਫੀ ਗ੍ਰੇਗੋਇਰ ਤੋਂ ਵੱਖ ਹੋਣ ਦਾ ਐਲਾਨ ਕੀਤਾ, ਜਿਸਦੇ ਤਿੰਨ ਬੱਚੇ ਹਨ। ਹਾਲਾਂਕਿ ਕੈਟੀ ਅਤੇ ਟਰੂਡੋ ਦਾ ਇਹ ਡਿਨਰ ਕਿਸ ਲਈ ਸੀ, ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਹੋਈ ਹੈ, ਪਰ ਸ਼ੋਸ਼ਲ ਮੀਡੀਆ ‘ਤੇ ਅਟਕਲਾਂ ਜ਼ੋਰਾਂ ‘ਤੇ ਹਨ।
ਰੈਸਟੋਰੈਂਟ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਦੋਵੇਂ ਬਹੁਤ ਦੋਸਤਾਨਾ ਸਨ ਅਤੇ ਉਹ ਕਾਫ਼ੀ ਦੇਰ ਤੱਕ ਗੱਲਾਂ ਕਰਦੇ ਰਹੇ। ਉਹ ਰੈਸਟੋਰੈਂਟ ਦੇ ਇੱਕ ਸ਼ਾਂਤ ਕੋਨੇ ਵਿੱਚ ਬੈਠੇ ਸਨ ਅਤੇ ਇਕੱਠੇ ਪੀਣ ਵਾਲੇ ਪਦਾਰਥਾਂ ਅਤੇ ਪਕਵਾਨਾਂ ਦਾ ਆਨੰਦ ਮਾਣ ਰਹੇ ਸਨ। ਚਸ਼ਮਦੀਦਾਂ ਅਨੁਸਾਰ, ਕੈਟੀ ਪੈਰੀ ਗੱਲਬਾਤ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਸਨ। ਜ਼ਿਕਰਯੋਗ ਹੈ ਕਿ ਪੈਰੀ ਇਸ ਸਮੇਂ ਆਪਣੇ ਨਵੇਂ ਐਲਬਮ 143 ਨੂੰ ਪ੍ਰਮੋਟ ਕਰਨ ਲਈ ਕੈਨੇਡਾ ਦੌਰੇ ‘ਤੇ ਹਨ।

 

RELATED ARTICLES
POPULAR POSTS