27.3 C
Toronto
Wednesday, July 1, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਅਬਾਦੀ ਵਾਧੇ ਦੀ ਰਫਤਾਰ ਘਟੀ

ਕੈਨੇਡਾ ‘ਚ ਅਬਾਦੀ ਵਾਧੇ ਦੀ ਰਫਤਾਰ ਘਟੀ

ਟੋਰਾਂਟੋ : ਕੈਨੇਡਾ ਵਿੱਚ ਆਬਾਦੀ ਵਾਧੇ ਦੀ ਰਫ਼ਤਾਰ ਘੱਟ ਹੋਣ ਨਾਲ ਹੁਣ ਇਸਦਾ ਅਸਰ ਦੇਸ਼ ਦੇ ਸਭ ਤੋਂ ਛੋਟੇ ਪ੍ਰੋਵਿੰਸ ਪ੍ਰਿੰਸ ਐਡਵਰਡ ਆਈਲੈਂਡ ‘ਤੇ ਵੀ ਨਜ਼ਰ ਆਉਣ ਲੱਗਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪ੍ਰੋਵਿੰਸ ਦੀ ਆਬਾਦੀ ਲਗਾਤਾਰ ਤਿੰਨ ਤਿਮਾਹੀਆਂ ਤੋਂ ਘਟ ਰਹੀ ਹੈ, ਜਦਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਵਿੱਚ 23 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸੇ ਦੌਰਾਨ ਸ਼ਾਰਲਟਟਾਊਨ ਵਿੱਚ 20ਵੇਂ ਡਾਇਵਰਸਸਿਟੀ ਫੈਸਟੀਵਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਪਰਵਾਸੀਆਂ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਨੇ ਆਪਣੇ ਸੱਭਿਆਚਾਰ, ਸੰਗੀਤ ਅਤੇ ਰਵਾਇਤੀ ਖਾਣਿਆਂ ਦੀ ਪੇਸ਼ਕਾਰੀ ਕੀਤੀ। ਸਥਾਨਕ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਸੇਵਾ ਸੰਸਥਾਵਾਂ ਦਾ ਕਹਿਣਾ ਹੈ ਕਿ ਪਰਵਾਸੀਆਂ ਦੀ ਗਿਣਤੀ ਘਟਣ ਨਾਲ ਪ੍ਰੋਵਿੰਸ ਵਿੱਚ ਮਜ਼ਦੂਰਾਂ ਦੀ ਕਮੀ ਅਤੇ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਨੂੰ ਜਾਰੀ ਰੱਖਣ ਵਰਗੀਆਂ ਚੁਣੌਤੀਆਂ ਵਧ ਰਹੀਆਂ ਹਨ। ਉਨ੍ਹਾਂ ਮੁਤਾਬਕ ਛੋਟੇ ਪ੍ਰੋਵਿੰਸਾਂ ਦੇ ਅਰਥਚਾਰੇ ਨੂੰ ਮਜ਼ਬੂਤ ਰੱਖਣ ਲਈ ਨਵੇਂ ਪਰਵਾਸੀਆਂ ਦੀ ਲਗਾਤਾਰ ਆਮਦ ਬਹੁਤ ਜ਼ਰੂਰੀ ਹੈ। ਸਮਾਗਮ ਦੌਰਾਨ ਨਵੇਂ ਕੈਨੇਡੀਅਨ ਨਾਗਰਿਕਾਂ ਨੇ ਕੈਨੇਡਾ ਨੂੰ ਸੁਰੱਖਿਅਤ, ਦੋਸਤਾਨਾ ਅਤੇ ਆਪਣਾ ਘਰ ਦੱਸਦਿਆਂ ਕਿਹਾ ਕਿ ਉਹ ਦੇਸ਼ ਅਤੇ ਸਥਾਨਕ ਭਾਈਚਾਰੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਜਾਰੀ ਰੱਖਣਾ ਚਾਹੁੰਦੇ ਹਨ।

RELATED ARTICLES
POPULAR POSTS