ਚੰਡੀਗੜ੍ਹ/ਬਿਊਰੋ ਨਿਊਜ਼ : 2008 ਦੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਲੈਂਡ ਸਕੈਮ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲੱਗੇ ਸਾਰੇ ਅਰੋਪ ਖਾਰਜ ਹੋ ਗਏ ਹਨ। ਪੰਜਾਬ ਵਿਜੀਲੈਂਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਡੀਜੀਪੀ ਅਤੇ ਵਿਜੀਲੈਂਸ ਚੀਫ ਸੁਰੇਸ਼ ਅਰੋੜਾ ਨੇ ਕਿਹਾ ਕਿ ਕੈਪਟਨ ਤੇ ਹੋਰ 18 ਅਰੋਪੀਆਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਸ਼ਨੀਵਾਰ ਨੂੰ ਅਦਾਲਤ ਨੇ ਕਲੋਜ਼ਰ ਰਿਪੋਰਟ ਦੇ ਦਿੱਤੀ। ਇਹ ਉਹੀ ਕੇਸ ਹੈ, ਜਿਸ ਵਿਚ ਕੈਪਟਨ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਸੀ, ਹਾਲਾਂਕਿ ਬਾਅਦ ਵਿਚ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਵਿਧਾਨ ਸਭਾ ਦੀ ਮੈਂਬਰੀ ਬਹਾਲ ਕਰ ਦਿੱਤੀ ਸੀ।
11 ਸਤੰਬਰ 2008 ਨੂੰ ਦਰਜ ਐਫਆਈਆਰ ਦੇ ਮੁਤਾਬਕ 32.10 ਏਕੜ ਜ਼ਮੀਨ ਪ੍ਰਾਈਵੇਟ ਬਿਲਡਰ ਨੂੰ ਦੇ ਦਿੱਤੀ ਗਈ ਸੀ। ਜਿਸ ਨੂੰ ਘਪਲਾ ਦੱਸਿਆ ਗਿਆ। 2009 ਵਿਚ ਇਸ ਕੇਸ ਵਿਚ ਚਾਰਜਸ਼ੀਟ ਦਾਖਲ ਹੋਈ। ਪੰਜ ਸਾਲ ਤੱਕ ਚੱਲੀ ਸੁਣਵਾਈ ਤੋਂ ਬਾਅਦ ਕੈਪਟਨ ਹਾਈਕੋਰਟ ਪਹੁੰਚੇ ਅਤੇ ਕਿਹਾ ਕਿ ਇਹ ਮੁਕੱਦਮਾ ਰਾਜਨੀਤਕ ਸਾਜਿਸ਼ ਦੇ ਤਹਿਤ ਦਰਜ ਕੀਤਾ ਗਿਆ ਹੈ। ਅਦਾਲਤ ਨੇ ਦੋਬਾਰਾ ਜਾਂਚ ਦੇ ਹੁਕਮ ਦਿੱਤੇ। ਹੁਣ ਵਿਜੀਲੈਂਸ ਨੇ ਦੱਸਿਆ ਕਿ ਲੈਂਡ ਟਰਾਂਸਫਰ ਕਰਨ ਵਿਚ ਨਿਯਮ ਨਹੀਂ ਤੋੜੇ ਗਏ।
ਨਜਾਇਜ਼ ਸ਼ਰਾਬ ਨਾ ਵੇਚਣ ‘ਤੇ ਅੱਖਾਂ ਕੱਢਣ, ਕੰਨ ਕੱਟ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਕਟਹਿਰੇ ‘ਚ
ਮੁਕਤਸਰ : ਸ਼ਰਾਬ ਵੇਚਣ ਤੋਂ ਮਨ੍ਹਾਂ ਕਰਨ ‘ਤੇ ਗਾਂਧੀਨਗਰ ਦੇ 18 ਸਾਲ ਦੇ ਦਲਿਤ ਨੌਜਵਾਨ ਅਜੇ ਕੁਮਾਰ ਦੀਆਂ ਅੱਖਾਂ ਕੱਢਣ ਅਤੇ ਕੰਨ ਕੱਟ ਕੇ ਕਤਲ ਕਰਨ ਦੇ ਮਾਮਲੇ ਵਿਚ ਐਸ ਸੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਜਾਂਚ ਲਈ ਮੁਕਤਸਰ ਪਹੁੰਚੇ।
ਉਹਨਾਂ ਨੇ ਐਸਡੀਐਮ ਰਾਮ ਸਿੰਘ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਮੁਆਵਜ਼ਾ ਦੇਣ ਲਈ ਕਿਹਾ ਹੈ। ਉਹਨਾਂ ਐਸਪੀ (ਡੀ) ਬਲਜੀਤ ਸਿੰਘ ਕੋਲੋਂ ਕੇਸ ਦੀ ਜਾਣਕਾਰੀ ਲਈ। ਐਸਪੀ ਨੇ ਦੱਸਿਆ ਕਿ ਹੱਤਿਆ ਦਾ ਦੋਸ਼ੀ ਸਾਗਰ ਉਰਫ ਪਾਂਗਾ, ਰੋਹਿਤ ਉਰਫ ਮਾਂਡਾ, ਮਨਦੀਪ, ਸੰਦੀਪ ਅਤੇ ਦੀਪਾ ਨੂੰ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਲਿਆ ਹੈ। ਯਾਦ ਰਹੇ ਕਿ 7 ਅਕਤੂਬਰ ਨੂੰ ਅਜੇ ਕੁਮਾਰ ਦੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੁਝ ਨੌਜਵਾਨਾਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …