20.8 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੇ 13 ਦੇਸ਼ਾਂ ਲਈ ਵੀਜ਼ਾ ਸ਼ਰਤ ਹਟਾਈ

ਕੈਨੇਡਾ ਨੇ 13 ਦੇਸ਼ਾਂ ਲਈ ਵੀਜ਼ਾ ਸ਼ਰਤ ਹਟਾਈ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਲੰਘੇ ਦਿਨੀਂ ਥਾਈਲੈਂਡ ਅਤੇ ਫਿਲਪਾਈਨ ਸਮੇਤ ਮੱਧ ਤੇ ਦੱਖਣੀ ਅਮਰੀਕੀ ਅਤੇ ਕੈਰੀਬੀਅਨ ਖਿੱਤੇ ਦੇ ਕੁੱਲ 13 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਤੋਂ ਦੇਸ਼ ‘ਚ ਸੈਰ ਕਰਨ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ। ਵੀਜ਼ਾ ਦੀ ਬਜਾਏ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ (ਈ.ਟੀ.ਏ) ਦੀ ਲਿਸਟ ‘ਚ ਸ਼ਾਮਿਲ ਕੀਤੇ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਬਾਰੇ ਮੰਤਰੀ ਫਰੇਜ਼ਰ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਲੰਘੇ ਦਸ ਸਾਲਾਂ ਦੌਰਾਨ ਕੈਨੇਡਾ ਦਾ ਵੀਜ਼ਾ ਲਗਵਾਇਆ ਸੀ ਜਾਂ ਉਨ੍ਹਾਂ ਦੇ ਪਾਸਪੋਰਟਾਂ ‘ਚ ਅਮਰੀਕਾ ਦਾ ਵੈਲਿਡ ਵਿਜ਼ਟਰ ਵੀਜ਼ਾ ਮੌਜੂਦ ਹੈ ਤਾਂ ਉਹ ਤੁਰੰਤ ਪ੍ਰਭਾਵ ਤੋਂ ਕੈਨੇਡਾ ‘ਚ ਸੈਰ ਕਰਨ ਲਈ ਵੀਜ਼ਾ ਲੈ ਕੇ ਜਾਣ ਤੋਂ ਬਿਨਾ ਵੀ ਦਾਖਲ ਹੋ ਸਕਣਗੇ । ਪਤਾ ਲੱਗਾ ਹੈ ਕਿ ਇਹ ਸਹੂਲਤ ਸਿਰਫ ਹਵਾਈ ਜਹਾਜ਼ ਰਾਹੀਂ ਕੈਨੇਡਾ ਪਹੁੰਚਣ ਵਾਲੇ ਲੋਕਾਂ ਨੂੰ ਹੀ ਮਿਲ ਸਕੇਗੀ। ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਸਮੇਤ ਵੀਜ਼ਾ ਫਰੀ ਦੇਸ਼ਾਂ ਦੀ ਲਿਸਟ ‘ਚ ਸ਼ਾਮਿਲ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਜਾਣ ਲਈ ਵੀਜ਼ਾ ਲੈਣ ਦੀ ਬਜਾਏ ਆਨਲਾਈਨ ਈ.ਟੀ.ਏ. ਲੈ ਕੇ ਕੈਨੇਡਾ ‘ਚ ਦਾਖਲ ਹੋਣ ਦੀ ਖੁੱਲ੍ਹ ਹੈ।
ਨਵੇਂ ਐਲਾਨ ਮੁਤਾਬਿਕ ਅਰਜਨਟੀਨਾ, ਕੋਸਟਾ ਰਿਕਾ, ਪਨਾਮਾ ਦੇ ਨਾਗਰਿਕਾਂ ਨੂੰ ਵੀ ਰਾਹਤ ਮਿਲੀ ਹੈ ਪਰ ਇਸ ‘ਚ ਭਾਰਤ ਦਾ ਨਾਂਅ ਸ਼ਾਮਿਲ ਨਹੀਂ ਹੈ। ਈ. ਟੀ.ਏ. ਆਸਾਨੀ ਨਾਲ ਆਨਲਾਈਨ ਅਪਲਾਈ ਕਰਕੇ ਪ੍ਰਿੰਟ ਕੀਤਾ ਜਾ ਸਕਦਾ ਹੈ, ਜਿਸ ਦੀ ਫੀਸ 7 ਡਾਲਰ ਹੈ ਜਦਕਿ ਵੀਜ਼ਾ ਦੀ ਪ੍ਰਕਿਰਿਆ ਜਟਿਲ ਹੈ ਅਤੇ ਫੀਸ ਵੀ 100 ਡਾਲਰ ਹੈ। ਇਸ ਤੋਂ ਪਹਿਲਾਂ 2017 ‘ਚ ਕੈਨੇਡਾ ਵਲੋਂ ਬ੍ਰਾਜ਼ੀਲ, ਬੁਲਗਾਰੀਆ ਅਤੇ ਰੁਮਾਨੀਆ ਦੇ ਨਾਗਰਿਕਾਂ ਨੂੰ ਵੀ ਈ.ਟੀ.ਏ. ਦੀ ਲਿਸਟ ‘ਚ ਸ਼ਾਮਿਲ ਕੀਤਾ ਸੀ ਇਸੇ ਦੌਰਾਨ ਬੀਤੇ ਸਾਲ 1 ਅਗਸਤ ਤੋਂ 31 ਦਸੰਬਰ 2023 ਤੱਕ ਖਤਮ ਹੋਣ ਵਾਲੇ ਓਪਨ ਵਰਕ ਪਰਮਿਟਾਂ ਦੀ ਮਿਆਦ 18 ਮਹੀਨਿਆਂ ਵਾਸਤੇ ਵਧਾਏ ਜਾਣ ਲਈ ਅਪਲਾਈ ਕਰਨਾ ਸੰਭਵ ਹੋ ਗਿਆ ਹੈ।
ਪਰਿਵਾਰਕ ਜੀਆਂ ਵਾਸਤੇ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਪਹੁੰਚਣ ਦਾ ਤਰੀਕਾ ਵੀ ਆਸਾਨ ਕਰਨ ਦਾ ਐਲਾਨ ਮੰਤਰੀ ਫਰੇਜ਼ਰ ਨੇ ਬੀਤੀ 26 ਮਈ ਨੂੰ ਕੀਤਾ ਸੀ।
ਇਸ ਸਹੂਲਤ ‘ਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਦੇ ਪਤੀ ਜਾਂ ਪਤਨੀ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਸ਼ਾਮਿਲ ਰੱਖਿਆ ਗਿਆ ਹੈ ਜਿਨ੍ਹਾਂ ਨੇ ਪਰਮਾਨੈਂਟ ਰੈਜੀਡੈਨਸੀ (ਪੀ.ਆਰ) ਵਾਸਤੇ ਅਪਲਾਈ ਕੀਤਾ ਹੋਇਆ ਹੈ।

 

RELATED ARTICLES
POPULAR POSTS