ਸਾਊਥ ਹਾਲ ‘ਚ ਵੱਡੀ ਗਿਣਤੀ ਵਿਚ ਰਹਿੰਦਾ ਹੈ ਸਿੱਖ ਭਾਈਚਾਰਾ
ਲੰਡਨ/ਬਿਊਰੋ ਨਿਊਜ਼
ਬਰਤਾਨਵੀਂ ਫ਼ੌਜ ਦੇ ਜਨਰਲ ਦੇ ਨਾਮ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਨੂੰ ਨਵਾਂ ਨਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਮ ਗੁਰੂ ਨਾਨਕ ਮਾਰਗ ਰੱਖਿਆ ਜਾਵੇਗਾ। ਸਾਊਥਹਾਲ ਵਿਚ ਹੈਵਲਾਕ ਰੋਡ ਬਰਤਾਨਵੀਂ ਫੌਜ ਦੇ ਜਨਰਲ ਸਰ ਹੈਨਰੀ ਹੈਵਲਾਕ ਦੇ ਨਾਮ ‘ਤੇ ਹੈ। ਹੈਨਰੀ ਹੈਵਲਾਕ 1857 ਦੇ ਵਿਦਰੋਹ ਨਾਲ ਯੋਜਨਾਬੰਦ ਤਰੀਕੇ ਨਾਲ ਨਜਿੱਠਣ ਲਈ ਆਪਣੀ ਫੌਜ ਦੀ ਅਗਵਾਈ ਲਈ ਚਰਚਿਤ ਸੀ। 1857 ਦਾ ਇਹ ਵਿਦਰੋਹ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਖ਼ਿਲਾਫ਼ ਭਾਰਤੀਆਂ ਦੀ ਆਜ਼ਾਦੀ ਲਈ ਪਹਿਲਾ ਅੰਦੋਲਨ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਊਥਹਾਲ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਵਿਅਕਤੀ ਰਹਿੰਦੇ ਹਨ।
ਬ੍ਰਿਟੇਨ ‘ਚ ਸਾਊਥਹਾਲ ਰੋਡ ਦਾ ਨਾਮ ‘ਗੁਰੂ ਨਾਨਕ ਮਾਰਗ’ ਰੱਖਣ ਦੀ ਤਿਆਰੀ
RELATED ARTICLES