ਬਰੈਂਪਟਨ/ਬਿਊਰੋ ਨਿਊਜ਼ : ਦੀਵਾਲੀ ਉਨ੍ਹਾਂ ਚਾਰ ਪ੍ਰਵਾਨ ਛੁੱਟੀਆਂ ਵਿੱਚੋਂ ਹੈ ਜਦੋਂ ਛੋਟੀ ਰੇਂਜ ਦੇ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਦੇ ਮੱਦੇਨਜ਼ਰ ਬਰੈਂਪਟਨ ਸ਼ਹਿਰ ਵਿੱਚ 6 ਅਤੇ 7 ਨਵੰਬਰ ਨੂੰ ਨਿੱਜੀ ਸੰਪਤੀ ‘ਤੇ ਛੋਟੀ ਰੇਂਜ ਵਾਲੇ ਪਟਾਕੇ ਚਲਾਏ ਜਾ ਸਕਦੇ ਹਨ। ਇਨ੍ਹਾਂ ਲਈ ਪਰਮਿਟ ਦੀ ਲੋੜ ਨਹੀਂ ਹੈ। ਇਸ ਦੌਰਾਨ ਤਿੰਨ ਮੀਟਰ ਤੋਂ ਘੱਟ ਦੀ ਰੇਂਜ ਵਾਲੇ ਪਟਾਕੇ ਚਲਾਏ ਜਾ ਸਕਦੇ ਹਨ। ਇਸ ਤੋਂ ਬਿਨਾਂ ਬਰੈਂਪਟਨ ਵਿੱਚ ਹੋਰ ਰੌਕਿਟ ਕਿਸਮ ਦੇ ਪਟਾਕੇ ਚਲਾਉਣ ਦੀ ਪਾਬੰਦੀ ਹੈ। ਛੋਟੀ ਰੇਂਜ ਦੇ ਪਟਾਕੇ ਵੀ ਗਲੀਆਂ, ਸਾਈਡ ਦੇ ਰਸਤਿਆਂ, ਸ਼ਹਿਰ ਦੀਆਂ ਅੰਦਰੂਨੀ ਪਾਰਕਾਂ ਮਿਊਂਸੀਪਲ ਜਾਂ ਸਕੂਲਾਂ ਵਿੱਚ ਨਹੀਂ ਚਲਾਏ ਜਾ ਸਕਣਗੇ। ਜੇਕਰ ਕਿਸੇ ਵੀ ਵਿਅਕਤੀ ਕੋਲ ਪਾਬੰਦੀਸ਼ੁਦਾ ਪਟਾਕੇ ਨਜ਼ਰ ਆਉਣ ਤਾਂ ਇਸ ਸਬੰਧੀ 311 ਨੰਬਰ ‘ਤੇ ਸੂਚਿਤ ਕੀਤਾ ਜਾ ਸਕਦਾ ਹੈ। ਪਟਾਕੇ ਚਲਾਉਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤਹਿਤ ਪਾਣੀ ਨੂੰ ਨਜ਼ਦੀਕ ਰੱਖੋ, ਫੁਲਝੜੀਆਂ ਜਲਣੀਆਂ ਬੰਦ ਹੋਣ ‘ਤੇ ਪਾਣੀ ਵਿੱਚ ਸੁੱਟੋ, ਹੱਥਾਂ ਵਿੱਚ ਪਟਾਕੇ ਨਾ ਚਲਾਓ ਆਦਿ। ਬਰੈਂਪਟਨ ਦੇ ਲਾਇਸੈਂਸ ਪ੍ਰਾਪਤ ਪਟਾਕਾ ਵਿਕਰੇਤਾਵਾਂ ਦੀ ਸੂਚੀ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸ਼ਹਿਰ ਦੀ ਵੈਬਸਾਈਟ ‘ਤੇ ਪਾ ਦਿੱਤੀ ਜਾਏਗੀ।
ਪੰਜਾਬ ‘ਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ ਦੋ ਘੰਟੇ ਚਲਾਏ ਜਾ ਸਕਣਗੇ ਪਟਾਕੇ
ਚੰਡੀਗੜ੍ਹ : ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ ਦੋ ਘੰਟੇ ਸ਼ਾਮ ਨੂੰ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਪਟਾਕੇ ਚਲਾਉਣ ਦਾ ਇਹ ਸਮਾਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬਦਲਿਆ ਗਿਆ ਹੈ। ਪਹਿਲਾਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਸ਼ਾਮ ਦੇ 6.30 ਤੋਂ 9.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਸਮਾਂ ਬਦਲਿਆ ਗਿਆ ਹੈ। ਕ੍ਰਿਸਮਿਸ ਦੀ ਰਾਤ ਅਤੇ ਨਵੇਂ ਸਾਲ ਦੀ ਰਾਤ ਨੂੰ 11.55 ਤੋਂ ਸਵੇਰੇ 12.30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਹਾਈਕੋਰਟ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਅਤੇ ਵੱਖ-ਵੱਖ ਸੰਸਥਾਵਾਂ ਵਿਚ ਵਿਦਿਆਰਥੀਆਂ ਅਤੇ ਲੋਕਾਂ ਨੂੰ ਗਰੀਨ ਦੀਵਾਲੀ ਪ੍ਰਤੀ ਜਾਗਰੂਕ ਕੀਤਾ ਜਾਵੇ।
Check Also
ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ
ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …