Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੌਰੇ ‘ਤੇ ਟੋਰਾਂਟੋ ਪਹੁੰਚੇ ਸੁਨੀਲ ਗਰੋਵਰ

ਕੈਨੇਡਾ ਦੌਰੇ ‘ਤੇ ਟੋਰਾਂਟੋ ਪਹੁੰਚੇ ਸੁਨੀਲ ਗਰੋਵਰ

ਟੋਰਾਂਟੋ : ਵਿਸ਼ਵ ਭਰ ਵਿਚ ਆਪਣੀ ਕਾਮੇਡੀ ਅਦਾਕਾਰੀ ਕਾਰਨ ਨਾਮਣਾ ਖੱਟਣ ਵਾਲੇ ਅਦਾਕਾਰ ਸੁਨੀਲ ਗਰੋਵਰ ਕੈਨੇਡਾ ਪਹੁੰਚ ਗਏ ਹਨ। ਗੁੱਥੀ ਅਤੇ ਡਾਕਟਰ ਮਸ਼ਹੂਰ ਗੁਲਾਟੀ ਦੇ ਨਾਮ ਨਾਲ ਪਹਿਚਾਣੇ ਜਾਂਦੇ ਸੁਨੀਲ ਗਰੋਵਰ ਕੈਨੇਡਾ ਵਿਚ ਲਗਾਤਾਰ ਆਪਣੇ 6 ਸ਼ੋਅ ਕਰਨਗੇ। ਜਿਸਦੀ ਸ਼ੁਰੂਆਤ ਉਹ ਮਾਂਟ੍ਰੀਆਲ ਤੋਂ ਕਰਨਗੇ ਅਤੇ ਆਖਰੀ ਸ਼ੋਅ ਵੈਨਕੂਵਰ ‘ਚ ਹੋਵੇਗਾ। ਸੁਨੀਲ ਗਰੋਵਰ ਦੀ ਕੈਨੇਡਾ ਫੇਰੀ ਦੌਰਾਨ ‘ਡਾ. ਮਸ਼ਹੂਰ ਗੁਲਾਟੀ ਕਾਮੇਡੀ ਕਲੀਨਿਕ’ ਦੇ ਨਾਂ ਹੇਠ ਅਦਾਰਾ ‘ਪਰਵਾਸੀ’ ਦੀ ਅਗਵਾਈ ਵਿਚ ਹੋਣ ਵਾਲੇ ਇਹ 6 ਸ਼ੋਅ 20 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਸਭ ਤੋਂ ਪਹਿਲਾਂ 20 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਮਾਂਟ੍ਰੀਆਲ ‘ਚ, ਫਿਰ 21 ਅਕਤੂਬਰ ਦਿਨ ਸ਼ਨੀਵਾਰ ਨੂੰ ਟੋਰਾਂਟੋ, 22 ਅਕਤੂਬਰ ਦਿਨ ਐਤਵਾਰ ਨੂੰ ਓਟਵਾ ‘ਚ ਸ਼ੋਅ ਹੋਵੇਗਾ। ਇਸੇ ਤਰ੍ਹਾਂ ਅਗਲੇ ਹਫ਼ਤੇ 27 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਐਡਮਿੰਟਨ, 28 ਅਕਤੂਬਰ ਦਿਨ ਸ਼ਨੀਵਾਰ ਨੂੰ ਕੈਲਗਰੀ ਅਤੇ 29 ਅਕਤੂਬਰ ਦਿਨ ਐਤਵਾਰ ਨੂੰ ਵੈਨਕੂਵਰ ਵਿਚ ਡਾ. ਮਸ਼ਹੂਰ ਗੁਲਾਟੀ ਦਾ ਕਾਮੇਡੀ ਸ਼ੋਅ ਹੋਵੇਗਾ। ਜਿਸਦੇ ਲਈ ਲੋਕ ਲਗਾਤਾਰ ਧੜਾ-ਧੜਾ ਆਪਣੀਆਂ ਟਿਕਟਾਂ ਖਰੀਦ ਕੇ ਸੀਟਾਂ ਰਿਜ਼ਰਵ ਕਰਵਾ ਰਹੇ ਹਨ। ਬੁੱਧਵਾਰ ਨੂੰ ਕੈਨੇਡਾ ਪਹੁੰਚਣ ਸਮੇਂ ਟੋਰਾਂਟੋ ਦੇ ਏਅਰਪੋਰਟ ਉਤੇ ‘ਪਰਵਾਸੀ’ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਅਤੇ ਮੈਡਮ ਮੀਨਾਕਸ਼ੀ ਸੈਣੀ ਨਾਲ ‘ਪਰਵਾਸੀ’ ਟੀਮ ਨੇ ਸੁਨੀਲ ਗਰੋਵਰ ਦਾ ਫੁੱਲਾਂ ਨਾਲ ਸਵਾਗਤ ਕੀਤਾ। ਕੈਨੇਡਾ ਵਾਸੀਆਂ ਨੂੰ ਵੀ ਸੁਨੀਲ ਗਰੋਵਰ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਤੇ ਹੁਣ ਉਹ ਇੱਥੇ ਹਾਸੇ ਬਿਖੇਰਨ ਪਹੁੰਚ ਗਏ। ਜ਼ਿਕਰਯੋਗ ਹੈ ਕਿ ਡਾ. ਮਸ਼ਹੂਰ ਗੁਲਾਟੀ ਦੇ ਆਯੋਜਿਤ ਹੋਣ ਵਾਲੇ ਇਨ੍ਹਾਂ ਕਾਮੇਡੀ ਸ਼ੋਅ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਜਾਂ ਟਿਕਟਾਂ ਲੈਣ ਲਈ ਤੁਸੀਂ www.parvasi.com ‘ਤੇ ਪਹੁੰਚ ਕਰ ਸਕਦੇ ਹੋ ਤੇ 416-903-3000 ਫੋਨ ਨੰਬਰ ‘ਤੇ ਸੰਪਰਕ ਕਰ ਸਕਦੇ ਹੋ।

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …