ਪਟਨਾ/ਬਿਊਰੋ ਨਿਊਜ਼ : ਸਾਹਿਬ-ਏ-ਕਮਾਲ, ਦਸਮ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ‘ਤੇ ਉਨ੍ਹਾਂ ਦੀ ਜਨਮ ਭੂਮੀ ਪਟਨਾ ਸਾਹਿਬ ਵਿਚ ਸ਼ਰਧਾ ਦਾ ਸਮੁੰਦਰ ਲਹਿਰਾ ਉਠਿਆ। ‘ਚੰਨ ਚਮਕੇ ਤੇ ਮੱਥਾ ਪਿਆ ਦਮਕੇ, ਅੱਜ ਪਟਨਾ ਸ਼ਹਿਰ ਰੁਸ਼ਨਾਇਆ, ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ…’ ਇਸ ਸ਼ਬਦ-ਕੀਰਤਨ ਨਾਲ ਗੂੰਜ ਰਹੇ ਅਕਾਸ਼ ਦੀ ਮਿੱਠੀ-ਮਿੱਠੀ ਧੁੰਨ ਦੇ ਨਾਲ ਨਗਰ ਕੀਰਤਨ ਵਿਚ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਦੇ ਪ੍ਰਬੰਧਾਂ ਨੇ ਅਤੇ ਬਿਹਾਰ ਵਾਸੀਆਂ ਦੇ ਉਤਸ਼ਾਹ ਅਤੇ ਪਿਆਰ ਨੇ ਸਿੱਖ ਭਾਈਚਾਰੇ ਦਾ ਮਨ ਮੋਹ ਲਿਆ। ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਹੋਰ ਵੱਖੋ-ਵੱਖ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …