ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 84 ਸਕਿੰਟਾਂ ਦੇ ਵਿਸ਼ੇਸ਼ ਮਹੂਰਤ ‘ਚ ਕੀਤੀ ਪ੍ਰਾਣ ਪ੍ਰਤਿਸ਼ਠਾ
ਅਯੁੱਧਿਆ/ਬਿਊਰੋ ਨਿਊਜ਼ : ਭਾਰਤ ਵਿਚ ਉਤਰ ਪ੍ਰਦੇਸ਼ ਦੀ ਪਵਿੱਤਰ ਨਗਰੀ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ‘ਚ ਰਾਮ ਲੱਲਾ ਦੇ ਨਵੇਂ ਸਰੂਪ ਦੀ 22 ਜਨਵਰੀ ਨੂੰ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ‘ਚ ਪ੍ਰਾਣ ਪ੍ਰਤਿਸ਼ਠਾ ਹੋਈ, ਜਿਸਦੀ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਇਸ ਪਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਵਾਹ ਬਣੇ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਫ਼ੌਜ ਦੇ ਹੈਲੀਕਾਪਟਰਾਂ ਨੇ ਨਵੇਂ ਬਣੇ ਰਾਮ ਜਨਮਭੂਮੀ ਮੰਦਰ ‘ਤੇ ਫੁੱਲਾਂ ਦੀ ਵਰਖਾ ਕੀਤੀ। ਉੱਤਰ ਪ੍ਰਦੇਸ਼ ਦੀ ਇਸ ਮੰਦਰ ਨਗਰੀ ‘ਚ ਉਤਸ਼ਾਹ ਅਤੇ ਭਗਤੀ ਦਾ ਅਜਿਹਾ ਸੁਮੇਲ ਨਜ਼ਰ ਆਇਆ ਕਿ ਲੋਕਾਂ ਨੇ ਨੱਚ-ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਲੱਖਾਂ ਹੀ ਲੋਕਾਂ ਨੇ ਆਪਣੇ ਘਰਾਂ ‘ਚ ਟੀਵੀ ‘ਤੇ ਸਿੱਧਾ ਪ੍ਰਸਾਰਣ ਦੇਖਿਆ।