91 ਜਲ ਭੰਡਾਰਾਂ ਵਿੱਚ ਕੇਵਲ 17 ਫ਼ੀਸਦੀ ਪਾਣੀ
ਨਵੀਂ ਦਿੱਲੀ : ਸਰਕਾਰ ਨੇ ਮੰਨਿਆ ਹੈ ਕਿ ਦੇਸ਼ ਦੇ ਜਲ ਭੰਡਾਰ ਤੇਜ਼ੀ ਨਾਲ ਸੁੱਕ ਰਹੇ ਹਨ। ਦੇਸ਼ ਦੇ ਮੁੱਖ 91 ਜਲ ਭੰਡਾਰਾਂ ਵਿੱਚ ਪਾਣੀ ਸਿਰਫ਼ 17 ਫੀਸਦ ਰਹਿ ਗਿਆ ਹੈ। ਕੇਂਦਰੀ ਜਲ ਸਰੋਤਾਂ ਬਾਰੇ ਮੰਤਰਾਲੇ ਮੁਤਾਬਕ 26 ਮਈ ਤੱਕ ਦੇਸ਼ ਦੇ 91 ਜਲ ਭੰਡਾਰਾਂ ਵਿੱਚ ਪਾਣੀ 157.799 ਅਰਬ ਘਣ ਮੀਟਰ ਦੀ ਥਾਂ 26.816 ਅਰਬ ਘਣ ਮੀਟਰ ਰਹਿ ਗਿਆ ਹੈ। ਬੀਤੇ ਸਾਲ ਇਸ ਸਮੇਂ ਜਲ ਭੰਡਾਰਾਂ ਵਿੱਚ ਪਾਣੀ ਮੌਜੂਦਾ ਸਮੇਂ ਤੋਂ 45 ਫੀਸਦ ਵੱਧ ਸੀ, ਜੇ ਦਸ ਸਾਲਾਂ ਦੀ ਔਸਤ ਕੱਢੀਏ ਤਾਂ ਇਹ ਪੱਧਰ 21 ਫੀਸਦ ਹੇਠਾਂ ਹੈ। ਦੇਸ਼ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਤਿਲੰਗਾਨਾ, ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲ ਨਾਡੂ, ਕਰਨਾਟਕ ਅਤੇ ਕੇਰਲਾ ਵਿਚਲੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਹੇਠਾਂ ਡਿੱਗ ਗਿਆ ਹੈ, ਜਦ ਕਿ ਆਂਧਰਾ ਪ੍ਰਦੇਸ਼, ਤ੍ਰਿਪੁਰਾ ਤੇ ਰਾਜਸਥਾਨ ਦੇ ਜਲ ਭੰਡਾਰਾਂ ਦੀ ਹਾਲਤ ਹੋਰਾਂ ਨਾਲੋਂ ਬਿਹਤਰ ਹੈ। ਦੇਸ਼ ‘ਚ 37 ਵੱਡੇ ਜਲ ਭੰਡਾਰ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 253.88 ਅਰਬ ਘਣ ਮੀਟਰ ਪਾਣੀ ਦੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …