ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿੱਚ ਇੱਕ ਪੰਜਾਬੀ ਦੀ ਗੈਸ ਸਟੇਸ਼ਨ ਉੱਤੇ ਅਣਪਛਾਤੇ ਨੌਜਵਾਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ ਨੂੰ ਗੋਲੀਆਂ ਉਸ ਸਮੇਂ ਮਾਰੀ ਗਈਆਂ ਗਈਆਂ ਜਦੋਂ ਉਹ ਡਿਊਟੀ ਉੱਤੇ ਸੀ। ਉਸ ਨੂੂੰ ਜ਼ਖਮੀ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਅਮਰੀਕਾ ਦੇ ਨੈਵਰਾਕ ਇਲਾਕੇ ਵਿੱਚ ਹੋਈ ਹੈ। ਪੁਲਿਸ ਇਸ
ਘਟਨਾ ਦੀ ਨਸਲੀ ਹਮਲੇ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਦਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਕਰੀਬ 25 ਸਾਲ ਪਹਿਲਾਂ ਉਸ ਦਾ ਪਿਤਾ ਭਾਰਤ ਤੋਂ ਅਮਰੀਕਾ ਆਇਆ ਸੀ ਤੇ ਦਸਤਾਰ ਕਾਰਨ ਉਸ ਦੇ ਪਿਤਾ ਦੀ ਹੱਤਿਆ ਕੀਤੀ ਗਈ ਹੈ। ਕਿਸੇ ਨਾਲ ਦੁਸ਼ਮਣੀ ਹੋਣ ਤੋਂ ਜਤਿੰਦਰ ਸਿੰਘ ਨੇ ਇਨਕਾਰ ਕੀਤਾ ਹੈ। ਜਤਿੰਦਰ ਸਿੰਘ ਅਨੁਸਾਰ ਉਸ ਦਾ ਪਿਤਾ ਗੈਸ ਸਟੇਸ਼ਨ ਉੱਤੇ ਬਣੇ ਕਮਰੇ ਤੋਂ ਜਿਵੇਂ ਹੀ ਬਾਹਰ ਆਇਆ ਤਾਂ ਇੱਕ ਨੌਜਵਾਨ ਉਨ੍ਹਾਂ ਕੋਲ ਆਇਆ ਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ
ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …