Breaking News
Home / ਹਫ਼ਤਾਵਾਰੀ ਫੇਰੀ / ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਨੂੰ ਲੈ ਕੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਦੇਸ਼ ਦੇ ਰੂਪ ‘ਚ ਅਜਿਹੇ ਦੁਖਦਾਇਕ ਪਲਾਂ ‘ਚ ਅਸੀਂ ਇਕ ਦੂਜੇ ਦੀ ਮਦਦ ਕਰਨ ਦੇ ਲਈ ਇਕਜੁੱਟ ਹਾਂ। ਨਾਲ ਹੀ ਅਸੀਂ ਸਾਰੇ ਮਿਲ ਕੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਾਂਗੇ ਅਤੇ ਉਨ੍ਹਾਂ ਪਰਿਵਾਰਾਂ ਨੂੰ ਇਸ ਮੁਸ਼ਕਿਲ ਸਮੇਂ ‘ਚੋਂ ਬਾਹਰ ਕੱਢਣ ਲਈ ਮਦਦ ਕਰਾਂਗੇ। ਨੋਵਾ ਸਕੋਟੀਆ ਰਾਜ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਇਸ ਘਟਨਾ ਨੂੰ ਰਾਜ ਦੇ 30 ਸਾਲਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਤੇ ਜਾਲਮਾਨਾ ਘਟਨਾ ਦੱਸਿਆ। ਇਸ ਤੋਂ ਪਹਿਲਾਂ ਸਾਲ 1989 ‘ਚ ਮਾਂਟਰੀਅਲ ਦੇ ਇਕੋਲੇ ਪਾਲੀਟੈਕਨਿਕ ‘ਚ ਹੋਈ ਗੋਲੀਬਾਰੀ ਦੌਰਾਨ 14 ਮਹਿਲਾਵਾਂ ਦੀ ਮੌਤ ਹੋ ਗਈ ਸੀ ਅਤੇ 14 ਮਹਿਲਾਵਾਂ ਜਖਮੀ ਹੋ ਗਈਆਂ ਸਨ।
ਕਰੋਨਾ ਦੀ ਆਫ਼ਤ ‘ਚ ਅਦਾਰਾ ‘ਪਰਵਾਸੀ’ ਦੀ ਅਹਿਮ ਭੂਮਿਕਾ
‘ਪਰਵਾਸੀ’ ਦੇ ਸਵਾਲ ਲੀਡਰਾਂ ਦੇ ਜਵਾਬ
‘ਪਰਵਾਸੀ’ ਮੀਡੀਆ ਵੱਲੋਂ ਪੁੱਛੇ ਸਵਾਲ ‘ਤੇ ਬੋਲੇ ਪ੍ਰਧਾਨ ਮੰਤਰੀ ਟਰੂਡੋ
ਛੋਟੇ ਕਾਰੋਬਾਰੀਆਂ ਲਈ ਵੀ ਛੇਤੀ ਮਦਦ ਦਾ ਐਲਾਨ ਕਰਾਂਗੇ
‘ਪਰਵਾਸੀ’ ਨੇ ਕੌਮੀ ਪੱਧਰ ‘ਤੇ ਚੁੱਕਿਆ ਭਾਰਤ ਵਿੱਚ ਫਸੇ ਲੋਕਾਂ ਦਾ ਵੀ ਮੁੱਦਾ
ਮਿਸੀਸਾਗਾ/ਪਰਵਾਸੀ ਬਿਊਰੋ : ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰ ਰੋਜ਼ ਆਪਣੇ ਸਰਕਾਰੀ ਨਿਵਾਸ ਦੇ ਬਾਹਰ ਦੇਸ਼ ਵਾਸੀਆਂ ਨੂੰ ਸਵੇਰੇ 11.15 ਵਜੇ ਸੰਬੋਧਨ ਕਰਕੇ ਕਈ ਅਹਿਮ ਐਲਾਨ ਕਰ ਰਹੇ ਹਨ। ਇਸ ਤੋਂ ਬਾਅਦ ਉਹ ਮੌਕੇ ਤੇ ਮੌਜੂਦ ਅਤੇ ਦੇਸ਼ ਭਰ ਤੋਂ ਟੈਲੀਫੋਨ ਰਾਹੀਂ ਕਾਲ ਕਰਨ ਵਾਲੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਵਰਨਣਯੋਗ ਹੈ ਕਿ ਇਸ ਵਿੱਚ ਸੀਬੀਸੀ, ਗਲੋਬ ਐਂਡ ਮੇਲ, ਸੀਟੀਵੀ ਵਰਗੇ ਅਦਾਰਿਆਂ ਦੇ ਪੱਤਰਕਾਰ ਹੀ ਹਿੱਸਾ ਲੈਂਦੇ ਹਨ। ਪਰੰਤੂ ਬੀਤੇ ਬੁੱਧਵਾਰ ਨੂੰ ਅਜਿਹਾ ਪਹਿਲੀ ਵਾਰ ਸੀ ਕਿ ਮੁਲਕ ਭਰ ਤੋਂ ਕਿਸੇ ਐਥਨਿਕ ਮੀਡੀਆ ਦੇ ਸਵਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ। ਜਿੱਥੇ ਇਹ ‘ਪਰਵਾਸੀ’ ਮੀਡੀਆ ਗਰੁੱਪ ਲਈ ਮਾਣ ਵਾਲੀ ਗੱਲ ਹੈ ਉਥੇ ਸਮੁੱਚੇ ਭਾਈਚਾਰੇ ਨੇ ਵੀ ઑਪਰਵਾਸ਼ੀ ਦੇ ਇਸ ਯਤਨ ਲਈ ਪਰਵਾਸੀ ਮੀਡੀਆ ਗਰੁੱਪ ਦੀ ਰੱਜ ਕੇ ਤਾਰੀਫ਼ ਕੀਤੀ ਹੈ।
‘ਪਰਵਾਸੀ’ ਮੀਡੀਆ ਗਰੁੱਪ ਦੇ ਮੁੱਖ ਸੰਪਾਦਕ ਰਜਿੰਦਰ ਸੈਣੀ ਹੋਰਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛੇ ਗਏ ਦੋ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਨੂੰ ਇੰਨ-ਬਿੰਨ ਪੇਸ਼ ਕਰ ਰਹੇ ਹਾਂ:
1. ਸਵਾਲ : ਪ੍ਰਧਾਨ ਮੰਤਰੀ ਜੀ, ਪਿਛਲੇ ਹਫਤੇ ਫੈਡਰਲ ਸਰਕਾਰ ਨੇ 40,000 ਡਾਲਰ ਦੇ ਲੋਨ ਲਈ ਪੇ-ਰੋਲ ਦੀ ਲਿਮਿਟ 50,000 ਡਾਲਰ ਤੋਂ ਘਟਾ ਕੇ 20,000 ਡਾਲਰ ਕਰ ਦਿੱਤੀ, ਜੋ ਕਿ ਇਕ ਸ਼ਲਾਘਾਯੋਗ ਫੈਸਲਾ ਹੈ। ਪਰੰਤੂ ਅਜੇ ਵੀ ਕਈ ਅਜਿਹੇ ਛੋਟੇ ਬਿਜ਼ਨਸ ਹਨ, ਜਿਨ੍ਹਾਂ ਵਿੱਚ ਰੈਸਟੋਰੈਂਟ, ਕੰਵੀਨੀਐਂਸ ਸਟੋਰ, ਬੇਕਰੀ ਅਤੇ ਡਰਾਈਕਲੀਨਿੰਗ ਵਰਗੇ ਕਿੰਨੇ ਹੀ ਸਟੋਰ ਹਨ, ਜੋ ਅਜੇ ਵੀ ਪੇਰੋਲ ਨਾ ਹੋਣ ਕਾਰਨ ਕੁਆਲੀਫਾਈ ਨਹੀਂ ਕਰ ਪਾਉਣਗੇ। ਇਹਨ੍ਹਾਂ ਵਿੱਚੋਂ ਬਹੁਤੇ ਪਹਿਲਾਂ ਹੀ ਸੰਘਰਸ਼ ਕਰ ਰਹੇ ਸਨ। ਹੁਣ ਇਕ ਸਰਵੇ ਰਿਪੋਰਟ ਆਈ ਹੈ ਕਿ ਟੋਰਾਂਟੋ ਵਿੱਚ ਅਜੇ ਦੋ-ਤਿਹਾਈ ਬਿਜ਼ਨਸ ਅਗਲੇ ਤਿੰਨ ਮਹੀਨਿਆਂ ਵਿੱਚ ਬੰਦ ਹੋ ਜਾਣਗੇ। ਅਜਿਹੇ ਬਿਜ਼ਨਸਾਂ ਦੀ ਮਦਦ ਲਈ ਸਰਕਾਰ ਕੀ ਕਰ ਰਹੀ ਹੈ?
ਪ੍ਰਧਾਨ ਮੰਤਰੀ : ਅਸੀਂ ਸਮਝਦੇ ਹਾਂ ਕਿ ਛੋਟੇ ਕਾਰੋਬਾਰ ਇਸ ਸਮੇਂ ਬਹੁਤ ਮੁਸ਼ਕਲ ਹਾਲਾਤਾਂ ਚੋਂ ਲੰਘ ਰਹੇ ਹਨ। ਅਸੀਂ ਇਨ੍ਹਾਂ ਦੀ ਇਸ ਲਈ ਹੀ ਮਦਦ ਕਰਨਾ ਚਾਹੁੰਦੇ ਕਿਉਂਕਿ ਇਹ ਸਾਡੀ ਆਰਥਿਕਤਾ ਦਾ ਧੁਰਾ ਹਨ ਅਤੇ ਸਭ ਤੋਂ ਵੱਧ ਰੋਜ਼ਗਾਰ ਪੈਦਾ ਕਰਦੇ ਹਨ। ਬਲਕਿ ਅਸੀਂ ਚਾਹੁੰਦੇ ਹਾਂ ਕਿ ਬਾਦ ਵਿੱਚ ਇਹ ਆਪਣੇ ਪੈਰਾਂ ਤੇ ਖੜ੍ਹੇ ਰਹਿ ਸਕਣ। ਇਸ ਲਈ ਅਸੀਂ ਇਨ੍ਹਾਂ ਨੂੰ 40,000 ਡਾਲਰ ਦਾ ਲੋਨ ਅਦਾ ਕਰਨ ਦਾ ਫੈਸਲਾ ਕੀਤਾ ਸੀ। ਸਾਨੂੰ ਪਤਾ ਲਗਾ ਸੀ ਕਿ 50,000 ਡਾਲਰ ਸਾਲਾਨਾ ਪੇਰੋਲ ਦੀ ਲਿਮਿਟ ਜ਼ਿਆਦਾ ਹੈ ਇਸ ਲਈ ਅਸੀਂ ਇਸ ਨੂੰ ਘਟਾ ਕੇ 20,000 ਕਰ ਦਿੱਤਾ ਕਿਉਂਕਿ ਜੇਕਰ ਤੁਸੀਂ ਇਕ ਕਰਮਚਾਰੀ ਘੱਟੋ-ਘੱਟ ਤਨਖਾਹ ਤੇ ਰੱਖਦੇ ਹੋ ਤਾਂ ਇਹ ਸ਼ਰਤ ਪੂਰੀ ਕਰਦੇ ਹੋ। ਅਸੀਂ ਸਮਝਦੇ ਹਾਂ ਕਿ ਅਜੇ ਵੀ ਕਈ ਅਜਿਹੇ ਬਿਜ਼ਨਸ ਹਨ, ਜੋ ਇਸ ਮਦਦ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਹ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਪਾ ਰਹੇ। ਅਸੀਂ ਵੱਖ-ਵੱਖ ਐਸੋਸੀਏਸ਼ਨਾਂ ਨਾਲ ਮਿਲ ਕੇ ਅਜਿਹੇ ਬਿਜ਼ਨਸਾਂ ਲਈ ਵੀ ਮਦਦ ਦਾ ਐਲਾਨ ਕਰਨ ਬਾਰੇ ਸੋਚ ਰਹੇ ਹਾਂ ਤਾਕਿ ਨਾ ਸਿਰਫ਼ ਉਹ ਖੁੱਲ੍ਹੇ ਰਹਿ ਸਕਣ ਬਲਕਿ ਕੋਵਿਡ 19 ਦੇ ਖਤਮ ਹੋਣ ਤੋਂ ਬਾਦ ਮਜ਼ਬੂਤੀ ਨਾਲ ਵਾਪਸ ਆ ਸਕਣ।
2. ਸਵਾਲ: ਪ੍ਰਧਾਨ ਮੰਤਰੀ ਜੀ, ਸਰਕਾਰ ਬਾਹਰਲੇ ਮੁਲਕਾਂ ‘ਚ ਫਸੇ ਕੈਨੇਡੀਅਨਾਂ ਨੂੰ ਵਾਪਸ ਲਿਆਉਣ ਲਈ ਪੂਰੇ ਯਤਨ ਰਹੀ ਹੈ, ਇਸ ਸਮੇਂ ਭਾਰਤ ਵਿੱਚ ਕਰੀਬ 20,000 ਕੈਨੇਡੀਅਨ ਲੋਕ ਫਸੇ ਹੋਏ ਹਨ, ਇਨ੍ਹਾਂ ਵਿੱਚ ਬੱਚੇ ਅਤੇ ਬਿਮਾਰ ਬਜ਼ੁਰਗ ਸ਼ਾਮਲ ਹਨ। ਪਿੱਛੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਨਵੀਂ ਦਿੱਲੀ ਵਿੱਚ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦਾ ਦਫਤਰ ਇਨ੍ਹਾਂ ਨੂੰ ਲੋੜੀਂਦੀ ਮਦਦ ਦੇਣ ਤੋਂ ਅਸਮਰਥ ਰਿਹਾ ਹੈ ਅਤੇ ਇਸ ਲਈ ਖਿਮਾ ਵੀ ਮੰਗੀ ਹੈ। ਕੀ ਪ੍ਰਧਾਨ ਮੰਤਰੀ ਦਾ ਦਫਤਰ ਇਸ ਸਾਰੇ ਹਾਲਾਤ ਤੋਂ ਵਾਕਿਫ਼ ਹੈ? ਇਨ੍ਹਾਂ ਦੀ ਤੁਰੰਤ ਮਦਦ ਕਿਵੇਂ ਹੋ ਸਕਦੀ ਹੈ?
ਪ੍ਰਧਾਨ ਮੰਤਰੀ : ਅਸੀਂ ਇਸ ਬਾਰੇ ਪੂਰੀ ਤਰ੍ਹਾਂ ਜਾਣੂ ਹਾਂ। ਇਸ ਸਮੇਂ ਜਦੋਂ ਇੰਟਰਨੈਸ਼ਨਲ ਫਲਾਈਟਾਂ ਘਟੀਆਂ ਹੋਈਆਂ ਹਨ, ਅਸੀਂ ਸਾਰੇ ਮੁਲਕਾਂ ਨਾਲ ਮਿਲ ਕੇ ਕੈਨੇਡੀਅਨਾਂ ਨੂੰ ਵਾਪਸ ਲਿਆਊਣ ਦੀ ਕੋਸ਼ਿਸ਼ ਦਿਨ-ਰਾਤ ਕਰ ਰਹੇ ਹਾਂ। ਜਦੋਂ ਵੀ ਇਹ 20,000 ਲੋਕ ਵਾਪਸ ਆਉਣਗੇ, ਇਨ੍ਹਾਂ ਨੂੰ ઑਇਕੱਲਤਾ਼ ਵਿੱਚ ਰਹਿਣਾ ਪਵੇਗਾ। ਸੰਸਾਰ ਦੇ ਕੁਝ ਹਿੱਸਿਆਂ ਵਿੱਚ ਮੰਗ ਬਹੁਤ ਜ਼ਿਆਦਾ ਹੈ, ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਲ ਹੈ। ਇੰਡੀਆ ਤੋਂ ਫਲਾਈਟਾਂ ਵਧਾਉਣ ਦੀ ਲੋੜ ਹੈ, ਜਿਸ ਲਈ ਯਤਨ ਕਰ ਰਹੇ ਹਾਂ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …