13.4 C
Toronto
Tuesday, June 2, 2026
spot_img
Homeਹਫ਼ਤਾਵਾਰੀ ਫੇਰੀਸੱਤਾ ਦੀ ਦੁਰਵਰਤੋਂ ਮਾਮਲੇ 'ਚ ਟਰੰਪ 'ਤੇ ਚੱਲੇਗਾ ਮੁਕੱਦਮਾ

ਸੱਤਾ ਦੀ ਦੁਰਵਰਤੋਂ ਮਾਮਲੇ ‘ਚ ਟਰੰਪ ‘ਤੇ ਚੱਲੇਗਾ ਮੁਕੱਦਮਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਇਤਿਹਾਸ ‘ਚ ਤੀਸਰੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ‘ਤੇ ਸੰਸਦ ਦੇ ਹੇਠਲੇ ਸਦਨ ‘ਚ ਮਹਾਦੋਸ਼ ਦੀ ਕਾਰਵਾਈ ਕੀਤੀ ਗਈ। ਟਰੰਪ ਦੇ ਖ਼ਿਲਾਫ਼ ਮਹਾਦੋਸ਼ ਲਈ ਸਦਨ ‘ਚ ਦੋ ਮਤੇ ਪੇਸ਼ ਕੀਤੇ ਗਏ। ਪਹਿਲੇ ਮਤੇ ਵਿਚ ਟਰੰਪ ਉਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਸੀ ਜਦਕਿ ਦੂਸਰੇ ਮਤੇ ਵਿਚ ਉਨ੍ਹਾਂ ਦੇ ਖ਼ਿਲਾਫ਼ ਮਹਾਦੋਸ਼ ਸੁਣਵਾਈ ਦੇ ਦੌਰਾਨ ਸੰਸਦ ਦੇ ਕੰਮ ‘ਚ ਅੜਿੱਕਾ ਪਾਉਣ ਦਾ ਆਰੋਪ ਲਗਾਇਆ ਗਿਆ। ਇਸ ਤੋਂ ਬਾਅਦ ਟਰੰਪ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਹਾਦੋਸ਼ ਮਤਾ ਹਾਊਸ ਆਫ਼ ਰਿਪਰਜੈਂਟਿਵ ਵਿਚ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪਰਜੈਂਟਿਵ ‘ਚ ਕਰੀਬ 10 ਘੰਟੇ ਬਹਿਸ ਹੋਈ। ਹੇਠਲੇ ਸਦਨ ‘ਚ ਮਤੇ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰਲੇ ਸਦਨ ਸੇਨੈਟ ‘ਚ ਰਾਸ਼ਟਰਪਤੀ ਟਰੰਪ ‘ਤੇ ਮੁਕੱਦਮਾ ਚੱਲੇਗਾ।

RELATED ARTICLES
POPULAR POSTS