ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਨੋਵਾ ਸਕੋਟੀਆ ਰਾਜ ‘ਚ ਲੰਘੇ ਐਤਵਾਰ ਨੂੰ ਪੁਲਿਸ ਦੀ ਵਰਦੀ ਪਹਿਨ ਕੇ ਆਏ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਈਰਿੰਗ ਕਰਕੇ ਕਈ ਬੇਗੁਨਾਹ ਵਿਅਕਤੀਆਂ ਦੀ ਜਾਨ ਲੈ ਲਈ। ਇਸ ਫਾਈਰਿੰਗ ਦੌਰਾਨ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਅਤੇ ਇਸ ਘਟਨਾ ‘ਚ ਹਮਲਾਵਰ ਖੁਦ ਵੀ ਮਾਰਿਆ ਗਿਆ। ਹਾਲਾਂਕਿ ਪਹਿਲਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ ਸੀ। ਹਮਲਾਵਰ ਦੀ ਪਹਿਚਾਣ 51 ਸਾਲਾ ਗੈਬਰਿਅਲ ਵੋਰਟਮੈਨ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਪਲਾਨਿੰਗ ਦੇ ਤਹਿਤ ਫਾਈਰਿੰਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਪੋਰਟਪਿਕਊ ‘ਚ ਅਕਸਰ ਰੁਕਦਾ ਰਹਿੰਦਾ ਸੀ। ਉਸ ਨੇ ਆਪਣੀ ਕਾਰ ਨੂੰ ਪੁਲਿਸ ਦੀ ਕਾਰ ਵਾਂਗ ਹੀ ਬਣਾ ਰੱਖਿਆ ਸੀ, ਨਾਲ ਹੀ ਉਸ ਨੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਸੀ। ਐਤਵਾਰ ਦੀ ਰਾਤ ਨੂੰ ਸਕੋਟੀਆ ਰਾਜ ਦੇ ਹਾਲਿਫਾਕਸ ਤੋਂ 100 ਕਿਲੋਮੀਟਰ ਦੂਰ ਪੋਰਟਪਿਕਊ ਕਸਬੇ ‘ਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਉਥੇ ਪਹੁੰਚੀ ਤਾਂ ਉਨ੍ਹਾਂ ਨੂੰ ਉਥੇ ਕਈ ਲਾਸ਼ਾਂ ਮਿਲੀਆਂ। ਪੁਲਿਸ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ‘ਚ ਬੇਸਮੈਂਟ ‘ਚ ਲੁਕ ਜਾਣ ਦੇ ਲਈ ਕਿਹਾ। ਇਸ ਤੋਂ ਬਾਅਦ ਪੁਲਿਸ ਨੇ ਹੋਰ ਥਾਵਾਂ ‘ਤੇ ਗੋਲੀਬਾਰੀ ਦੀ ਘਟਨਾਵਾਂ ਦੀ ਵੀ ਜਾਣਕਾਰੀ ਮਿਲੀ ਅਤੇ ਉਥੋਂ ਵੀ ਕੁਝ ਲਾਸ਼ਾਂ ਮਿਲੀਆਂ। ਥੋੜ੍ਹੀ ਦੇਰ ਬਾਅਦ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਹਮਲਾਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਹਾਲਾਂਕਿ ਥੋੜ੍ਹੀ ਦੇਰ ਬਾਅਦ ਹਮਲਾਵਰ ਦੇ ਮਾਰੇ ਜਾਣ ਦੀ ਖਬਰ ਮਿਲੀ।
Check Also
ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ
ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …