ਬੇਗੁਨਾਹ 23 ਬੇਵਕਤੀ ਮੌਤ ਮਾਰੇ ਗਏ
ਨੋਵਾ ਸਕੋਟੀਆ : ਲੰਘੇ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਦੀ ਸਵੇਰ ਨੂੰ ਨੋਵਾ ਸਕੋਟੀਆ ਦੇ ਛੋਟੇ ਕਸਬਿਆਂ ਵਿਚ ਇਕ ਬੰਦੂਕਧਾਰੀ ਦੀ ਵਹਿਸ਼ੀਅਤ ਦਾ ਨਿਸ਼ਾਨਾ ਬਣੇ ਲੋਕਾਂ ‘ਚ ਮਰਨ ਵਾਲਿਆ ਦੀ ਗਿਣਤੀ 23 ਹੋ ਗਈ ਹੈ ਅਤੇ ਪੁਲਿਸ ਨੂੰ ਇਸ ਕਾਰੇ ਵਿਚ ਕੁਝ ਹੋਰ ਮੌਤਾਂ ਹੋਣ ਦਾ ਵੀ ਖਦਸ਼ਾ ਹੈ। ਪੋਰਟਪਿਕ ਕਸਬੇ ਤੋਂ ਲੈ ਕੇ ਐਨਫੀਲਡ ਤੱਕ ਹੋਏ ਇਸ ਕਤਲੇਆਮ ਵਿੱਚ ਮਰਨ ਵਾਲਿਆਂ ਵਿਚ ਇਕ ਪੁਲਿਸ ਅਫਸਰ, ਇਕ ਅਧਿਆਪਕ, ਇਕ ਨਰਸ ਅਤੇ ਪੰਜ ਵਿਆਹੇ ਜੋੜੇ ਸ਼ਾਮਲ ਸਨ।
ਸ਼ੱਕੀ ਬੰਦੂਕਧਾਰੀ ਹਤਿਆਰਾ 51 ਸਾਲਾ ਡੈਂਟਲ ਡਾਕਟਰ ਦੱਸਿਆ ਜਾ ਰਿਹਾ ਹੈ ਜਿਸਦੀ ਪੁਲਿਸ ਨਾਲ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ। ਇਹ ਕਾਰਾ ਕਰਨ ਵੇਲੇ ਉਸ ਨੇ ਪੁਲਿਸ ਵਰਦੀ ਪਹਿਨੀ ਹੋਈ ਸੀ ਅਤੇ ਫੋਰਡ ਟੌਰਸ ਕਾਰ ਨੂੰ ਉਸ ਨੇ ਜਾਅਲੀ ਪੁਲਿਸ ਵਹੀਕਲ ਦਾ ਰੂਪ ਦਿੱਤਾ ਹੋਇਆ ਸੀ।
ਆਰਸੀਐਮਪੀ ਨੇ ਐਤਵਾਰ ਸਵੇਰੇ 8:54 ਦੇ ਇੱਕ ਟਵੀਟ ਵਿੱਚ ਇਸ ਸ਼ੱਕੀ ਵਿਅਕਤੀ ਦੀ ਪਛਾਣ ਦਾ ਐਲਾਨ ਕੀਤਾ। ਲੋਕਾਂ ਨੂੰ ਉਸ ਦੇ ਦੱਸੇ ਹੋਏ ਠਿਕਾਣਿਆਂ ਬਾਰੇ ਚਿਤਾਵਨੀ ਦਿੱਤੀ ਗਈ ਅਤੇ ਉਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਇਸੇ ਦੌਰਾਨ ਉਹ ਆਰਸੀਐਮਪੀ ਦੀ ਜਾਅਲੀ ਕਾਰ ਤੋਂ ਸਿਲਵਰ ਸ਼ੈਵਰਲੇਟ ਟਰੈਕਰ ਐਸਯੂਵੀ ਤੇ ਸਵਾਰ ਹੋ ਗਿਆ। ਐਨਫੀਲਡ ਦੇ ਇਰਵਿੰਗ ਬਿਗ ਸਟਾਪ ਗੈਸ ਸਟੇਸ਼ਨ ‘ਤੇ ਪੁਲਿਸ ਨੇ ਇਸ ਸ਼ੱਕੀ ਵਿਅਕਤੀ ਨੂੰ ਆਪਣੇ ਘੇਰੇ ਵਿਚ ਲੈ ਲਿਆ, ਜਿੱਥੇ ਪਾਰਕਿੰਗ ਵਿਚ ਆਹਮੋ ਸਾਹਮਣੀ ਗੋਲਬਾਰੀ ਹੋਈ ਅਤੇ ਸ਼ੱਕੀ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Home / ਹਫ਼ਤਾਵਾਰੀ ਫੇਰੀ / ਨੋਵਾ ਸਕੋਟੀਆ ‘ਚ ਪੁਲਿਸ ਦੀ ਵਰਦੀ ‘ਚ ਆਏ ਹਮਲਾਵਰ ਨੇ ਅੰਨ੍ਹੇਵਾਹ ਰਾਤ ਭਰ ਕੀਤੀ ਸੀ ਫਾਇਰਿੰਗ
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …