ਭਾਰਤ ਵਿੱਚ ਫਸੇ ਲੋਕਾਂ ਨੂੰ ਤੁਰੰਤ ਮਦਦ ਦੇਣ ਲਈ ਅੱਗੇ ਆਏ ਐਨਡੀਪੀ ਲੀਡਰ ਜਗਮੀਤ ਸਿੰਘ
ਛੋਟੇ ਬਿਜ਼ਨਸਾਂ ਨੂੰ ਪੇਰੋਲ ਦੀਆਂ ਸ਼ਰਤਾਂ ਤੋਂ ਮੁਕਤ ਕਰਨ ਦੀ ਲੋੜ
ਮਿਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਮੀਡੀਆ ਗਰੁੱਪ ਵੱਲੋਂ ਲਗਾਤਾਰ ਕੈਨੇਡਾ ਦੇ ਰਾਜਨੀਤਕ ਲੀਡਰਾਂ ਨਾਲ ਕਰੋਨਾ ਵਾਇਰਸ ਦੇ ਨਾਲ ਨਿਪਟਣ ਲਈ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ ਸਵਾਲ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਲੰਘੇ ਸੋਮਵਾਰ ਨੂੰ ਐਨਡੀਪੀ ਲੀਡਰ ਜਗਮੀਤ ਸਿੰਘ ਹੋਰਾਂ ਨੂੰ ਔਟਵਾ ਤੋਂ ਮੁੱਖਧਾਰਾ ਦੇ ਮੀਡੀਆ ਨਾਲ ਗੱਲਬਾਤ ਦੌਰਾਨ ‘ਪਰਵਾਸੀ’ ਮੀਡੀਆ ਦੇ ਮੁੱਖ-ਸੰਪਾਦਕ ਰਜਿੰਦਰ ਸੈਣੀ ਵੱਲੋਂ ਫੈਡਰਲ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਨੂੰ ਦਿੱਤੇ ਜਾ ਰਹੇ 40,000 ਡਾਲਰ ਦੇ ਲੋਨ ਲਈ 20,000 ਡਾਲਰ ਦੇ ਪੇਰੋਲ ਦੀ ਸ਼ਰਤ ਨੂੰ ਹਟਾਉਣ ਲਈ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਮੰਨਿਆ ਕਿ ਇਹ ਬਿਜ਼ਨਸ ਪਹਿਲਾਂ ਹੀ ਸੰਘਰਸ਼ ਕਰ ਰਹੇ ਸਨ, ਇਨ੍ਹਾਂ ਨੂੰ ਬਚਾਉਣ ਲਈ ਇਸ ਸ਼ਰਤ ਨੂੰ ਹਟਾਉਣ ਦੀ ਤੁਰੰਤ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਫਸੇ ਲੋਕਾਂ ਤੋਂ ਵਾਪਸ ਆਉਣ ਲਈ 3000 ਡਾਲਰ ਦੀ ਟਿਕਟ ਬਹੁਤ ਮਹਿੰਗੀ ਹੈ ਅਤੇ ਕਈ ਬਜ਼ੁਰਗ ਬਿਮਾਰੀ ਦੀ ਹਾਲਤ ਵਿੱਚ ਹਨ। ਸਰਕਾਰ ਨੂੰ ਇਨ੍ਹਾਂ ਦੀ ਤੁਰੰਤ ਮਦਦ ਕਰਨੀ ਚਾਹੀਦੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …