ਨਵੀਂ ਦਿੱਲੀ/ਪਰਵਾਸੀ ਬਿਊਰੋ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਹਾਰਪਰ ਨੇ ਮੋਦੀ ਨੂੰ ਆਪਣੀ ਨਵੀਂ ਕਿਤਾਬ ਦੀ ਕਾਪੀ ਭੇਟ ਕੀਤੀ ਅਤੇ ਲੋਕਤੰਤਰ ਦਰਮਿਆਨ ਸਹਿਯੋਗ ਸਬੰਧੀ ਮੁੱਦੇ ‘ਤੇ ਚਰਚਾ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਤੋਂ ਸਿਰਫ਼ 10 ਮਹੀਨੇ ਬਾਅਦ ਹਾਰਪਰ ਨੇ ਭਾਰਤ ਯਾਤਰਾ ਕੀਤੀ ਅਤੇ ਮੋਦੀ ਨਾਲ ਮੁਲਾਕਾਤ ਕੀਤੀ।
ਹਾਰਪਰ ਭਾਰਤ ਵਿਖੇ ਭਾਰਤ ਦੇ ਵਿਦੇਸ਼ ਮਾਮਲੇ ਮੰਤਰਾਲੇ ਵੱਲੋਂ ਸਪਾਂਸਰਡ ਸਾਲਾਨਾ ਭੂਗੋਲਿਕ ਸਿਖਰ ਸੰਮੇਲਨ ‘ਰਾਇਸੀਨਾ ਗੱਲਬਾਤ’ ਵਿੱਚ ਹਿੱਸਾ ਲੈਣ ਗਏ ਸਨ। ਮੀਟਿੰਗ ਤੋਂ ਬਾਅਦ ਹਾਰਪਰ ਨੇ ਮੋਦੀ ਸਬੰਧੀ ਟਵੀਟ ਕੀਤਾ ਕਿ ਉਹ ਆਜ਼ਾਦੀ ਤੋਂ ਬਾਅਦ ਭਾਰਤ ਦੇ ਸਭ ਤੋਂ ਮਹੱਤਵਪੂਰਨ ਨੇਤਾ ਹਨ। 2015 ਵਿੱਚ ਹਾਰਪਰ ਨੇ ਮੋਦੀ ਦੀ ਕੈਨੇਡਾ ਵਿੱਚ ਮੇਜ਼ਬਾਨੀ ਕੀਤੀ ਸੀ ਜੋ ਭਾਰਤ ਦੇ 40 ਸਾਲਾ ਇਤਿਹਾਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਕੈਨੇਡਾ ਦਾ ਦੌਰਾ ਕੀਤਾ ਸੀ। ਇਸ ਦੌਰੇ ਨੇ 1970 ਵਿੱਚ ਭਾਰਤ ਵੱਲੋਂ ਪ੍ਰਮਾਣੂ ਬੰਬ ਬਣਾਉਣ ਲਈ ਗੁਪਤ ਤੌਰ ‘ਤੇ ਵਰਤੀ ਗਈ ਕੈਨੇਡੀਆਈ ਤਕਨੀਕ ਨਾਲ ਦੋਨੋਂ ਦੇਸ਼ਾਂ ਵਿਚ ਆਈ ਕੁੜੱਤਣ ਨੂੰ ਖਤਮ ਕੀਤਾ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …