Breaking News
Home / ਹਫ਼ਤਾਵਾਰੀ ਫੇਰੀ / ਘੁੱਗੀ ਦੀ ਉਡਾਰ – ਹੰਸ ਦੀ ਛਾਲ

ਘੁੱਗੀ ਦੀ ਉਡਾਰ – ਹੰਸ ਦੀ ਛਾਲ

gurpreet-singh-at-hairmandir-shaib-copy-copyhanssss-copy-copyਲੰਘੇ ਇਕ ਹਫਤੇ ਵਿਚ ਪੰਜਾਬ ਦੀ ਸਿਆਸਤ ਵਿਚ ਖਾਸੀ ਹਲਚਲ ਹੋਈ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਕਨਵੀਨਰ ਥਾਪਿਆ। ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ‘ਆਵਾਜ਼-ਏ-ਪੰਜਾਬ’ ਮੋਰਚੇ ਦਾ ਗਠਨ ਕੀਤਾ। ਜਿਸ ਨਾਲ ਗਾਂਧੀ ਤੇ ਸਵਰਾਜ ਧੜੇ ਸਮੇਤ ਛੋਟੇਪੁਰ ਨੂੰ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਦੂਜੇ ਪਾਸੇ ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਨੂੰ ਬਾਹਰੋਂ ਸਮਰਥਨ ਦੇ ਦਿੱਤਾ। ਜਦੋਂ ਕਿ ਕਾਂਗਰਸ ਦੇ ਐਸ ਸੀ ਸੈਲ ਦੀ ਬੈਠਕ ਦੀ ਸਟੇਜ ਤੋਂ ਹੰਸ ਰਾਜ ਹੰਸ ਨੇ ਇਹ ਆਖ ਕੇ ਛਾਲ ਮਾਰ ਦਿੱਤੀ ਕਿ ਬਾਲਮੀਕੀ ਭਾਈਚਾਰੇ ਨਾਲ ਧੱਕਾ ਹੋ ਰਿਹਾ ਹੈ। ਇੰਝ ਘੁੱਗੀ ਦੀ ਉਡਾਰ ਤੇ ਹੰਸ ਦੀ ਛਾਲ ਦੇ ਨਾਲ-ਨਾਲ ਇਹ ਸਭ ਮੁੱਦੇ ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ, ਮੀਡੀਆ ਵਿਚ ਤੇ ਸ਼ੋਸ਼ਲ ਮੀਡੀਆ ‘ਤੇ ਛਾਏ ਰਹੇ।
ਘੁੱਗੀ ਕਨਵੀਨਰ ‘ਆਪ’ ਦਾ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਵੀ ਹੋ ਸਕਦੇ ਹਨ। ਘੁੱਗੀ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਇਆ।
ਬਰਾੜ ਬਾਹਰੋਂ ‘ਆਪ’ ਦਾ
ਚੰਡੀਗੜ੍ਹ : ਜਗਮੀਤ ਬਰਾੜ ਨੇ ਬਿਨਾ ਸ਼ਰਤ ‘ਆਪ’ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕੀਤਾ। ਚੰਡੀਗੜ੍ਹ ‘ਚ ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ, ਸੰਜੇ ਸਿੰਘ, ਭਗਵੰਤ ਮਾਨ ਤੇ ਜਰਨੈਲ ਸਿੰਘ ਦੀ ਮੌਜੂਦਗੀ ਵਿਚ ਬਰਾੜ ਨੇ ‘ਆਪ’ ਨੂੰ ਸਮਰਥਨ ਦਿੱਤਾ।  ਇਸ ‘ਤੇ ਟਿੱਪਣੀ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ, ਜਗਮੀਤ ਬਰਾੜ ਹੀ ਬਥੇਰਾ ਹੈ।
ਹੰਸ ਆਪਣੇ ਆਪ ਦਾ
ਚੰਡੀਗੜ੍ਹ : ਕਾਂਗਰਸ ਐਸ ਸੀ ਸੈਲ ਦੀ ਬੈਠਕ ਵਿਚ ਚਰਨਜੀਤ ਚੰਨੀ ਨੇ ਜਿਵੇਂ ਹੀ ਆਖਿਆ ਕਿ ਦਲਿਤਾਂ ਨੂੰ ਪਾਰਟੀ ਵਿਚ ਪੂਰਾ ਸਨਮਾਨ ਮਿਲਦਾ ਹੈ, ਤਿਵੇਂ ਹੀ ਹੰਸ ਰਾਜ ਹੰਸ ਭੜਕ ਉਠੇ। ਸਮਸ਼ੇਰ ਸਿੰਘ ਦੂਲੋਂ ਦਾ ਨਾਂ ਆਉਂਦਿਆਂ ਹੀ ਹੰਸ ਰਾਜ ਨੇ ਮਾਈਕ ਖੋਹ ਕੇ ਆਖਿਆ ਕਿ ਚੰਨੀ ਝੂਠ ਬੋਲ ਰਹੇ ਹਨ। ਨਾਅਰੇਬਾਜ਼ੀ ਕਰਦਿਆਂ ਹੰਸ ਨੇ ਸਟੇਜ ਤੋਂ ਛਾਲ ਮਾਰ ਦਿੱਤੀ। ਫਿਰ ਮਨਾਉਣ ‘ਤੇ ਮੰਨ ਵੀ ਗਏ ਤੇ ਵਾਪਸ ਆ ਗਏ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …