ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਏਬੀਪੀ ਨਿਊਜ਼ ਤੇ ਸੀ ਵੋਟਰ ਸਰਵੇ ਵਿਚ ਮੋਦੀ ਦਲ ਨੂੰ ਮੂਹਰੇ ਦੱਸਿਆ ਗਿਆ ਹੈ, ਪਰ ਨਾਲ ਹੀ ਬਹੁਮਤ ਤੋਂ ਦੂਰ ਵੀ ਦਿਖਾਇਆ ਗਿਆ ਹੈ। ਇਸ ਸਰਵੇ ਵਿਚ ਕਿਸੇ ਨੂੰ ਵੀ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. 233 ਸੀਟਾਂ ਹਾਸਲ ਕਰਦਾ ਦਿਖਾਇਆ ਗਿਆ, ਪਰ ਉਹ ਬਹੁਮਤ ਤੋਂ 39 ਸੀਟਾਂ ਘੱਟ ਹਨ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ ਸਰਵੇ ਵਿਚ 167 ਸੀਟਾਂ ਦਰਸਾਈਆਂ ਗਈਆਂ ਹਨ ਤੇ ਹੋਰ ਦਲਾਂ ਨੂੰ 143 ਸੀਟਾਂ ਮਿਲਣ ਦੀ ਸੰਭਾਵਨਾ ਹੈ। ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਦਿਸ ਰਿਹਾ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …