Breaking News
Home / ਭਾਰਤ / ਮੁੰਬਈ ’ਚ 60 ਮੰਜ਼ਿਲਾਂ ਇਮਾਰਤ ’ਚ ਲੱਗੀ ਭਿਆਨਕ ਅੱਗ

ਮੁੰਬਈ ’ਚ 60 ਮੰਜ਼ਿਲਾਂ ਇਮਾਰਤ ’ਚ ਲੱਗੀ ਭਿਆਨਕ ਅੱਗ

ਅੱਗ ਤੋਂ ਬਚਣ ਲਈ 10 ਮਿੰਟ ਗਰਿਲ ਨਾਲ ਲਟਕਿਆ ਰਿਹਾ ਇਕ ਨੌਜਵਾਨ, ਫਿਰ ਵੀ ਹੋਈ ਮੌਤ
ਮੁੰਬਈ/ਬਿਊਰੋ ਨਿਊਜ਼
ਸਾਊਥ ਮੁੰਬਈ ਦੇ ਕਰੀ ਰੋਡ ਇਲਾਕੇ ਵਿਚ ਇਕ 60 ਮੰਜ਼ਿਲਾਂ ਨਿਰਮਾਣ ਅਧੀਨ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇਮਾਰਤ ਦੇ 19ਵੇਂ ਫਲੋਰ ਵਿਚ ਲੱਗੀ ਅਤੇ ਇਸਦੀ ਲਪੇਟ ਵਿਚ 17ਵਾਂ ਅਤੇ 20ਵਾਂ ਫਲੋਰ ਵੀ ਆ ਗਏ। ਇਸ ਦੌਰਾਨ ਇਕ ਵੀਡੀਓ ਵਿਚ ਸਾਹਮਣੇ ਆਇਆ ਕਿ ਇਕ ਵਿਅਕਤੀ ਅੱਗ ਤੋਂ ਬਚਣ ਲਈ 19ਵੇਂ ਫਲੋਰ ਦੀ ਗਰਿਲ ਨਾਲ ਲਟਕ ਰਿਹਾ ਸੀ। ਇਸ ਦੌਰਾਨ ਉਸਦਾ ਹੱਥ ਛੁੱਟ ਗਿਆ ਅਤੇ ਹੇਠਾਂ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਇਮਾਰਤ ਦਾ ਫਾਇਰ ਸਿਸਟਮ ਦੋ ਸਾਲਾਂ ਤੋਂ ਬੰਦ ਸੀ, ਪਰ ਸੁਸਾਇਟੀ ਨੇ ਇਸ ਬਾਰੇ ਬੀਐਮਸੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਧਿਆਨ ਰਹੇ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਇਸ ਇਮਾਰਤ ਦਾ ਸਕਿਉਰਿਟੀ ਇੰਚਾਰਜ ਸੀ। ਇਸ ਤੋਂ ਬਾਅਦ ਬੀਐਮਸੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …