Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਕੀਤਾ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਕੀਤਾ ਸੰਬੋਧਨ

ਕਿਹਾ, ਅਸੀਂ ਛੇਤੀ ਹੀ ਕਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ਕੀਤਾ। ਕਰੋਨਾ ਕਾਲ ਦੇ 19 ਮਹੀਨਿਆਂ ਵਿਚ ਇਹ ਉਨ੍ਹਾਂ ਦਾ 10ਵਾਂ ਸੰਬੋਧਨ ਸੀ। ਆਪਣੇ 20 ਮਿੰਟ ਦੇ ਸੰਬੋਧਨ ਵਿਚ ਮੋਦੀ ਦਾ ਜ਼ਿਆਦਾਤਰ ਫੋਕਸ ਕਰੋਨਾ ਵੈਕਸੀਨ ਦੇ 100 ਕਰੋੜ ਡੋਜ਼ ਪੂਰੇ ਹੋਣ ਅਤੇ ਮਹਾਂਮਾਰੀ ਨਾਲ ਨਿਪਟਣ ਦੇ ਤਰੀਕਿਆਂ ’ਤੇ ਰਿਹਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ, ਪਰ ਜਿੰਨਾ ਚਿਰ ਇਹ ਜੰਗ ਜਾਰੀ ਰਹੇਗੀ, ਸਾਨੂੰ ਹਥਿਆਰ ਸੁੱਟਣ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਕਰੋੜ ਕੋਵਿਡ-19 ਟੀਕਿਆਂ ਦਾ ਟੀਚਾ ਪੂਰਾ ਕਰਨਾ, ਹਰ ਭਾਰਤੀ ਦੀ ਸਫਲਤਾ ਹੈ ਅਤੇ ਇਹ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਵੀ ਹੈ। ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ ਸਾਇੰਸ ਦੇ ਅਧਾਰ ’ਤੇ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਕਾਲ ਦੌਰਾਨ ਥਾਲੀ ਤੇ ਤਾਲੀ ਵਜਾਉਣ ਨਾਲ ਵੀ ਦੇਸ਼ ਵਿਚ ਇਕਜੁੱਟਤਾ ਦਾ ਮਾਹੌਲ ਦਿਸਿਆ।

 

Check Also

ਕਿਸਾਨ 29 ਨਵੰਬਰ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ …