5.2 C
Toronto
Friday, October 31, 2025
spot_img
Homeਭਾਰਤਸਤੇਂਦਰ ਜੈਨ ਅਤੇ ਜੇਲ੍ਹ ਸੁਪਰਡੈਂਟ ਦੀ ਗੱਲਬਾਤ ਵਾਲਾ ਵੀਡੀਓ ਭਾਜਪਾ ਨੇ ਕੀਤਾ...

ਸਤੇਂਦਰ ਜੈਨ ਅਤੇ ਜੇਲ੍ਹ ਸੁਪਰਡੈਂਟ ਦੀ ਗੱਲਬਾਤ ਵਾਲਾ ਵੀਡੀਓ ਭਾਜਪਾ ਨੇ ਕੀਤਾ ਜਾਰੀ

ਕਿਹਾ-ਜੇਲ੍ਹ ਮੰਤਰੀ ਦੇ ਦਰਬਾਰ ’ਚ ਹਾਜ਼ਰੀ ਭਰਦੇ ਹੋਏ ਜੇਲ੍ਹ ਸੁਪਰਡੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਹੁਣ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ’ਚ ਉਹ ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਇਸ ਵੀਡੀਓ ਨੂੰ ਟਵਿੱਟਰ ’ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਫੋਟੋ ਕੈਪਸ਼ਨ ’ਚ ਲਿਖਿਆ ਹੈ ਕਿ ਲਓ ਜੀ ਨਵਾਂ ਵੀਡੀਓ ਇਮਾਨਦਾਰ ਮੰਤਰੀ ਜੈਨ ਦਾ। ਜੇਲ੍ਹ ਮੰਤਰੀ ਸਤੇਂਦਰ ਜੈਨ ਦੇ ਦਰਬਾਰ ’ਚ ਰਾਤ ਨੂੰ 8 ਵਜੇ ਹਾਜ਼ਰੀ ਭਰਦੇ ਹੋਏ ਜੇਲ੍ਹ ਸੁਪਰਡੈਂਟ। ਟਵਿੱਟਰ ’ਤੇ ਸ਼ੇਅਰ ਕੀਤਾ ਗਿਆ ਇਹ ਵੀਡੀਓ 12 ਸਤੰਬਰ ਦਾ ਹੈ। ਇਸ ’ਚ ਦਿਖ ਰਿਹਾ ਹੈ ਕਿ ਜੈਨ ਤਿੰਨ ਲੋਕਾਂ ਦੇ ਨਾਲ ਬੈਠੇ ਹਨ। ਕੁੱਝ ਦੇਰ ਬਾਅਦ ਤਿੰਨੋਂ ਉਠ ਕੇ ਚਲ ਜਾਂਦੇ ਹਨ ਅਤੇ ਜੇਲ੍ਹ ਸੁਪਰਡੈਂਟ ਅਜੀਤ ਕੁਮਾਰ ਉਥੇ ਆਉਂਦੇ ਹਨ ਅਤੇ ਕੁਰਸੀ ’ਤੇ ਬੈਠ ਜਾਂਦੇ ਹਨ। ਇਸ ਦੌਰਾਨ ਜੈਨ ਬੈਡ ’ਤੇ ਪਏ ਰਹਿੰਦੇ ਹਨ। ਦੋਵਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ। ਜੈਨ ਨੂੰ ਜੇਲ੍ਹ ਅੰਦਰ ਵੀਵੀਆਈਪੀ ਟਰੀਟਮੈਂਟ ਦੇਣ ਦੇ ਆਰੋਪ ’ਚ ਤਿਹਾੜ ਜੇਲ੍ਹ ਦੇ ਬੈਰਕ ਨੰਬਰ 7 ਦੇ ਸੁਪਰਡੈਂਟ ਅਜੀਤ ਕੁਮਾਰ ਲੰਘੀ 14 ਨਵੰਬਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਧਿਆਨ ਰਹੇ ਸਤਿੰਦਰ ਜੈਨ ਨੂੰ ਜੇਲ੍ਹ ਅੰਦਰ ਵੀਵੀਆਈਪੀ ਟਰੀਟਮੈਂਟ ਦੇਣ ਦੇ ਇਸ ਤੋਂ ਪਹਿਲਾਂ ਵੀ ਤਿੰਨ ਵੀਡੀਓ ਜਾਰੀ ਹੋ ਚੁੱਕੇ ਹਨ।

 

 

RELATED ARTICLES
POPULAR POSTS