Breaking News
Home / ਭਾਰਤ / ਅੱਤਵਾਦ ਖਿਲਾਫ ਇਕਜੁਟ ਹੋਏ ਭਾਰਤ, ਰੂਸ ਤੇ ਚੀਨ

ਅੱਤਵਾਦ ਖਿਲਾਫ ਇਕਜੁਟ ਹੋਏ ਭਾਰਤ, ਰੂਸ ਤੇ ਚੀਨ

ਲਸ਼ਕਰ-ਏ-ਤੋਇਬਾਵਰਗੀਆਂ ਜਥੇਬੰਦੀਆਂ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਪ੍ਰਗਟਾਈਚਿੰਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ, ਰੂਸਅਤੇ ਚੀਨ ਨੇ ਅੱਤਵਾਦ ਲਈਮਾਲੀਇਮਦਾਦਰੋਕਣਅਤੇ ਅੱਤਵਾਦੀ ਢਾਂਚਾਤਹਿਸ-ਨਹਿਸਕਰਨਸਮੇਤ ਅੱਤਵਾਦ ਖ਼ਿਲਾਫ਼ਸਹਿਯੋਗ ਵਧਾਉਣਦਾਫ਼ੈਸਲਾਕੀਤਾ ਹੈ। ਇਥੇ ਰੂਸ-ਭਾਰਤ-ਚੀਨ ਦੇ ਵਿਦੇਸ਼ਮੰਤਰੀਆਂ ਦੀ15ਵੀਂ ਬੈਠਕਵਿੱਚਭਾਰਤਵੱਲੋਂ ਪਾਕਿਸਤਾਨਆਧਾਰਤਲਸ਼ਕਰ-ਏ-ਤੋਇਬਾਵਰਗੀਆਂ ਅੱਤਵਾਦੀ ਜਥੇਬੰਦੀਆਂ ਵੱਲੋਂ ਗਤੀਵਿਧੀਆਂ ਤੇਜ਼ ਕੀਤੇ ਜਾਣ’ਤੇ ਚਿੰਤਾਪ੍ਰਗਟਾਈ।ਸਾਂਝੇ ਬਿਆਨਮੁਤਾਬਕ ਇਸ ਬੈਠਕਵਿਚਵਿਦੇਸ਼ਮੰਤਰੀਸੁਸ਼ਮਾਸਵਰਾਜ, ਚੀਨ ਦੇ ਵਿਦੇਸ਼ਮੰਤਰੀ ਵਾਂਗ ਯੀਅਤੇ ਰੂਸ ਦੇ ਵਿਦੇਸ਼ਮੰਤਰੀਸਰਗਈਲਵਰੋਵ ਨੇ ਕੱਟੜਵਾਦ ਤੇ ਅੱਤਵਾਦ ਦੇ ਟਾਕਰੇ ਅਤੇ ਇਸ ਨੂੰ ਰੋਕਣਵਿਚਮੁਲਕਾਂ ਦੀਮੁਢਲੀ ਤੇ ਮੋਹਰੀਭੂਮਿਕਾ ਤੇ ਜ਼ਿੰਮੇਵਾਰੀਦੀਨਿਸ਼ਾਨਦੇਹੀਵੀਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਸਾਰੇ ਮੁਲਕਾਂ ਨੂੰ ਆਪਣੇ ਸਰਜ਼ਮੀਂ ਤੋਂ ਅੱਤਵਾਦੀ ਗਤੀਵਿਧੀਆਂ ਰੋਕਣਲਈਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।ਸੁਸ਼ਮਾਸਵਰਾਜ ਨੇ ਕਿਹਾ, ‘ਅੱਤਵਾਦ ‘ਤੇ ਚਰਚਾ ਦੌਰਾਨ ਮੈਂ ਆਪਣਾਵਿਚਾਰਰੱਖਿਆ ਕਿ ਤਾਲਿਬਾਨ, ਆਈਐਸਆਈਐਸ, ਅਲ-ਕਾਇਦਾਅਤੇ ਲਸ਼ਕਰ-ਏ-ਤੋਇਬਾਵਰਗੀਆਂ ਅੱਤਵਾਦੀ ਜਥੇਬੰਦੀਆਂ ਦੀਆਂ ਕਾਰਵਾਈਆਂ ਵਿੱਚਜ਼ਿਕਰਯੋਗ ਵਾਧਾਸਿੱਧੇ ਤੌਰ ‘ਤੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਤੋਂ ਇਲਾਵਾਆਲਮੀਆਰਥਿਕਤਾਅਤੇ ਟਿਕਾਊ ਵਿਕਾਸਲਈਖ਼ਤਰਾ ਹੈ।’ ਸਾਂਝੇ ਬਿਆਨਵਿੱਚਪਾਕਿਸਤਾਨਦਾ ਨਾਂ ਨਹੀਂ ਲਿਆ ਗਿਆ ਜਦੋਂਕਿ ਸਤੰਬਰਵਿੱਚਚੀਨਵਿੱਚ ਹੋਏ ਬਰਿਕਸਸੰਮੇਲਨਬਾਅਦਜਾਰੀਕੀਤੇ ਸਾਂਝੇ ਦਸਤਾਵੇਜ਼ ਵਿੱਚਪਾਕਿਦਾਜ਼ਿਕਰ ਸੀ। ਤਿੰਨਮੁਲਕਾਂ ਦੇ ਵਿਦੇਸ਼ਮੰਤਰੀਆਂ ਦੇ ਸਾਂਝੇ ਬਿਆਨਮੁਤਾਬਕ, ‘ਅਸੀਂ ਮੁੜਪੁਸ਼ਟੀਕਰਦੇ ਹਾਂ ਕਿ ਸਾਰੇ ਤਰ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਅਪਰਾਧਕਅਤੇ ਨਾਜਾਇਜ਼ ਹਨਭਾਵੇਂ ਇਨ੍ਹਾਂ ਦਾ ਕੋਈ ਵੀਮਕਸਦਹੋਵੇ ਅਤੇ ਇਹ ਕਿਤੇ ਵੀਅਤੇ ਕਿਸੇ ਵੱਲੋਂ ਵੀਕੀਤੀਆਂ ਗਈਆਂ ਹੋਣ।’ਇਨ੍ਹਾਂ ਆਗੂਆਂ ਨੇ ਅੱਤਵਾਦੀ ਜਥੇਬੰਦੀਆਂ ਲਈਭਰਤੀਅਤੇ ਫੰਡਰੋਕਣਵਾਸਤੇ ਸਹਿਯੋਗ ਵਧਾਉਣ ਤੋਂ ਇਲਾਵਾ ਅੱਤਵਾਦੀ ਮਕਸਦਾਂ ਲਈਸੂਚਨਾ ਤੇ ਸੰਚਾਰਤਕਨਾਲੋਜੀਦੀਦੁਰਵਰਤੋਂ ਅਤੇ ਅੱਤਵਾਦੀਆਂ ਨੂੰ ਹਥਿਆਰਾਂ ਦੀਸਪਲਾਈਰੋਕਣਦਾਫ਼ੈਸਲਾਕੀਤਾ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …