1.7 C
Toronto
Wednesday, January 7, 2026
spot_img
Homeਭਾਰਤਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਬਜ਼ੁਰਗ ਰੇਲ ਯਾਤਰੀਆਂ ਲਈ ਮੰਗੀ ਸਹੂਲਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੀਨੀਅਰ ਨਾਗਰਿਕਾਂ ਨੂੰ ਰੇਲਵੇ ਕਿਰਾਏ ’ਚ ਦਿੱਤੀ ਜਾਣ ਵਾਲੀ ਛੋਟ ਬਹਾਲ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਕਿ ਰੇਲ ਕਿਰਾਏ ਵਿਚ ਬਜ਼ੁਰਗਾਂ ਲਈ ਰਿਆਇਤ ਨੂੰ ਖਤਮ ਕਰਨਾ ਬੇਹੱਦ ਮੰਦਭਾਗੀ ਗੱਲ ਹੈ, ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਬਿਨਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਕੇਜਰੀਵਾਲ ਨੇ ਕਿਹਾ ਕਿ ਅਜਿਹੇ ਵਿਚ ਮੇਰੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਇਸ ਨੂੰ ਮੁੜ ਬਹਾਲ ਕਰਨ। ਉਨ੍ਹਾਂ ਕਿਹਾ ਕਿ ਅਸੀਂ ਮੁਫਤ ਵਿਚ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਂਦੇ ਹਾਂ। ਕੇਜਰੀਵਾਲ ਨੇ ਕਿਹਾ ਕਿ 1600 ਕਰੋੜ ਰੁਪਏ ਦੀ ਬਚਤ ਲਈ ਬਜ਼ੁਰਗਾਂ ਦੀ ਛੋਟ ਖਤਮ ਕਰਨਾ ਗਲਤ ਹੈ। ਜ਼ਿਕਰਯੋਗ ਹੈ ਕਿ ਰੇਲ ਕਿਰਾਏ ਵਿਚ ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀ ਛੋਟ ਖਤਮ ਕੀਤੇ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ, ਇਸਦੇ ਚੱਲਦਿਆਂ ਸੀਨੀਅਰ ਨਾਗਰਿਕਾਂ ਲਈ ਛੋਟ ਦੀ ਮੰਗ ਮੁੜ ਜ਼ੋਰ ਫੜ ਰਹੀ ਹੈ। ਧਿਆਨ ਰਹੇ ਕਿ ਕੋਵਿਡ ਦੌਰਾਨ ਖਰਾਬ ਵਿੱਤੀ ਹਾਲਤ ਨੂੰ ਦੇਖਦੇ ਹੋਏ ਰੇਲਵੇ ਨੇ ਤਿੰਨ ਸ਼ੇ੍ਰਣੀਆਂ ਨੂੰ ਛੱਡ ਕੇ ਸਾਰਿਆਂ ਦੇ ਕਿਰਾਏ ਵਿਚ ਛੋਟ ਬੰਦ ਕਰ ਦਿੱਤੀ ਸੀ। ਇਨ੍ਹਾਂ ਵਿਚ ਸੀਨੀਅਰ ਨਾਗਰਿਕ ਵੀ ਸ਼ਾਮਲ ਹਨ। ਕੋਵਿਡ ਤੋਂ ਪਹਿਲਾਂ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਰੇਲ ਕਿਰਾਏ ਵਿਚ 50 ਫੀਸਦੀ ਛੋਟ ਮਿਲਦੀ ਸੀ। ਕੋਵਿਡ ਦਾ ਖਤਰਾ ਘੱਟ ਹੋਣ ਅਤੇ ਦੇਸ਼ ਵਿਚ ਹੋਰ ਸਾਰੇ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਪੂਰੀ ਤਰ੍ਹਾਂ ਆਮ ਹੋਣ ਤੋਂ ਬਾਅਦ ਵੀ ਸੀਨੀਅਰ ਨਾਗਰਿਕਾਂ ਦੀ ਇਹ ਰਾਹਤ ਬਹਾਲ ਨਹੀਂ ਕੀਤੀ ਗਈ।

 

RELATED ARTICLES
POPULAR POSTS