Breaking News
Home / ਭਾਰਤ / ਨੀਰਵ ਮੋਦੀ ਦੇ ਸਾਥੀ ਪਰਬ ਨੂੰ ਮਿਸਰ ਤੋਂ ਭਾਰਤ ਲਿਆਂਦਾ

ਨੀਰਵ ਮੋਦੀ ਦੇ ਸਾਥੀ ਪਰਬ ਨੂੰ ਮਿਸਰ ਤੋਂ ਭਾਰਤ ਲਿਆਂਦਾ

ਪੀਐਨਬੀ ਘੁਟਾਲਾ ਮਾਮਲੇ ’ਚ ਹੋਵੇਗੀ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਨਾਲ ਹੋਈ ਧੋਖਾਧੜੀ ਦੇ ਮਾਮਲੇ ਵਿਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਸੀਬੀਆਈ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਭਾਈਵਾਲ ਪਰਬ ਸੁਭਾਸ਼ ਸ਼ੰਕਰ ’ਤੇ ਸ਼ਿਕੰਜਾ ਕਸਿਆ ਹੈ। ਇਸੇ ਦੌਰਾਨ ਸੀਬੀਆਈ ਨੇ ਸੁਭਾਸ਼ ਸ਼ੰਕਰ ਨੂੰ ਮਿਸਰ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਲਿਆਂਦਾ ਹੈ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਸੁਭਾਸ਼ ਸ਼ੰਕਰ ਨੀਰਵ ਮੋਦੀ ਦਾ ਕਰੀਬੀ ਸਹਿਯੋਗੀ ਹੈ ਅਤੇ ਸੁਭਾਸ਼ ਸ਼ੰਕਰ ਨੂੰ 13,578 ਕਰੋੜ ਰੁਪਏ ਦੇ ਪੀਐੱਨਬੀ ਘੁਟਾਲੇ ਦੇ ਮਾਮਲੇ ’ਚ ਮੁੰਬਈ ਲਿਆਂਦਾ ਗਿਆ ਹੈ। ਸੀਬੀਆਈ ਦੀ ਟੀਮ ਹੁਣ ਉਸ ਕੋਲੋਂ ਘੁਟਾਲੇ ਸਬੰਧੀ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ’ਤੇ ਪੀਐੱਨਬੀ ਨਾਲ ਕਰੀਬ 14 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੂਜੇ ਦੇਸ਼ਾਂ ਨੂੰ ਪੈਸੇ ਭੇਜਣ ਦਾ ਆਰੋਪ ਹੈ। ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਹ ਭਾਰਤ ਵਿਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਮਾਰਚ 2019 ’ਚ ਨੀਰਵ ਮੋਦੀ ਦੀ ਬਿ੍ਰਟੇਨ ’ਚ ਗਿ੍ਰਫ਼ਤਾਰੀ ਹੋਈ ਸੀ ਅਤੇ ਹੁਣ ਨੀਰਵ ਮੋਦੀ ਲੰਡਨ ਦੀ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ।

Check Also

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਅੰਤਿ੍ਰਮ ਜ਼ਮਾਨਤ

ਸੁਪਰੀਮ ਕੋਰਟ ਦੀ ਬੈਂਚ ਬਿਨਾ ਫੈਸਲਾ ਸੁਣਾਇਆਂ ਹੀ ਉਠੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ …