5.2 C
Toronto
Thursday, November 13, 2025
spot_img
Homeਭਾਰਤਮੁੰਬਈ 'ਚ ਭਾਰੀ ਮੀਂਹ ਕਾਰਨ 32 ਮੌਤਾਂ

ਮੁੰਬਈ ‘ਚ ਭਾਰੀ ਮੀਂਹ ਕਾਰਨ 32 ਮੌਤਾਂ

ਮੌਸਮ ਵਿਭਾਗ ਵਲੋਂ ਹੋਰ ਮੀਂਹ ਪੈਣ ਦੀ ਚਿਤਾਵਨੀ
ਮੁੰਬਈ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਮੁੰਬਈ ਸਮੇਤ ਕਈ ਜ਼ਿਲ੍ਹਿਆਂ ਵਿਚ ਅੱਜ ਵੀ ਭਾਰੀ ਮੀਂਹ ਪਿਆ। ਮੁੰਬਈ ਵਿਚ ਮੀਂਹ ਪੈਣ ਦਾ ਸਿਲਸਿਲਾ ਪਿਛਲੇ ਪੰਜ ਦਿਨਾਂ ਤੋਂ ਜਾਰੀ ਹੈ ਅਤੇ ਮੌਸਮ ਵਿਭਾਗ ਨੇ ਹੋਰ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਇਸ ਭਾਰੀ ਮੀਂਹ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮੁੰਬਈ ਵਿਚ 20, ਪੂਣੇ ਵਿਚ 6, ਕਲਿਆਣ ਵਿਚ 3 ਅਤੇ ਨਾਸਿਕ ਵਿਚ ਵੀ 3 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਗਿਆ ਇਸ ਤੋਂ ਪਹਿਲਾਂ 1974 ਵਿਚ ਏਨਾ ਜ਼ਿਆਦਾ ਮੀਂਹ ਪਿਆ ਸੀ। ਇਸ ਦੇ ਚੱਲਦਿਆਂ ਸਰਕਾਰ ਨੇ ਅੱਜ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਮੁੰਬਈ ਵਿਚ ਰਾਹਤ ਕੰਮਾਂ ਲਈ ਸਮੁੰਦਰੀ ਫੌਜ ਦੀ ਟੀਮ ਨੂੰ ਭੇਜਿਆ ਗਿਆ ਹੈ। ਭਾਰੀ ਮੀਂਹ ਦੇ ਚੱਲਦਿਆਂ 52 ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ 55 ਉਡਾਣਾਂ ਦਾ ਰੂਟ ਵੀ ਬਦਲੀ ਕੀਤਾ ਗਿਆ।

RELATED ARTICLES
POPULAR POSTS