ਪੈਰੋਲ ਦੀ ਅਰਜ਼ੀ ਲਈ ਵਾਪਸ
ਸਿਰਸਾ/ਬਿਊਰੋ ਨਿਊਜ਼
ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਵਿਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਹੁਣ ਜੇਲ੍ਹ ‘ਚੋਂ ਬਾਹਰ ਆਉਣ ਤੋਂ ਵੀ ਡਰਨ ਲੱਗਾ ਹੈ ਅਤੇ ਉਸਨੇ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ। ਡੇਰਾ ਮੁਖੀ ਵਲੋਂ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਪੁਸ਼ਟੀ ਸਿਰਸਾ ਦੇ ਐਸਪੀ ਅਰੁਣ ਸਿੰਘ ਨੇ ਕੀਤੀ ਹੈ। ਹਾਲਾਂਕਿ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਲਈ ਵੀ ਡਰ ਲੱਗ ਰਿਹਾ ਹੈ। ਕਿਉਂਕਿ ਜੇਲ੍ਹ ਤੋਂ ਬਾਹਰ ਆਉਣਾ ਵੀ ਉਸ ਲਈ ਸੁਰੱਖਿਅਤ ਨਹੀਂ ਹੈ। ਚਾਰੇ ਪਾਸਿਆਂ ਤੋਂ ਡੇਰਾ ਮੁਖੀ ਦੇ ਹੋ ਰਹੇ ਵਿਰੋਧ ਤੋਂ ਬਾਅਦ ਉਸ ਨੂੰ ਪੈਰੋਲ ਦੀ ਅਰਜ਼ੀ ਵਾਪਸ ਲੈਣੀ ਪਈ।
Check Also
ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ’ਤੇ ਚੁੱਕੇ ਸਵਾਲ
ਕਿਹਾ : ਟਰੰਪ ਨੇ ਵਪਾਰ ਸਬੰਧੀ ਡਰਾਵਾ ਦੇ ਕੇ ਭਾਰਤ ਨੂੰ ਜੰਗਬੰਦੀ ਲਈ ਤਿਆਰ …