ਮਾਇਆਵਤੀ ‘ਤੇ ਲਾਇਆ ਟਿਕਟਾਂ ਵੇਚਣ ਦਾ ਦੋਸ਼
ਲਖਨਊ/ਬਿਊਰੋ ਨਿਊਜ਼
‘ਮਾਇਆਵਤੀ ਦਲਿਤ ਨਹੀਂ, ਦੌਲਤ ਦੀ ਬੇਟੀ ਹੈ। ਉਹ ਟਿਕਟ ਵੇਚਦੀ ਹੈ।’ ਇਹ ਦੋਸ਼ ਮਾਇਆਵਤੀ ਦੀ ਆਪਣੀ ਪਾਰਟੀ ਦੇ ਹੀ ਵੱਡੇ ਲੀਡਰਾਂ ਵਿਚੋਂ ਇੱਕ ਸਵਾਮੀ ਪ੍ਰਸਾਦ ਮੋਰੀਆ ਨੇ ਲਾਏ ਹਨ। ਪ੍ਰਸਾਦ ਨੇ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਜਿਹੇ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਇੱਕ ਵੱਡੇ ਆਗੂ ਵੱਲੋਂ ਲਾਏ ਗੰਭੀਰ ਦੋਸ਼ ਮਾਇਆਵਤੀ ਲਈ ਇੱਕ ਵੱਡਾ ਝਟਕਾ ਹਨ।
ਪ੍ਰਸਾਦ ਮੋਰੀਆ ਪਾਰਟੀ ਦੇ ਜਨਰਲ ਸਕੱਤਰ ਸਨ। ਉਨ੍ਹਾਂ ਕਿਹਾ ਕਿ ਮਾਇਆਵਤੀ ਨੇ ਡਾ. ਅੰਬੇਦਕਰ ਦੇ ਸੁਫਨਿਆਂ ਨੂੰ ਤੋੜਿਆ ਹੈ। ਸਿਰਫ ਦਿਖਾਵੇ ਲਈ ਅੰਬੇਦਕਰ ਜਯੰਤੀ ਮਨਾਈ ਜਾਂਦੀ ਹੈ, ਪਰ ਦਲਿਤਾਂ ਦਾ ਕੋਈ ਫਿਕਰ ਨਹੀਂ ਕਰਦਾ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਮੋਰੀਆ ਦਾ ਜਾਣਾ ਮਾਇਆਵਤੀ ਲਈ ਵੱਡਾ ਝਟਕਾ ਹੈ। ਯੂਪੀ ਵਿਚ 8 ਫੀਸਦੀ ਮੋਰੀਆ ਤੇ ਕੁਸ਼ਵਾਹ ਹਨ। ਅਜਿਹੇ ਵਿਚ ਪਾਰਟੀ ਨੂੰ ਵੱਡੇ ਵੋਟ ਬੈਂਕ ਤੋਂ ਹੱਥ ਧੋਣਾ ਪੈ ਸਕਦਾ ਹੈ। ਦੂਜੇ ਪਾਸੇ ਮਾਇਆਵਤੀ ਨੇ ਕਿਹਾ ਉਹ ਪ੍ਰਸਾਦ ਮੋਰੀਆ ਨੂੰ ਪਾਰਟੀ ਵਿਚੋਂ ਕੱਢਣ ਦੀ ਤਿਆਰੀ ਵਿਚ ਸਨ। ਅਜਿਹੇ ‘ਚ ਉਨ੍ਹਾਂ ਖੁਦ ਅਸਤੀਫਾ ਦੇ ਕੇ ਚੰਗਾ ਕੀਤਾ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …