-4.6 C
Toronto
Tuesday, December 30, 2025
spot_img
Homeਭਾਰਤਕੇਜਰੀਵਾਲ ਨੇ ਸੁਖਪਾਲ ਖਹਿਰਾ ਨੂੰ ਨਹੀਂ ਦਿੱਤਾ ਮਿਲਣ ਦਾ ਸਮਾਂ

ਕੇਜਰੀਵਾਲ ਨੇ ਸੁਖਪਾਲ ਖਹਿਰਾ ਨੂੰ ਨਹੀਂ ਦਿੱਤਾ ਮਿਲਣ ਦਾ ਸਮਾਂ

ਮੁਨੀਸ਼ ਸਿਸੋਦੀਆ ਨੇ ਲਗਾਈ ਫਿਟਕਾਰ ਅਤੇ ਲਿਖਤੀ ਸਫਾਈ ਵੀ ਮੰਗੀ
ਨਵੀਂ ਦਿੱਲੀ : ‘ਰੈਫਰੈਂਡਮ 2020’ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਵਿਵਾਦਗ੍ਰਸਤ ਬਿਆਨ ਨਾਲ ਪਾਰਟੀ ਦੇ ਅੰਦਰ ਅਤੇ ਪੰਜਾਬ ਵਿੱਚ ਗਰਮਾਏ ਰਾਜਸੀ ਮਾਹੌਲ ਦੇ ਚੱਲਦਿਆ ਇੱਥੇ ਖਹਿਰਾ ਨੂੰ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਅਤੇ ਇਸ ਤੋਂ ਬਾਅਦ ਖਹਿਰਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਚਲੇ ਗਏ ਅਤੇ ਇੱਥੇ ਵੀ ਖਹਿਰਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਿਸੋਦੀਆ ਨੇ ਖਹਿਰਾ ਲਈ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਪ ਦਾ ‘ਰੈਡਰੈਂਡਮ 2020’ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਖਹਿਰਾ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਰਾਹੀਂ ਆਪਣਾ ਪੱਖ ਲਿਖਤੀ ਰੂਪ ਵਿੱਚ ਭੇਜਣ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਖਹਿਰਾ ਨੇ ਕਿਹਾ ਸੀ, ‘ਸਿੱਖ ਰੈਡਰੈਂਡਮ 2020′ ਦੀ ਹਮਾਇਤ ਕਰਦੇ ਹਾਂ ਕਿਉਂਕਿ ਸਿੱਖਾਂ ਨੂੰ ਆਪਣੇ ਉੱਤੇ ਹੋਏ ਜੁਲਮਾਂ ਵਿਰੁੱਧ ਇਨਸਾਫ਼ ਹਾਸਲ ਕਰਨ ਦਾ ਹੱਕ ਹੈ।’ ઠਬਾਅਦ ਵਿੱਚ ਭਾਵੇਂ ਖਹਿਰਾ ਨੇ ਆਪਣੇ ਇਸ ਬਿਆਨ ਤੋਂ ਪਿੱਛੇ ਹਟ ਕੇ ਤਵਾਜ਼ਨ ਬੈਠਾਉਣ ਦੀ ਕੋਸਿਸ਼ ਕੀਤੀ ਸੀ ਪਰ ਕਾਂਗਰਸ ਅਤੇ ਭਾਜਪਾ ਨੇ ਆਪ ਤੋਂ ਮੰਗ ਕੀਤੀ ਕਿ ਖਹਿਰਾ ਤੋਂ ਅਸਤੀਫਾ ਲਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਹਿਰਾ ਦੇ ਇਸ ਬਿਆਨ ਨੂੰ ‘ਵੱਖਵਾਦ ਪੱਖੀ’ ਕਰਾਰ ਦਿੱਤਾ ਸੀ।
ਆਲੋਚਨਾ ਵਿੱਚ ਘਿਰਨ ਬਾਅਦ ਖਹਿਰਾ ਨੇ ਇੱਕ ਟਵੀਟ ਰਾਹੀਂ ਕੈਪਟਨ ਨੂੰ ਸੰਬੋਧਨ ਕਰਕੇ ਕਿਹਾ ਸੀ, ”ਮੈਨੂੰ ਹੈਰਾਨੀ ਹੋਈ ਹੈ ਕਿ ਤੁਹਾਡੇ ਵਰਗਾ ਆਗੂ ਤੱਥਾਂ ਦੀ ਪੜਚੋਲ ਕੀਤੇ ਬਿਨਾ ਮੇਰੇ ਵਿਰੁੱਧ ਟਵੀਟ ਕਰ ਰਿਹਾ ਹੈ। ਮੈਂ ਰੈਫਰੈਂਡਮ 2020 ਲਈ ਵੋਟ ਨਹੀਂ ਪਾਈ ਪਰ ਮੈਨੂੰ ਇਹ ਕਹਿਣ ਵਿੱਚ ਵੀ ਝਿਜਕ ਨਹੀਂ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਵਿਤਕਰੇ ਦੀ ਨੀਤੀ ਨਿਰੰਤਰ ਜਾਰੀ ਰਹੀ ਹੈ।” ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੰਗ ਕਰ ਚੁੱਕੇ ਹਨ ਕਿ ਕੇਜਰੀਵਾਲ, ਖਹਿਰਾ ਨੂੰ ਪਾਰਟੀ ਵਿੱਚੋਂ ਕੱਢਣ।ਦਿੱਲੀ ਦੇ ਆਪ ਆਗੂਆਂ ਨੇ ਦੱਸਿਆ ਹੈ ਕਿ ਖਹਿਰਾ ਦੇ ਬਿਆਨ ਤੋਂ ਕੇਜਰੀਵਾਲ ਬੇਹੱਦ ਖਫ਼ਾ ਹਨ ਅਤੇ ਖਹਿਰਾ ਕਹਿ ਰਹੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ઠਖਹਿਰਾ ਦੀ ਹੋਣੀ ਬਾਰੇ ਫੈਸਲਾ ਅਗਲੇ ਕੁੱਝ ਦਿਨ ਵਿੱਚ ਪੰਜਾਬ ਇਕਾਈ ਦੇ ਪ੍ਰਧਾਨ ਵੱਲੋਂ ਭੇਜੇ ਲਿਖਤੀ ਜਵਾਬ ਨਾਲ ਹੋਣ ਦੇ ਆਸਾਰ ਹਨ।

RELATED ARTICLES
POPULAR POSTS