ਰਾਜਸਥਾਨੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਡਾਂਸ ਦੇ ਨਾਲ ਕੀਤਾ ਸਵਾਗਤ
ਜੈਪੁਰ/ਬਿਊਰੋ ਨਿਊਜ਼ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਪਰਿਵਾਰ ਸਮੇਤ ਆਮੇਰ ਦਾ ਕਿਲਾ ਦੇਖਿਆ। ਇਥੇ ਪਹੁੰਚਣ ’ਤੇ ਹਾਥੀਆਂ ਅਤੇ ਰਾਜਸਥਾਨੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਡਾਂਸ ਦੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਵੇਂਸ ਆਪਣੇ ਪਰਿਵਾਰ ਦੇ ਨਾਲ ਕਿਲੇ ਦੇ ਅੰਦਰ ਦਾਖਲ ਹੋਏ। ਕਿਲੇ ਦੀ ਛੱਤ ’ਤੇ ਬੇਟੀ ਨੂੰ ਗੋਦੀ ਚੁੱਕ ਕੇ ਵੇਂਸ ਨੇ ਫੋਰਟ ਦੇ ਚਾਰੋਂ ਪਾਸੇ ਦਿਖਾਇਆ ਅਤੇ ਇਸ ਬਾਅਦ ਉਹ ਸ਼ੀਸ਼ ਮਹਿਲ ਪਹੁੰਚੇ, ਜਿੱਥੇ ਉਨ੍ਹਾਂ ਕੀਮਤੀ ਪੱਥਰ ਅਤੇ ਕੱਚ ਦੇ ਨਾਲ ਬਣੇ ਸ਼ੀਸ਼ ਮਹਿਲ ਦੀ ਖੂਬਸੂਰਤੀ ਦੇਖੀ। ਕਿਲਾ ਦੇਖਣ ਤੋਂ ਬਾਅਦ ਵੇਂਸ ਪਰਿਵਾਰ ਸਮੇਤ ਜੈਪੁਰ ਦੇ ਰਾਮਬਾਗ ਪੈਲੇਸ ਪਹੁੰਚੇ, ਜਿੱਥੇ ਉਨ੍ਹਾਂ ਮਹਿਲ ਦਾ ਬਾਹਰੀ ਹਿੱਸਾ ਅਤੇ ਕੇਸਰੀ ਕਿਆਰੀ ਬਾਗ ਦੇਖਿਆ। ਆਮੇਰ ਦੇ ਹਵਾ ਮਹਿਲ ’ਚ ਵੇਂਸ ਦਾ ਸਵਾਗਤ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਵੱਲੋਂ ਕੀਤਾ ਗਿਆ। ਧਿਆਨ ਰਹੇ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਆਪਣੇ ਪਰਿਵਾਰ ਸਮੇਤ ਚਾਰ ਦਿਨਾ ਭਾਰਤ ਦੌਰੇ ’ਤੇ ਹਨ ਅਤੇ ਭਲਕੇ ਬੁੱਧਵਾਰ ਨੂੰ ਅਕਸ਼ਰਧਾਮ ਮੰਦਿਰ ਵਿਖੇ ਜਾਣਗੇ।
Check Also
ਹੁਣ 10 ਸਾਲ ਤੋਂ ਵੱਧ ਉਮਰ ਦੇ ਨਾਬਾਲਗ ਚਲਾ ਸਕਣਗੇ ਆਪਣਾ ਬੈਂਕ ਖਾਤਾ
ਆਰ.ਬੀ.ਆਈ. ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਨੂੰ 10 …