ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਹੋਏ ਯੋਗੇਂਦਰ ਯਾਦਵ ਹੁਣ ਰਾਜਨੀਤਕ ਪਾਰਟੀ ਬਣਾਉਣਗੇ। ਜਾਣਕਾਰੀ ਮੁਤਾਬਕ 31 ਜੁਲਾਈ ਨੂੰ ਯੋਗੇਂਦਰ ਯਾਦਵ ਦੀ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਹੈ। ਪਾਰਟੀ ਦੇ ਨਾਂ ਤੇ ਹੋਰ ਅਧਿਕਾਰਤ ਐਲਾਨ ਵੀ ਜਲਦੀ ਹੀ ਹੋਣਗੇ। ਪਾਰਟੀ ਦੇ ਨਾਂ ਨਾਲ ਸਵਰਾਜ ਸ਼ਬਦ ਜ਼ਰੂਰ ਰਹੇਗਾ।
ਨਵੀਂ ਪਾਰਟੀ ਦੀ ਕਮਾਨ ਯੋਗੇਂਦਰ ਯਾਦਵ ਸੰਭਾਲ ਸਕਦੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਆਨੰਦ ਕੁਮਾਰ, ਅਜੀਤ ਝਾਅ ਵਰਗੇ ਆਗੂਆਂ ਨੇ ਸਵਰਾਜ ਅਭਿਆਨ ਨਾਂ ਦਾ ਸੰਗਠਨ ਬਣਾਇਆ ਸੀ। ਇਸ ਦੇ ਕਨਵੀਨਰ ਆਨੰਦ ਕੁਮਾਰ ਸਨ। ਰਾਜਨੀਤਕ ਦਲ ਬਣਨ ਤੋਂ ਬਾਅਦ ਵੀ ਸਵਰਾਜ ਅਭਿਆਨ ਸੰਗਠਨ ਬਰਕਰਾਰ ਰਹੇਗਾ।
ਸਵਰਾਜ ਅਭਿਆਨ ਦੇ ਮੀਡੀਆ ਇੰਚਾਰਜ ਅਨੁਪਮ ਨੇ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ 6 ਤੋਂ ਜ਼ਿਆਦਾ ਸੂਬਿਆਂ ਤੇ 100 ਤੋਂ ਵੱਧ ਜ਼ਿਲ੍ਹਿਆਂ ਵਿੱਚ ਸਵਰਾਜ ਅਭਿਆਨ ਦੀਆਂ ਚੁਣੀਆਂ ਗਈਆਂ ਇਕਾਈਆਂ ਹਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …