24 ਘੰਟਿਆਂ ‘ਚ ਬਿਜਲੀ ਡਿੱਗਣ ਨਾਲ ਹੋਈਆਂ 57 ਮੌਤਾਂ
ਪਟਨਾ/ਬਿਊਰੋ ਨਿਊਜ਼
ਬਿਹਾਰ ਵਿਚ ਮਾਨਸੂਨ ਨੇ ਆਉਂਦਿਆਂ ਹੀ ਕਹਿਰ ਵਰ੍ਹਾ ਦਿੱਤਾ ਹੈ। ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ ਦੌਰਾਨ 57 ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਦਕਿ 24 ਜ਼ਖ਼ਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਬਿਹਾਰ ਦੇ ਕਈ ਇਲਾਕਿਆਂ ਵਿਚ ਮਾਨਸੂਨ ਆ ਚੁੱਕਾ ਹੈ। ਪਿਛਲੇ 24 ਘੰਟਿਆਂ ਤੋਂ ਤੇਜ਼ ਮੀਂਹ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀਆਂ ਖਬਰਾਂ ਆ ਰਹੀਆਂ ਹਨ। ਪਟਨਾ ਦੇ ਬਿਹਟਾ ਵਿਚ 5, ਨੌਬਤਪੁਰ ਵਿਚ 2 ਤੇ ਰੋਹਤਾਸ ਦੇ ਨਾਸਰੀਗੰਜ ਇਲਾਕੇ ਵਿਚ 4 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਔਰੰਗਾਬਾਦ ਵਿਚ ਪਿਓ-ਪੁੱਤਰ ਸਮੇਤ 4 ਵਿਅਕਤੀ ਬਿਜਲੀ ਦੀ ਚਪੇਟ ਵਿਚ ਆ ਗਏ। ਕੈਮੂਰ ਤੇ ਨਾਲੰਦਾ ‘ਚ ਵੀ ਅਸਮਾਨੀ ਕਹਿਰ ਦੇ ਚੱਲਦੇ 4-4 ਵਿਅਕਤੀਆਂ ਦੀ ਜਾਨ ਜਾਣ ਦੀ ਖਬਰ ਹੈ।
Check Also
ਘੱਗਰ ਪਾਰ ਕਰਕੇ ਸਕੂਲ ਜਾ ਰਹੇ ਬੱਚੇ
ਸਿਰਸਾ ਦੇ ਪਿੰਡਾਂ ਲਈ ਪੁਲ ਦਾ ਸੁਪਨਾ ਅਜੇ ਵੀ ਅਧੂਰਾ ਸਿਰਸਾ : ਹਰਿਆਣਾ ਦੇ ਸਿਰਸਾ …