Breaking News
Home / ਭਾਰਤ / ਮੋਦੀ ਨੇ 6 ਰਾਜਾਂ ‘ਚ ਲਾਈਟ ਹਾਊਸ ਯੋਜਨਾ ਦਾ ਰੱਖਿਆ ਨੀਂਹ ਪੱਥਰ

ਮੋਦੀ ਨੇ 6 ਰਾਜਾਂ ‘ਚ ਲਾਈਟ ਹਾਊਸ ਯੋਜਨਾ ਦਾ ਰੱਖਿਆ ਨੀਂਹ ਪੱਥਰ

ਦੁਨੀਆ ਦੀ ਬੇਹਤਰ ਤਕਨੀਕ ਨਾਲ ਬਣਾਏ ਜਾਣਗੇ ਗਰੀਬਾਂ ਲਈ ਘਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ 6 ਸੂਬਿਆਂ ‘ਚ ਗਲੋਬਲ ਹਾਊਸਿੰਗ ਟੈਕਨਾਲੋਜੀ ਚੈਲੇਂਜ-ਇੰਡੀਆ ਤਹਿਤ ‘ਲਾਈਟ ਹਾਊਸ ਪ੍ਰਾਜੈਕਟ’ (ਐਲ. ਐਚ. ਪੀ.) ਦਾ ਨੀਂਹ ਪੱਥਰ ਰੱਖਿਆ। ਇਸ ਸਮਾਰੋਹ ‘ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਹਾਜ਼ਰ ਸਨ। ਇਥੇ ਜ਼ਿਕਰਯੋਗ ਹੈ ਕਿ ਲਾਈਟ ਹਾਊਸ ਪ੍ਰਾਜੈਕਟ ਲਈ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਨੂੰ ਚੁਣਿਆ ਗਿਆ ਹੈ। ਕੇਂਦਰੀ ਸ਼ਹਿਰੀ ਮੰਤਰਾਲੇ ਦੀ ਇਸ ਯੋਜਨਾ ਤਹਿਤ ਸਥਾਨਕ ਜਲਵਾਯੂ ਅਤੇ ਵਾਤਾਵਰਣ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਨੂੰ ਟਿਕਾਊ ਰਿਹਾਇਸ਼ ਪ੍ਰਦਾਨ ਕੀਤੀ ਜਾਂਦੀ ਹੈ। ਪ੍ਰਾਜੈਕਟ ਦੇ ਤਹਿਤ, ਕੇਂਦਰ ਸਰਕਾਰ 6 ਸ਼ਹਿਰਾਂ- ਇੰਦੌਰ, ਚੇਨਈ, ਰਾਂਚੀ, ਅਗਰਤਲਾ, ਲਖਨਊ ਅਤੇ ਰਾਜਕੋਟ ‘ਚ 1000-1000 ਤੋਂ ਵਧੇਰੇ ਮਕਾਨਾਂ ਦਾ ਨਿਰਮਾਣ ਕਰੇਗੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …