ਨਵੀਂ ਦਿੱਲੀ/ਬਿਊਰੋ ਨਿਊਜ਼
ਆਰਥਿਕ ਗਤੀਵਿਧੀਆਂ ‘ਚ ਲਗਾਤਾਰ ਸੁਧਾਰ ਦੇ ਕਾਰਨ ਦਸੰਬਰ 2020 ‘ਚ 1.15 ਲੱਖ ਕਰੋੜ ਰੁਪਏ ਦੀ ਜੀਐਸਟੀ ਰਾਹੀਂ ਕੁਲੈਕਸ਼ਨ ਹੋਈ ਹੈ। ਜੁਲਾਈ 2017 ‘ਚ ਦੇਸ਼ ‘ਚ ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਇਹ ਕੁਲੈਕਸ਼ਨ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ 1.14 ਲੱਖ ਕਰੋੜ ਰੁਪਏ ਦਾ ਸੀ ਜੋ ਕਿ ਅਪ੍ਰੈਲ 2019 ‘ਚ ਬਣਿਆ ਸੀ। ਅਕਤੂਬਰ 2020 ‘ਚ ਜੀ ਐਸ ਟੀ ਤੋਂ 1 ਲੱਖ 5 ਹਜ਼ਾਰ 155 ਕਰੋੜ ਰੁਪਏ ਅਤੇ ਨਵਬੰਰ ‘ਚ 1 ਲੱਖ 14 ਹਜ਼ਾਰ 63 ਕਰੋੜ ਰੁਪਏ ਇਕੱਠੇ ਹੋਏ ਸਨ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਜੀ ਐਸ ਟੀ ਚੋਰੀ ਅਤੇ ਫੇਕ ਬਿਲਾਂ ਖਿਲਾਫ਼ ਦੇਸ਼ ਭਰ ‘ਚ ਚਲਾਈ ਗਈ ਮੁਹਿੰਮ ਦੇ ਕਾਰਨ ਇਹ ਕੁਲੈਕਸ਼ਨ ਵਧੀ ਹੈ। ਕਰੋਨਾ ਮਹਾਂਮਾਰੀ ਦੇ ਚਲਦਿਆਂ ਲੌਕਡਾਊਨ ਕਾਰਨ 2020 ‘ਚ ਸਿਰਫ਼ ਪੰਜ ਮਹੀਨੇ ਦਾ ਕੁਲੈਕਸ਼ਨ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ। ਵਿੱਤ ਮੰਤਰਾਲੇ ਅਨਸਾਰ ਜਨਵਰੀ 2020 ‘ਚ 1 ਲੱਖ 10 ਹਜ਼ਾਰ 828 ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਸੀ। ਇਸ ਤੋਂ ਅਗਲੇ ਮਹੀਨੇ ਫਰਵਰੀ ‘ਚ 1 ਲੱਖ 5 ਹਜ਼ਾਰ 366 ਕਰੋੜ ਰੁਪਏ ਇਕੱਠੇ ਹੋਏ ਸਨ। ਅਨਲੌਕ ਤੋਂ ਬਾਅਦ ਅਕਤੂਬਰ, ਨਵੰਬਰ ਅਤੇ ਦਸੰਬਰ ‘ਚ ਕੁਲੈਕਸ਼ਨ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …