Breaking News
Home / ਭਾਰਤ / ਬਾਈਕ ‘ਤੇ ਪੈਂਗੌਂਗ ਝੀਲ ਦੇਖਣ ਗਏ ਰਾਹੁਲ ਗਾਂਧੀ

ਬਾਈਕ ‘ਤੇ ਪੈਂਗੌਂਗ ਝੀਲ ਦੇਖਣ ਗਏ ਰਾਹੁਲ ਗਾਂਧੀ

ਲੱਦਾਖ ਦੇ ਲੋਕ ਚੀਨ ਵੱਲੋਂ ‘ਚਰਾਗਾਹਾਂ’ ਉੱਤੇ ਕੀਤੇ ਕਬਜ਼ੇ ਤੋਂ ਫਿਕਰਮੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਲੱਦਾਖ ਦੀ ਪੈਂਗੌਂਗ ਝੀਲ ਦੇਖਣ ਲਈ ਬਾਈਕ ‘ਤੇ ਰਵਾਨਾ ਹੋਏ। ਰਾਜੀਵ ਗਾਂਧੀ ਦਾ ਜਨਮ ਦਿਨ 20 ਅਗਸਤ ਨੂੰ ਹੁੰਦਾ ਹੈ। ਇੰਸਟਾਗ੍ਰਾਮ ‘ਤੇ ਰਾਹੁਲ ਨੇ ਪੋਸਟ ਕਰਦਿਆਂ ਲਿਖਿਆ, ‘ਪੈਂਗੌਂਗ ਝੀਲ ਵੱਲ ਜਾਂਦਿਆਂ, ਜਿਸ ਬਾਰੇ ਮੇਰੇ ਪਿਤਾ ਕਹਿੰਦੇ ਹੁੰਦੇ ਸਨ ਕਿ, ਇਹ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਥਾਵਾਂ ਵਿਚੋਂ ਇਕ ਹੈ।’ ਧਾਰਾ 370 ਖ਼ਤਮ ਹੋਣ ‘ਤੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇਹ ਰਾਹੁਲ ਦਾ ਪਹਿਲਾ ਲੱਦਾਖ ਦੌਰਾ ਹੈ। ਇਹ ਧਾਰਾ ਅਗਸਤ, 2019 ਵਿਚ ਹਟਾਈ ਗਈ ਸੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ ਤੇ ਸ੍ਰੀਨਗਰ ਆਏ ਸਨ ਪਰ ਲੱਦਾਖ ਨਹੀਂ ਗਏ ਸਨ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਲੋਕ ਚੀਨ ਵੱਲੋਂ ਉਨ੍ਹਾਂ ਦੀਆਂ ‘ਚਰਾਗਾਹਾਂ’ ਉੱਤੇ ਕਬਜ਼ਾ ਕੀਤੇ ਜਾਣ ਤੋਂ ਫਿਕਰਮੰਦ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦਾਅਵਾ ਕਿ ਚੀਨ ਨੇ ਲੱਦਾਖ ਵਿੱਚ ਇਕ ਇੰਚ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ, ਸਰਾਸਰ ਝੂਠ ਹੈ। ਰਾਹੁਲ ਨੇ ਮੀਡੀਆ ਨੂੰ ਦੱਸਿਆ, ”ਲੱਦਾਖ ਦੇ ਸਾਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਚੀਨੀ ਫੌਜ ਨੇ ਘੁਸਪੈਠ ਕਰਦਿਆਂ ਸਾਡੀਆਂ ਚਰਾਗਾਹਾਂ ਵਾਲੀਆਂ ਜ਼ਮੀਨਾਂ ‘ਤੇ ਕਬਜ਼ੇ ਕਰ ਲਏ ਹਨ ਤੇ ਇਹ ਲੋਕ ਹੁਣ ਉਥੇ ਨਹੀਂ ਜਾ ਸਕਦੇ। ਉਹ ਇਹ ਗੱਲ ਸਪਸ਼ਟ ਆਖ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ।” ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਲੱਦਾਖ ਆਉਣ ਦੀ ਯੋਜਨਾ ਸੀ, ਪਰ ਕੁਝ ‘ਲੌਜਿਸਟਿਕਲ ਕਾਰਨਾਂ’ ਕਰਕੇ ਉਨ੍ਹਾਂ ਨੂੰ ਆਪਣੀ ਇਹ ਯੋਜਨਾ ਵਿਚਾਲੇ ਛੱਡਣੀ ਪਈ ਸੀ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …