ਕਹਿੰਦੇ ਅਸੀਂ ਸਿੰਧੀਆ ਦੇ ਨਾਲ ਹੀ ਜਾਵਾਂਗੇ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਚੱਲ ਰਹੇ ਸਿਆਸੀ ਡਰਾਮੇ ਨੂੰ ਦੇਖਦਿਆਂ ਕਮਲ ਨਾਥ ਸਰਕਾਰ ਡਿੱਗ ਸਕਦੀ ਹੈ। ਬੰਗਲੌਰ ਵਿਚ ਬੈਠੇ 19 ਕਾਂਗਰਸੀ ਵਿਧਾਇਕਾਂ ਵਿਚੋਂ ਅੱਜ 17 ਨੇ ਵੀਡੀਓ ਜਾਰੀ ਕਰਕੇ ਜੋਤੀਰਾਓ ਸਿੰਧੀਆ ਨਾਲ ਖੜ੍ਹਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਸਿੰਧੀਆ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਵਾਪਸ ਜਾਣ ਦੀਆਂ ਅਫਵਾਹਾਂ ਝੂਠੀਆਂ ਹਨ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਬੰਗਲੌਰ ਆਏ ਹਨ। ਇਨ੍ਹਾਂ ਵਿਧਾਇਕਾਂ ਵਿਚ 5 ਮੰਤਰੀ ਵੀ ਸ਼ਾਮਲ ਹਨ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਕਮਲ ਨਾਥ ਦੀ ਸਰਕਾਰ ਦੇ ਚੱਲਦਿਆਂ ਮੱਧ ਪ੍ਰਦੇਸ਼ ਦਾ ਬੁਰਾ ਹਾਲ ਹੈ। ਉਨ੍ਹਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਸਿੰਧੀਆ ਉਨ੍ਹਾਂ ਨੂੰ ਖੂਹ ਵਿਚ ਛਾਲ ਮਾਰਨ ਲਈ ਕਹਿਣਗੇ ਤਾਂ ਉਹ ਜ਼ਰੂਰ ਇਹ ਕੰਮ ਕਰਨਗੇ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਕਿਹਾ ਕਿ ਜੋਤੀਰਾਓ ਸਿੰਧੀਆ ਨੂੰ ਕਾਂਗਰਸ ਛੱਡਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਮਿਲਣਾ ਚਾਹੀਦਾ ਸੀ ਅਤੇ ਸਿੰਧੀਆ ਕਦੇ ਵੀ ਉਨ੍ਹਾਂ ਨੂੰ ਮਿਲਣ ਲਈ ਆ ਸਕਦੇ ਹਨ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …